ਭਾਰਤੀ ਸਰਹੱਦ 'ਚ ਫਿਰ ਦਾਖਲ ਹੋਇਆ ਪਾਕਿਸਤਾਨੀ ਡਰੋਨ, BSF ਜਵਾਨਾਂ ਨੇ ਗੋਲੀਬਾਰੀ ਕਰ ਕੇ ਮੋੜਿਆ ਵਾਪਸ
Published : Nov 4, 2022, 12:44 pm IST
Updated : Nov 4, 2022, 12:44 pm IST
SHARE ARTICLE
Pakistani drone entered the Indian border again!
Pakistani drone entered the Indian border again!

ਤੜਕੇ ਤਿੰਨ ਵਜੇ ਆਇਆ ਸੀ ਡਰੋਨ, ਤਲਾਸ਼ੀ ਮੁਹਿੰਮ ਅਜੇ ਵੀ ਜਾਰੀ 

ਅੰਮ੍ਰਿਤਸਰ : ਪਾਕਿਸਤਾਨੀ ਡਰੋਨ ਇੱਕ ਵਾਰ ਫਿਰ ਭਾਰਤੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਵਿਚ ਸੀ ਜਿਸ ਨੂੰ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੇ ਜਵਾਨਾਂ ਨੇ ਇੱਕ ਵਾਰ ਫਿਰ ਪਾਕਿਸਤਾਨੀ ਸਰਹੱਦ ਵਿੱਚ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ ਹੈ। ਤੜਕੇ ਆਏ ਇਸ ਡਰੋਨ ਨੂੰ ਖਦੇੜਨ ਤੋਂ ਬਾਅਦ ਜਿਵੇਂ ਹੀ ਚਾਨਣ ਹੋਇਆ ਤਾਂ ਅੰਮ੍ਰਿਤਸਰ ਸਰਹੱਦ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਤੜਕੇ 3 ਵਜੇ ਪਾਕਿਸਤਾਨੀ ਡਰੋਨ ਨੇ ਭਾਰਤੀ ਸਰਹੱਦ ਪਾਰ ਕੀਤੀ। ਅੰਮ੍ਰਿਤਸਰ ਸਰਹੱਦ 'ਤੇ ਬੀਓਪੀ ਚੰਡੀਗੜ੍ਹ ਵਿਖੇ ਡਰੋਨ ਡਿੱਗਣ ਦੀ ਸੂਚਨਾ ਮਿਲੀ ਹੈ। ਬੀਐਸਐਫ ਦੇ ਜਵਾਨ ਗਸ਼ਤ 'ਤੇ ਸਨ। ਡਰੋਨ ਦੀ ਆਵਾਜ਼ ਸੁਣ ਕੇ ਸਾਰਿਆਂ ਨੇ ਪੋਜ਼ੀਸ਼ਨ ਲੈ ਕੇ ਆਵਾਜ਼ ਵੱਲ ਫਾਇਰ ਕੀਤਾ। ਡਰੋਨ ਦੀ ਹਰਕਤ ਦੇਖਣ ਲਈ ਰੌਸ਼ਨੀ ਬੰਬ ਵੀ ਸੁੱਟੇ ਗਏ।

ਗੋਲੀਬਾਰੀ ਤੋਂ ਬਾਅਦ ਡਰੋਨ ਫਿਰ ਪਾਕਿਸਤਾਨੀ ਸਰਹੱਦ ਵੱਲ ਪਰਤਿਆ। ਡਰੋਨ ਨੂੰ ਪਿੱਛੇ ਵਾਪਸ ਭੇਜਣ ਤੋਂ ਬਾਅਦ ਬੀਐਸਐਫ ਜਵਾਨਾਂ ਨੇ ਇਸ ਦੀ ਸੂਚਨਾ ਆਪਣੇ ਉੱਚ ਅਧਿਕਾਰੀਆਂ ਨੂੰ ਦਿੱਤੀ। ਬੀਐਸਐਫ ਦੇ ਜਵਾਨ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਹੁਣ ਬੀਓਪੀ ਚੰਡੀਗੜ੍ਹ ਅਤੇ ਆਸਪਾਸ ਦੇ ਇਲਾਕਿਆਂ ਦੀ ਤਲਾਸ਼ੀ ਲੈ ਰਹੇ ਹਨ, ਪਰ ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement