
ਬਿਹਾਰ ਚੋਣ 2020: ਦੂਜੇ ਗੇੜ ਦੀਆਂ 94 ਸੀਟਾਂ 'ਤੇ 54.05 ਫ਼ੀ ਸਦੀ ਵੋਟਿੰਗ
ਪਟਨਾ, 3 ਨਵੰਬਰ: ਬਿਹਾਰ ਵਿਧਾਨ ਸਭਾ ਚੋਣਾਂ 2020 ਲਈ ਵੋਟ ਪਾਉਣ ਦਾ ਦੂਜਾ ਗੇੜ ਖ਼ਤਮ ਹੋ ਗਿਆ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਦੂਜੇ ਗੇੜ ਵਿਚ 17 ਜ਼ਿਲ੍ਹਿਆਂ ਦੀਆਂ 94 ਵਿਧਾਨ ਸਭਾ ਸੀਟਾਂ 'ਤੇ 54.05 ਪ੍ਰਤੀਸ਼ਤ ਵੋਟਿੰਗ ਹੋਈ। ਦੂਜੇ ਗੇੜ ਵਿਚ ਪਛਮੀ ਚੰਪਾਰਨ, ਪੂਰਬੀ ਚੰਪਾਰਨ, ਸ਼ਿਵਹਾਰ, ਸੀਤਾਮੜੀ, ਮਧੂਬਨੀ, ਦਰਭੰਗਾ, ਮੁਜ਼ੱਫਰਪੁਰ, ਗੋਪਾਲਗੰਜ, ਸਿਵਾਨ, ਛਾਪਰਾ, ਵੈਸ਼ਾਲੀ, ਸਮਸਤੀਪੁਰ, ਬੇਗੂਸਰਾਏ, ਖਗੜੀਆ, ਭਾਗਲਪੁਰ, ਨਾਲੰਦਾ ਅਤੇ ਪਟਨਾ ਵਿਚ ਵੋਟਿੰਗ ਹੋਈ। ਇਸ ਗੇੜ ਵਿਚ ਈਵੀਐਮ ਵਿਚ 1463 ਉਮੀਦਵਾਰਾਂ ਦੀ ਕਿਸਮਤ ਬੰਦ ਹੋ ਗਈ ਹੈ। ਕਿਸ ਦੀ ਕਿਸਮਤ ਵਿਚ ਵਿਧਾਨ ਸਭਾ ਦੀ ਕੁਰਸੀ ਹੋਵੇਗੀ, ਨਤੀਜੇ 10 ਨਵੰਬਰ ਨੂੰ ਆਉਣਗੇ। 17 ਜ਼ਿਲ੍ਹਿਆਂ ਦੀਆਂ 94 ਵਿਧਾਨ ਸਭਾ ਸੀਟਾਂ ਦੇ ਲਗਭਗ ਸਾਰੇ ਬੂਥਾਂ ਤੇ ਵੋਟਰ ਉਤਸ਼ਾਹ ਨਾਲ ਭਰੇ ਵੇਖੇ ਗਏ। ਔਰਤਾਂ ਵੋਟ ਪਾਉਣ ਨੂੰ ਲੈ ਕੇ ਬਹੁਤ ਉਤਸ਼ਾਹਤ ਸਨ। ਵੋਟਿੰਗ ਦੌਰਾਨ ਬਿਹਾਰ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਅਤੇ ਸੀਨੀਅਰ