ਪ੍ਰਕਾਸ਼ ਸਿੰਘ ਬਾਦਲ ਵਲੋਂ ਐਵਾਰਡ ਵਾਪਸ ਕਰਨ ਦੀ ਕਾਰਵਾਈ ਦੇਰੀ ਨਾਲ ਚੁਕਿਆ ਕਦਮ : ਰੰਧਾਵਾ
Published : Dec 4, 2020, 2:08 am IST
Updated : Dec 4, 2020, 2:08 am IST
SHARE ARTICLE
image
image

ਪ੍ਰਕਾਸ਼ ਸਿੰਘ ਬਾਦਲ ਵਲੋਂ ਐਵਾਰਡ ਵਾਪਸ ਕਰਨ ਦੀ ਕਾਰਵਾਈ ਦੇਰੀ ਨਾਲ ਚੁਕਿਆ ਕਦਮ : ਰੰਧਾਵਾ

ਅਪਣੀ ਜ਼ਿੰਮੇਵਾਰੀ ਤੋਂ ਭਜਦਿਆਂ ਬਜ਼ੁਰਗ ਅਕਾਲੀ ਆਗੂ ਨੇ ਡਰਾਮਾ ਰਚਿਆ



ਚੰਡੀਗੜ੍ਹ, 3 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਪਦਮ ਵਿਭੂਸ਼ਣ ਪੁਰਸਕਾਰ ਵਾਪਸ ਕਰਨ ਦੀ ਕਾਰਵਾਈ ਨੂੰ ਬਹੁਤ ਦੇਰੀ ਨਾਲ ਚੁਕਿਆ ਨਿਗੂਣਾ ਕਦਮ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਬਜ਼ੁਰਗ ਅਕਾਲੀ ਆਗੂ ਵਲੋਂ ਇਹ ਕਾਰਵਾਈ ਜ਼ਿੰਮੇਵਾਰੀਆਂ ਤੋਂ ਭੱਜਣ ਵਾਲੀ ਹੈ ਜਿਸ ਨਾਲ ਅਕਾਲੀ ਦਲ ਖਾਸ ਕਰ ਕੇ ਬਾਦਲ ਪਰਵਾਰ ਵਲੋਂ ਨਿਭਾਏ ਮਾੜੇ ਰੋਲ ਦੇ ਪਾਪਾਂ ਤੋਂ ਬਚ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਬਿਹਤਰ ਇਹ ਸੀ ਕਿ ਬਾਦਲ ਪਰਵਾਰ ਤੇ ਅਕਾਲੀ ਦਲ ਐਵਾਰਡ ਵਾਪਸ ਕਰਨ ਨਾਲੋਂ ਕਾਨੂੰਨ ਵਾਪਸ ਕਰਨ ਲਈ ਯਤਨ ਕਰਦਾ। ਉਨ੍ਹਾਂ ਨਾਲ ਹੀ ਮੰਗ ਕੀਤੀ ਕਿ ਬਾਦਲ ਪਰਵਾਰ ਨੂੰ ਆਰਡੀਨੈਂਸਾਂ ਲਿਆਉਣ ਦੀ ਹਮਾਇਤ ਕਰਨ ਬਦਲੇ ਕਿਸਾਨਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ।
  ਅੱਜ ਇਥੇ ਜਾਰੀ ਪ੍ਰੈੱਸ ਬਿਆਨ ਵਿਚ ਸ. ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਦੀ ਸਹਿਮਤੀ ਨਾਲ ਐਨ.ਡੀ.ਏ. ਸਰਕਾਰ ਵਲੋਂ ਕਿਸਾਨ ਵਿਰੋਧੀ ਖੇਤੀ ਆਰਡੀਨੈਂਸ ਲਿਆਂਦਾ ਗਿਆ। ਬਾਦਲ ਪਰਵਾਰ ਦੀ ਨੂੰਹ ਕੇਂਦਰੀ ਕੈਬਨਿਟ ਦਾ ਹਿੱਸਾ ਸੀ ਜਿਸ ਨੇ ਇਹ ਆਰਡੀਨੈਂਸ ਪਾਸ ਕੀਤਾ ਸੀ। ਤਿੰਨ ਮਹੀਨੇ ਤਕ ਅਕਾਲੀ ਦਲ ਆਰਡੀਨੈਂਸਾਂ ਦੇ ਸੋਹਲੇ ਗਾਉਂਦਾ ਰਿਹਾ, ਇਥੋਂ ਤਕ ਕਿ ਪ੍ਰਕਾਸ਼ ਸਿੰਘ ਬਾਦਲ ਵਲੋਂ ਵੀ ਵੀਡਿਉੁ ਜਾਰੀ ਕਰ ਕੇ ਖੇਤੀ ਬਿਲਾਂ ਦੀ ਸਿਫ਼ਤਾਂ ਦੇ ਬੰਨ੍ਹੇ ਗਏ ਪੁੱਲ ਅਜੇ ਤਕ ਪੰਜਾਬੀ ਭੁੱਲੇ ਨਹੀਂ। ਪੰਜਾਬ ਵਿਚ ਬਿਲਾਂ ਵਿਰੁਧ ਹੋਏ ਸਖ਼ਤ ਵਿਰੋਧ ਨੂੰ ਦੇਖਦਿਆਂ ਅਕਾਲੀ ਨੂੰ ਮਜਬੂਰੀਵਸ ਭਰੇ ਮਨ ਨਾਲ ਹਰਸਿਮਰਤ ਕੌਰ ਦਾ ਅਸਤੀਫ਼ਾ ਦਿਵਾਉਣਾ ਪਿਆ ਅਤੇ ਐਨ.ਡੀ.ਏ. ਛਡਣੀ ਪਈ। ਇਸ ਦੇ ਬਾਵਜੂਦ ਪ੍ਰਕਾਸ਼ ਸਿੰਘ ਬਾਦਲ ਵਲੋਂ ਖ਼ਤਰਨਾਕ ਖੇਤੀ ਕਾਨੂੰਨਾਂ ਦੇ ਵਿਰੁਧ ਕੋਈ ਬਿਆਨ ਜਾਂ ਵੀਡਿਉ ਜਾਰੀ ਨਹੀਂ ਕੀਤੀ ਗਈ।imageimage

 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement