Sidhu Moosewala: ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਲਗਾਤਾਰ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ।
Sidhu Moosewala: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ।
ਉਨ੍ਹਾਂ ਲਿਖਿਆ- ਹੁਣ ਅਕਸਰ ਜਦੋਂ ਵੀ ਮੈਂ ਖੇਤ ਆਉਂਦਾ ਤਾਂ ਮੈਨੂੰ ਚਾਰੇ ਪਾਸੇ ਤੇਰੀ ਮੌਜ਼ੂਦਗੀ ਮਹਿਸੂਸ ਹੁੰਦੀ ਏ, ਅੱਖਾਂ ਸਾਹਮਣੇ ਤੂੰ ਉਸੇ ਤਰਾਂ ਟਰੈਕਟਰ ’ਤੇ ਖੇਤ ਵਾਹੁੰਦਾ ਅਤੇ ਆਪਣੇ ਚਾਹੁਣ ਵਾਲਿਆਂ ਨੂੰ ਮਿਲਦਾ ਤੇ ਨਾਲੇ ਮੇਰੇ ਨਾਲ ਹਾਸਾ ਮਜਾਕ ਕਰਦਾ ਦਿਖਾਈ ਦਿੰਦਾ ਏ, ਪਰ ਪੁੱਤ ਹੁਣ ਮੇਰੇ ਵਿਰੋਧ ’ਚ ਖੜ੍ਹੇ ਲੋਕਾਂ ਦੇ ਸਵਾਲਾਂ ਦਾ ਸੇਕ ਉਹਦੋ ਠੰਡ ਪੈ ਜਾਂਦਾ ਜਦੋਂ ਇਹੀ ਟਰੈਕਟਰ ਇਹੀ ਖੇਤ ਮੈਨੂੰ ਖੇਤ ’ਚ ਆਉਂਦਿਆ ਹੀ ਤੇਰੇ ਇਨਸਾਫ਼ ਨੂੰ ਲੈ ਕੇ ਇਹ ਸਵਾਲ ਕਰਦੇ ਨੇ ਕਿ ਬਾਪੂ ਸਾਡੇ ਸਿੱਧੂ ਦੇ ਕਾਤਲਾਂ ਨੂੰ ਉਨ੍ਹਾਂ ਦੇ ਜੁਰਮ ਦੀ ਸਜਾ ਹਲੇ ਤੱਕ ਕਿਉਂ ਨਹੀ ਮਿਲੀ ਤੇ ਸਾਡੇ ਸ਼ੁੱਭ ਨੂੰ ਤੇ ਸਾਨੂੰ ਇਨਸਾਫ਼ ਕਦੋ ਮਿਲੂ ??? ਤੇ ਫ਼ੇਰ ਮੈ ਲੋਕਾਂ ਦੇ ਵਿਰੋਧ ਨੂੰ ਅਣਗੋਲਿਆ ਕਰ ਤੇਰੇ ਇਨਸਾਫ਼ ਲਈ ਆਪਣੀ ਹਰ ਵਾਹ ਲਗਾਉਣ ਦਾ ਨਿਸ਼ਚਾ ਕਰਦਾ ਹਾਂ, ਤੇਰੇ ਖੇਤ ਤੈਨੂੰ ਬਹੁਤ ਯਾਦ ਕਰਦੇ ਨੇ ਪੁੱਤ।”
ਦੱਸਣਯੋਗ ਹੈ ਕਿ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰਕੇ ’ਚ ਗੈਂਗਸਟਰਾਂ ਨੇ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਲਗਾਤਾਰ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ।