
ਪੁਲਿਸ ਨੇ ਕਈ ਲੋਕਾਂ ਨੂੰ ਹਿਰਾਸਤ 'ਚ ਲਿਆ
ਫਿਰੋਜ਼ਪੁਰ- ਸੁਰੱਖਿਆ ਏਜੰਸੀਆਂ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਸੁਰੱਖਿਆ ਏਜੰਸੀਆਂ ਨੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਨਿਹੰਗਵਾਲਾ ਵਿਚ ਵਿੱਚੋਂ ਇੱਕ ਟਿਫਿਨ ਬੰਬ ਬਰਾਮਦ ਕੀਤਾ ਹੈ। ਏਜੰਸੀਆਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਰਾਰਤੀ ਅਨਸਰ ਦੀਵਾਲੀ ਮੌਕੇ ਕੋਈ ਵਾਰਦਾਤ ਕਰਨ ਜਾ ਰਹੇ ਹਨ। ਰਾਤ ਤੋਂ ਹੀ ਏਜੰਸੀਆਂ ਦਾ ਸਰਚ ਆਪਰੇਸ਼ਨ ਜਾਰੀ ਸੀ। ਦੀਵਾਲੀ ਵਾਲੇ ਦਿਨ ਟਿਫਿਨ ਬੰਬ ਮਿਲਣ ਨਾਲ ਪੁਲਿਸ 'ਚ ਹੜਕੰਪ ਮਚ ਗਿਆ। ਪੁਲਿਸ ਨੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।