
ਪਾਵਰਕਾਮ ਦੇ ਕੰਟਰੈਕਟਰ ਵਰਕਰ ਨੇ ਅਪਣੀਆਂ ਮੰਗਾਂ ਨੂੰ ਲੈ ਕੇ ਅੱਜ ਦੀਵਾਲੀ ਵਾਲੇ ਦਿਨ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੇ ਘਰ ਅੱਗੇ ਧਰਨਾ ਲਾਇਆ।
ਗਿੱਦੜਬਾਹਾ: ਪਾਵਰਕਾਮ ਦੇ ਕੰਟਰੈਕਟਰ ਵਰਕਰ ਨੇ ਅਪਣੀਆਂ ਮੰਗਾਂ ਨੂੰ ਲੈ ਕੇ ਅੱਜ ਦੀਵਾਲੀ ਵਾਲੇ ਦਿਨ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੇ ਘਰ ਅੱਗੇ ਧਰਨਾ ਲਾਇਆ। ਵਰਕਰਾਂ ਵਲੋਂ ਇਹ ਧਰਨਾ ਠੇਕੇਦਾਰ ਵਲੋਂ ਤਨਖ਼ਾਹ ਨਾ ਦੇਣ ਕਰਕੇ ਲਾਇਆ ਗਿਆ ਸੀ। ਇਸ ਦੌਰਾਨ ਕੈਬਨਿਟ ਮੰਤਰੀ ਰਾਜਾ ਵੜਿੰਗ ਵਰਕਰਾਂ ਨਾਲ ਮੁਲਾਕਾਤ ਕਰਨ ਲਈ ਘਰੋਂ ਬਾਹਰ ਆਏ।
Raja Warring
ਵਰਕਰਾਂ ਨਾਲ ਗੱਲਬਾਤ ਕਰਨ ਪਹੁੰਚੇ ਰਾਜਾ ਵੜਿੰਗ ਨੇ ਸਬੰਧਤ ਅਧਿਕਾਰੀਆਂ ਨੂੰ ਫੋਨ ਲਾ ਕੇ ਝਾੜ ਪਾਈ ਅਤੇ ਤੁਰੰਤ ਮਸਲੇ ਦਾ ਹੱਲ ਕੱਢਣ ਦੇ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਰਾਜਾ ਵੜਿੰਗ ਨੇ ਵਰਕਰਾਂ ਨੂੰ ਮਦਦ ਦਾ ਪੂਰਾ ਭਰੋਸਾ ਦਿੱਤਾ। ਦੱਸ ਦਈਏ ਕਿ ਟਰਾਂਸਪੋਰਟ ਮੰਤਰੀ ਦਾ ਅਹੁਦਾ ਸੰਭਾਲਣ ਮਗਰੋਂ ਮੰਤਰੀ ਰਾਜਾ ਵੜਿੰਗ ਲਗਾਤਾਰ ਪੰਜਾਬ ਦੇ ਲੋਕਾਂ ਅਤੇ ਲੋੜਵੰਦਾਂ ਦੇ ਮਸਲੇ ਹੱਲ਼ ਕਰ ਰਹੇ ਹਨ।
Raja Warring
ਇਸ ਦੇ ਚਲਦਿਆਂ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਦੌਰਾ ਵੀ ਕਰ ਰਹੇ ਹਨ। ਟਰਾਂਸਪੋਰਟ ਮੰਤਰੀ ਨੇ ਹੁਣ ਤੱਕ ਕਈ ਬੱਸ ਅੱਡਿਆਂ ਦਾ ਅਚਨਚੇਤ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ।