
ਗੁਰਪੁਰਬ ਨੂੰ ਸਮਰਪਤ ਪ੍ਰਭਾਤ ਫੇਰੀ ਨਿਹੰਗ ਵੀਰ ਸਿੰਘ ਦੇ ਗ੍ਰਹਿ ਪੁੱਜੀ
ਸ਼ਾਹਬਾਦ ਮਾਰਕੰਡਾ 3 ਨਵੰਬਰ (ਅਵਤਾਰ ਸਿੰਘ ): ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੋਜਾਨਾ ਅੰਮਿ੍ਤ ਵੇਲੇ ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਮਸਤ ਗੜ੍ਹ ਸਾਹਿਬ ਅਤੇ ਪ੍ਰਸਿਦ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਤੋ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆ ਹਨ,ਜਿਹਨਾ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਹਿੱਸਾ ਲੈ ਰਹੀਆਂ ਹਨ | ਇਸੇ ਲੜੀ ਵਿਚ ਵੀਰਵਾਰ ਨੂੰ ਗੁਰਦੁਆਰਾ ਸੀ੍ਰ ਮਸਤ ਗੜ੍ਹ ਸਾਹਿਬ ਤੋ 20ਵੀਂ ਪ੍ਰਭਾਤ ਫੇਰੀ ਸ੍ਰੀ ਨਿਸ਼ਾਨ ਸਾਹਿਬ ਦੀ ਛੱਤਰ ਛਾਇਆ ਹੇਠ ਸੰਗਤਾਂ ਗਲੀ-ਮੁਹਲੇਆਂ ਵਿਚ ਸਬਦ -ਕੀਰਤਨ ਦਾ ਗਾਇਨ ਕਰਦੇ ਹੋਏ ਨਿਸ਼ਾਨ ਸਿੰਘ ਚੀਮਾ ਦੇ ਗ੍ਰਹਿ ਪੁਜੱੀਆਂ |
ਇਸ ਮੌਕੇ ਗਿਆਨੀ ਮਨਜੀਤ ਸਿੰਘ ਜੀ ਨੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ, ਉਪਰੰਤ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਲਖਵਿੰਦਰ ਸਿੰਘ ਦੇ ਜੱਥੇ ਨੇ ਸਬਦ- ਕੀਰਤਨ ਦਾ ਗਾਇਨ ਕੀਤਾ | ਸ਼ਬਦੀ ਜਥੇ ਦੇ ਵੀਰਾਂ ਅਤੇ ਬੀਬੀਆਂ ਨੇ ਗੁਰਬਾਣੀ ਦੇ ਸਬਦਾ ਦਾ ਗਾਇਨ ਕੀਤਾ | ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਅਵਤਾਰ ਸਿੰਘ ਜੀ ਨੇ ਕੱਥਾ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਰੋਸ਼ਨੀ ਪਾਈ |
ਦੁਜੇ ਪਾਸੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵਲੋਂ ਕੱਢੀ ਗਈ ਪ੍ਰਭਾਤ ਫੇਰੀ ਲੈਂਡ ਮਾਰਕ ਸੀਟੀ ਦੇ ਨਜਦੀਕ ਨਿਹੰਗ ਵੀਰ ਸਿੰਘ ਦੇ ਗ੍ਰਹਿ ਪੁੱਜੀ | ਇਸ ਮੌਕੇ ਆਯੋਜਿਤ ਦੀਵਾਨ ਵਿਚ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਅਮਰਜੀਤ ਸਿੰਘ ਦੇ ਜੱਥੇ ਨੇ ਸਬਦ ਕੀਰਤਨ ਦਾ ਗਾਇਨ ਕੀਤਾ | ਸਬਦੀ ਜੱਥੇ ਦੇ ਵੀਰਾਂ ਅਤੇ ਬੀਬੀਆਂ ਦੇ ਜੱਥੇ ਸਬਦਾ ਦਾ ਗਾਇਨ ਕੀਤਾ | ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਸ਼ਬੇਗ ਸਿੰਘ ਜੀ ਨੇ ਕੱਥਾ ਕਰਦੇ ਹੋਏ ਦਸਿਆ ਕਿ ਕਿਸ ਤਰਾਂ ਗੁਰੂ ਨਾਨਕ ਦੇਵ ਜੀ ਨੇ ਪੈਦਲ ਹਜਾਰਾ ਮੀਲ ਸਫਰ ਤੈਅ ਕਰਕੇ, ਭੁਲੇ ਭਟਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ |
ਫੋਟੋ- |