ਦਿੱਲੀ 'ਚ ਨਵਜੋਤ ਸਿੱਧੂ ਦੀ ਲਲਕਾਰ, ਗੂੰਗੀ ਬੋਲੀ ਸਰਕਾਰ ਨੂੰ ਜਗਾਉਣ ਲਈ ਅਸੀਂ ਧਮਾਕਾ ਕਰਨ ਆਏ ਹਾਂ!
Published : Nov 4, 2020, 4:12 pm IST
Updated : Nov 4, 2020, 8:55 pm IST
SHARE ARTICLE
Navjot Singh Sidhu
Navjot Singh Sidhu

ਕੇਂਦਰ ਦੀ ਨੀਅਤ ਅਤੇ ਨੀਤੀਆਂ ਨੂੰ ਮੁੜ ਕੰਪਨੀ ਰਾਜ ਸਥਾਪਤ ਕਰਨ ਦੀਆਂ ਚਾਲਾਂ ਕਰਾਰ ਦਿਤਾ

ਚੰਡੀਗੜ੍ਹ/ਨਵੀਂ ਦਿੱਲੀ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਿਸਾਨੀ ਦੇ ਹੱਕ 'ਚ ਰਾਜਘਾਟ ਦਿੱਲੀ ਵਿਖੇ ਪਹੁੰਚੇ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ 'ਤੇ ਵੱਡੇ ਸ਼ਬਦੀ ਹਮਲੇ ਕੀਤੇ ਹਨ। ਕੇਂਦਰ ਦੀ ਨੀਤੀ ਅਤੇ ਨੀਅਤ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸਰਕਾਰਾਂ ਦੀ ਨੀਅਤ ਨੀਤੀਆਂ 'ਚ ਦਿਸ ਜਾਂਦੀ ਹੈ, ਜਦਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਦੋ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਵਾਲੀਆਂ ਹਨ। ਖੇਤੀ ਕਾਨੂੰਨਾਂ ਨੂੰ ਕਾਰਪੋਰੇਟ ਪੱਖੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਕਾਨੂੰਨ ਬਣਾਉਣ ਦਾ ਮਕਸਦ ਕਿਸਾਨੀ ਦਾ ਰਿਮੋਟ ਕੰਟਰੋਲ ਪੂੰਜੀਪਤੀਆ ਦੇ ਹੱਥ ਦੇਣਾ ਹੈ। ਕੇਂਦਰ  ਨੂੰ ਵੰਗਾਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਮਰਦੇ ਮਰ ਜਾਵਾਂਗੇ ਪਰ ਅੰਬਾਨੀ ਅਤੇ ਅਡਾਨੀ ਨੂੰ ਪੰਜਾਬ 'ਚ ਵੜਨ ਨਹੀਂ ਦੇਵਾਂਗੇ।

Navjot Singh SidhuNavjot Singh Sidhu

ਪੰਜਾਬੀਆਂ ਦੀ ਤੁਲਨਾ ਬੱਬਰ ਸ਼ੇਰ ਨਾਲ ਕਰਦਿਆਂ ਉਨ੍ਹਾਂ ਕਿਹਾ ਕਿ ਦੋ ਭੇਡਾਂ ਅੱਗੇ ਇਕ ਸ਼ੇਰ ਲਗਾ ਦਿਓ ਤਾਂ ਉਹ ਸ਼ੇਰ ਬਣ ਜਾਂਦੀਆਂ ਹਨ ਪਰ ਇਹ ਸ਼ੇਰਾਂ ਦੇ ਅੱਗੇ ਬੱਬਰ ਸ਼ੇਰ ਹਨ। ਕੇਂਦਰ ਦੀ ਮਨਸ਼ਾ 'ਤੇ ਸਵਾਲ ਉਠਾਉਂਦਿਆਂ ਉਨ੍ਹਾਂ ਕਿਹਾ ਕਿ ਆਨਲਾਈਨ ਟ੍ਰੇਡਿੰਗ ਤਾਂ ਪਹਿਲਾਂ ਵੀ ਹੋ ਰਹੀ ਸੀ। ਫਿਰ ਇਹ ਕਾਨੂੰਨ ਬਣਾਉਣ ਦੀ ਲੋੜ ਕਿਉਂ ਪੈ ਗਈ ਹੈ?  ਉਨ੍ਹਾਂ ਕਿਹਾ ਕਿ ਇਹ ਕਾਨੂੰਨ ਪੰਜਾਬ ਦੇ ਕਿਸਾਨਾਂ ਦੇ ਕਾਨੂੰਨੀ ਅਧਿਕਾਰਾਂ ਅਤੇ ਅਖਤਿਆਰਾਂ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਬਣਾਏ ਗਏ ਹਨ। ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਕਾਨੂੰਨ ਤਹਿਤ ਕਿਸਾਨ ਅਦਾਲਤ 'ਚ ਨਹੀਂ ਜਾ ਸਕੇਗਾ। ਕਿਸਾਨ ਲਈ ਐਸ.ਡੀ.ਐਮ. ਜਾਂ ਡੀ.ਸੀ. ਕੋਲ ਜਾਣ ਦਾ ਰਸਤਾ ਛੱਡਿਆ ਗਿਆ ਹੈ ਜਦਕਿ ਡੀ.ਸੀ. ਅਤੇ ਐਸ.ਡੀ.ਐਮ. ਦਾ ਰਿਮੋਟ ਕੰਟਰੋਲ ਸਿੱਧਾ ਕੇਂਦਰ ਦੇ ਹੱਥ 'ਚ ਹੁੰਦਾ ਹੈ।

Navjot Singh SidhuNavjot Singh Sidhu

ਕੇਂਦਰ ਦੇ ਯਤਨਾਂ ਦੀ ਤੁਲਨਾ ਈਸਟ ਇੰਡੀਆ ਕੰਪਨੀ ਨਾਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਲੋਕਾਂ 'ਤੇ ਕੰਪਨੀ ਰਾਜ ਕਾਇਮ ਕਰਨ ਦੀ ਸ਼ੁਰੂਆਤ ਹੈ। ਕੇਂਦਰ ਵਲੋਂ  ਅੰਬਾਨੀ ਅਤੇ ਅਡਾਨੀ ਜ਼ਰੀਏ ਇਹ ਕੰਟਰੋਲ ਕਾਲੇ ਅੰਗਰੇਜ਼ਾਂ ਹੱਥ ਸੌਂਪਣ ਦੀਆਂ ਵਿਊਂਤਾਂ ਬਣਾਈਆਂ ਜਾ ਰਹੀਆਂ ਹਨ। ਸਰਕਾਰੀ ਖਜ਼ਾਨਾ ਕਾਰਪੋਰੇਟਾਂ ਨੂੰ ਲੁਟਾਉਣ ਦੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਕੇਂਦਰ ਨੇ 70 ਲੱਖ ਕਰੋੜ ਦੇ ਐਮ.ਪੀ.ਏ. ਵੱਡੇ ਘਰਾਣਿਆਂ ਨੂੰ ਲੁਟਾ ਦਿਤੇ ਹਨ। ਇਸੇ ਤਰ੍ਹਾਂ ਪੰਜ ਲੱਖ ਕਰੋੜ ਰੁਪਏ ਕਾਰਪੋਰੇਟ ਘਰਾਣਿਆਂ ਨੂੰ ਛੱਡਿਆ ਗਿਆ ਹੈ। ਉਨ੍ਹਾਂ ਤੰਜ ਕਸਦਿਆਂ ਕਿਹਾ ਕਿ ਜਦੋਂ ਵੱਡੇ ਕਾਰੋਬਾਰੀਆਂ ਨੂੰ ਹਜ਼ਾਰਾਂ ਕਰੋੜ ਲੁਟਾਇਆ ਜਾਂਦਾ ਹੈ ਤਾਂ ਉਸ ਨੂੰ ਇਨਸੈਟਿਵ ਕਿਹਾ ਜਾਂਦਾ ਹੈ ਜਦਕਿ ਗ਼ਰੀਬ ਕਿਸਾਨ ਨੂੰ ਤੁਛ ਰਕਮ ਦੇ ਕੇ ਸਬਸਿਡੀ ਦਾ ਢੰਡੋਰਾ ਪਿਟਿਆ ਜਾਂਦਾ ਹੈ।

Navjot Singh SidhuNavjot Singh Sidhu

ਉਨ੍ਹਾਂ ਕਿਹਾ ਕਿ ਕਿਸਾਨ ਦੀ ਲਾਗਤ ਲਗਾਤਾਰ ਵੱਧ ਰਹੀ ਹੈ, ਜਦਕਿ ਖੇਤੀ ਕਾਨੂੰਨਾਂ ਜ਼ਰੀਏ ਕੇਂਦਰ ਸਰਕਾਰ ਕਿਸਾਨ ਦੀ ਪੱਕੀ ਆਮਦਨ ਨੂੰ ਖੋਹਣ ਲਈ ਯਤਨਸ਼ੀਲ ਹੈ। ਕੇਂਦਰ ਦੀਆਂ ਕਾਰਵਾਈਆਂ ਨੂੰ ਸੰਘੀ ਢਾਂਚੇ 'ਤੇ ਹਮਲਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਾਡੀ ਆਤਮਾ 'ਤੇ ਹਮਲਾ ਕਰ ਰਹੀ ਹੈ। ਅੱਜ ਕੇਂਦਰ ਸਰਕਾਰ ਇਕ ਚੁਣੀ ਹੋਈ ਸਰਕਾਰ ਦੇ ਨੁਮਾਇੰਦਿਆਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਜੋ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੇ ਤੁਲ ਹੈ। ਇਹ ਆਪਸੀ ਭਾਈਚਾਰੇ ਅਤੇ ਸਾਂਝ 'ਤੇ ਹਮਲਾ ਹੈ। ਅੱਜ ਜਦੋਂ ਅਸੀਂ ਕਿਸਾਨ ਦੀ ਆਵਾਜ਼ ਬੁਲੰਦ ਕਰ ਰਹੇ ਹਾਂ ਤਾਂ ਅਸੀਂ ਸੰਵਿਧਾਨ ਦੀ ਲੜਾਈ ਵੀ ਲੜ ਰਹੇ ਹਾਂ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਜ਼ਰੀਏ ਕੇਂਦਰ ਸਰਕਾਰ ਜੀਐਸਟੀ ਵਾਂਗ ਪੰਜਾਬ ਦੀ ਆਮਦਨ ਨੂੰ ਹਥਿਆਉਣਾ ਚਾਹੁੰਦੀ ਹੈ।

Navjot Singh SidhuNavjot Singh Sidhu

ਉਨ੍ਹਾਂ ਕਿਹਾ ਕਿ ਅੱਜ ਕੇਂਦਰ ਸਰਕਾਰ ਜੀਐਸਟੀ ਦੇ ਰੂਪ 'ਚ ਸਾਡੇ ਪੈਸੇ ਲੈ ਕੇ ਸਾਨੂੰ ਹੀ ਨਹੀਂ ਦੇ ਰਹੀ। ਇਸ ਨੂੰ ਚੋਰੀ ਅਤੇ ਸੀਨਾ ਜ਼ੋਰੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਅੱਜ ਸਾਡੇ ਪੈਸੇ ਲੈ ਕੇ ਸਾਨੂੰ ਲੋਨ 'ਤੇ ਵਾਪਸ ਲੈਣ ਦੀਆਂ ਸਲਾਹਾਂ ਦਿਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਪੰਜਾਬ ਦੀ ਜੀਵਨ ਰੇਖਾ ਹੈ, ਇਹ ਪੰਜਾਬ ਦੀ ਪੱਗ ਹੈ, ਕੇਂਦਰ ਪੰਜਾਬ ਦੀ ਪੱਗ ਨੂੰ ਹੱਥ ਪਾ ਕੇ ਸਾਨੂੰ ਚੁਪ ਰਹਿਣ ਲਈ ਕਹਿ ਰਿਹਾ ਹੈ ਜੋ ਕਿਸੇ ਵੀ ਹਾਲਤ ਨਹੀਂ ਹੋ ਸਕਦਾ। ਕਿਸਾਨੀ ਸੰਘਰਸ਼ ਨੂੰ ਬਾਹਰੀ ਤਾਕਤਾਂ ਨਾਲ ਜੋੜਣ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕਿਸਾਨ ਦਾ ਅਪਮਾਨ ਹੈ, ਜੋ ਸਹਿਣ ਨਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦਾ 4 ਤੋਂ 5 ਹਜ਼ਾਰ ਕਰੋੜ ਦਾ ਮੰਡੀ ਢਾਂਚਾ ਹੈ ਜਿਸ ਨੂੰ ਕੇਂਦਰ ਸਰਕਾਰ ਤਹਿਸ ਨਹਿਸ਼ ਕਰਨਾ ਚਾਹੁੰਦੀ ਹੈ। ਜਦਕਿ ਜਿਹੜੇ ਸੂਬਿਆਂ ਅੰਦਰ ਕੇਂਦਰ ਨੇ ਮੰਡੀ ਸਿਸਟਮ ਤੋੜਿਆ ਹੈ, ਉਥੇ ਦੇ ਕਿਸਾਨ ਦਿਹਾੜੀਆਂ ਕਰਨ ਲਈ ਮਜ਼ਬੂਰ ਹਨ।

Navjot Singh SidhuNavjot Singh Sidhu

''ਮੰਨੂ ਸਾਡੀ ਦਾਤਰੀ ਅਸੀ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ, ਅਸੀ ਦੂਣ ਸਵਾਏ ਹੋਏ'' ਬੋਲਦਿਆਂ ਕੇਂਦਰ ਮੂਹਰੇ ਕਿਸੇ ਵੀ ਹਾਲਤ 'ਚ ਨਾ ਝੁਕਣ ਦਾ ਸੰਕਲਪ ਲੈਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮੰਡੀਆਂ 'ਚ 28 ਹਜ਼ਾਰ ਆੜਤੀ ਅਤੇ 5 ਲੱਖ ਮਜ਼ਦੂਰ ਕੰਮ ਕਰਦਾ ਹੈ ਜੋ ਕੇਂਦਰ ਦੇ ਖੇਤੀ ਕਾਨੂੰਨਾਂ ਬਾਅਦ ਵਿਹਲੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਹ ਇਕੱਲੇ ਪੰਜਾਬ ਜਾਂ ਇਕ ਮੁੱਖ ਮੰਤਰੀ ਦੀ ਗੱਲ ਨਹੀਂ, ਇਹ ਪੂਰੇ ਦੇਸ਼ ਦੀ ਸਮੱਸਿਆ ਹੈ। ਆਉਣ ਵਾਲੇ ਸਮੇਂ 'ਚ ਭੁਖਮਰੀ ਦੀ ਚਿਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਅਡਾਨੀ ਅਤੇ ਅੰਬਾਨੀ ਨੂੰ ਲਿਖ ਕੇ ਦੇ ਦਿਤਾ ਹੈ ਉਹ ਅਪਣੇ ਗੋਦਾਮਾਂ 'ਚ ਰੱਖੇ ਅਨਾਜ ਨੂੰ 50 ਤੋਂ 100 ਗੁਣਾਂ ਵਧਾ ਕੇ ਵੇਚ ਸਕਦੇ ਹਨ। ਭੁਖਮਰੀ ਦਾ ਕਾਰਨ ਅਨਾਜ ਦਾ ਨਾ ਹੋਣਾ ਨਹੀਂ ਬਲਕਿ ਅਨਾਜ ਹੋਣ ਦੇ ਬਾਵਜੂਦ ਲੋੜਵੰਦਾਂ ਦੀ ਪਹੁੰਚ ਤੋਂ ਦੂਰ ਹੋਣਾ ਹੁੰਦਾ ਹੈ।

Navjot Singh SidhuNavjot Singh Sidhu

ਕੇਂਦਰ ਸਰਕਾਰ 'ਤੇ ਅਹਿਸਾਨਾਂ ਨੂੰ ਭੁਲ ਜਾਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਿਰ ਹਰੀ ਕ੍ਰਾਂਤੀ ਥੋਪੀ ਗਈ। ਫਿਰ ਕਿਸਾਨਾਂ ਨੂੰ ਘੱਟ ਸਮਰਥਨ ਮੁੱਲ ਦੇ ਕੇ ਦੇਸ਼ ਦੀਆਂ ਅਨਾਜ ਜ਼ਰੂਰਤਾਂ ਨੂੰ ਪੂਰਾ ਕੀਤਾ ਗਿਆ। ਹੁਣ ਜਦੋਂ ਜ਼ਰੂਰ ਪੂਰੀ ਹੋ ਗਈ ਹੈ ਤਾਂ ਪੰਜਾਬ ਨਾਲ ਘਟੀਆ ਵਿਵਹਾਰ ਕੀਤਾ ਜਾ ਰਿਹਾ ਹੈ। ਕਿਸਾਨੀ ਦੀ ਹਾਲਤ ਬਿਆਨ ਕਰਦਿਆਂ ਉਨ੍ਹਾਂ ਕਿਹਾ ਕਿ 92 'ਚ ਪਟਰੋਲ 6 ਰੁਪਏ ਲੀਟਰ ਸੀ। ਅੱਜ ਪਟਰੋਲ ਦੀ ਕੀਮਤ 12 ਤੋਂ 18 ਗੁਣਾਂ ਵਧ ਚੁੱਕੀ ਹੈ ਜਦਕਿ ਅਨਾਜ ਦੀਆਂ ਕੀਮਤਾਂ ਕੇਵਲ ਢਾਈ ਤੋਂ ਤਿੰਨ ਗੁਣਾਂ ਹੀ ਵਧੀਆਂ ਹਨ। ਇਸੇ ਤਰ੍ਹਾਂ 82 ਤੋਂ ਲੈ ਕੇ ਅੱਜ ਕਾਰਪੋਰੇਟ 'ਚ ਕੰਮ ਕਰਨ ਵਾਲਿਆਂ ਦੀ ਤਨਖਾਹ ਹਜ਼ਾਰ ਗੁਣਾਂ ਵਧ ਗਈ ਜਦਕਿ ਕਿਸਾਨ ਦੀ ਐਮ.ਐਸ.ਪੀ. ਸਿਰਫ਼ 15 ਗੁਣਾਂ ਵਧੀ ਹੈ। ਅਪਣੇ ਭਾਸ਼ਨ ਦੀ ਸ਼ਾਇਰਾਨਾ ਅੰਦਾਜ਼ 'ਚ ਸਮਾਪਤੀ ਕਰਦਿਆਂ ਉਨ੍ਹਾਂ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨਾਂ 'ਤੇ ਹਰ ਤਰ੍ਹਾਂ ਦੀ ਬਹਿਸ਼ ਲਈ ਵੰਗਾਰਦਿਆਂ ਹਾਰ ਜਾਣ ਦੀ ਸੂਰਤ 'ਚ ਸਿਆਸਤ ਛੱਡਣ ਦੀ ਚੁਨੌਤੀ ਵੀ ਦਿਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement