
ਪਾਰਲੀਮੈਂਟ ਦਾ ਸਰਦ ਰੁੱਤ ਸੈਸ਼ਨ ਤੁਰਤ ਬੁਲਾਏ ਕੇਂਦਰ ਸਰਕਾਰ : ਮਨੀਸ਼ ਤਿਵਾੜੀ
ਨਵਾਂ ਸ਼ਹਿਰ, ਰੋਪੜ, 3 ਦਸੰਬਰ (ਦੀਦਾਰ ਸਿੰਘ ਸ਼ੇਤਰਾ, ਹਰੀਸ਼ ਕਾਲੜਾ, ਕਮਲ ਭਾਰਜ) : ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਖੇਤੀ ਕਾਨੂੰਨਾਂ ਵਿਰੁਘ ਅੰਦੋਲਨ ਕਰ ਰਹੇ ਕਿਸਾਨਾਂ ਵਲੋਂ ਪਾਰਲੀਮੈਂਟ ਦਾ ਵਿਸ਼ੇਸ਼ ਸੈਸ਼ਨ ਬੁਲਾਏ ਜਾਣ ਦੀ ਮੰਗ ਤੋਂ ਕੇਂਦਰ ਦੇ ਭੱਜਣ ਉਪਰ ਸਵਾਲ ਖੜੇ ਕੀਤੇ ਹਨ। ਤਿਵਾੜੀ ਨੇ ਟਵੀਟ ਜਾਰੀ ਕਰ ਕੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਤੁਰਤ ਪਾਰਲੀਮੈਂਟ ਦਾ ਸਰਦ ਰੁੱਤ ਸੈਸ਼ਨ ਬੁਲਾਉਣਾ ਚਾਹੀਦਾ ਹੈ।
ਇਸ ਲੜੀ ਹੇਠ, ਐਮ.ਪੀ ਤਿਵਾੜੀ ਨੇ ਟਵੀਟ ਰਾਹੀਂ ਕੇਂਦਰ ਸਰਕਾਰ ਤੋਂ ਪਾਰਲੀਮੈਂਟ ਦਾ ਸਰਦ ਰੁੱਤ ਸੈਸ਼ਨ ਬੁਲਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਹੈ ਕਿ ਜੇ ਸਟੈਂਡਿੰਗ ਕਮੇਟੀਆਂ ਅਤੇ ਜੁਆਇੰਟ ਪਾਰਲੀਮੈਂਟਰੀ ਕਮੇਟੀਆਂ ਦੀ ਮੀਟਿੰਗ ਰੋਜ਼ਾਨਾ ਹੋ ਸਕਦੀ ਹੈ, ਤਾਂ ਅਜਿਹੇ ਵਿਚ ਸਰਦ ਰੁੱਤ ਸੈਸ਼ਨ ਕਿਉਂ ਨਹੀਂ ਬੁਲਾਇਆ ਜਾ ਸਕਦਾ। ਉਨ੍ਹਾਂ ਕਿਹਾ ਹੈ ਕਿ ਪਹਿਲੀ ਵਾਰ ਹੋ ਰਿਹਾ ਹੈ ਕਿ ਪਾਰਲੀਮੈਂਟ ਦਾ ਸਰਦ ਰੁੱਤ ਸੈਸ਼ਨ ਨਹੀਂ ਬੁਲਾਇਆ ਜਾ ਰਿਹਾ।
ਤਿਵਾੜੀ ਨੇ ਇਕ ਹੋਰ ਟਵੀਟ ਰਾਹੀਂ ਕਿਹਾ ਹੈ ਕਿ ਕਿਸਾਨਾਂ ਨੇ ਦਿੱਲੀ ਨੂੰ ਘੇਰ ਲਿਆ ਹੈ, ਅਧਿਕਾਰਿਕ ਤੌਰ 'ਤੇ ਅਰਥ ਵਿਵਸਥਾ ਗਿਰਾਵਟ ਵਿਚ ਹੈ, ਚੀਨ ਲਗਾਤਾਰ ਸਾਡੀ 1000 ਸਕੁਏਅਰ ਕਿਲੋਮੀਟਰ ਤੋਂ ਵੱਧ ਜ਼ਮੀਨ ਨੂੰ ਕਬਜ਼ਾਉਂਦਾ ਜਾ ਰਿਹਾ ਹੈ, ਕੋਰੋਨਾ ਦੇ ਕੇਸ 95 ਲੱਖ ਨੂੰ ਪਹੁੰਚ ਗਏ ਹਨ ਅਤੇ 8 ਮਹੀਨਿਆਂ ਦੌਰਾਨ 1.38 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜਿਹੇ ਵਿਚ ਸਰਕਾਰ ਨੂੰ ਬਿਨਾਂ ਕੋਈ ਦੇਰੀ ਕੀਤਿਆਂ ਹੋਇਆ ਜਲਦ ਤੋਂ ਜਲਦ ਪਾਰਲੀਮੈਂਟ ਦਾ ਸਰਦ ਰੁੱਤ ਸੈਸ਼ਨ ਬੁਲਾਉਣਾ ਚਾਹੀਦਾ ਹੈ।
ਤਸਵੀਰ..03ਨਵਾਂ ਸ਼ਹਿਰ03
ਮੈਂਬਰ ਪਾਰਲੀਮੈਂਟ ਸ੍ਰੀ ਮੁਨੀਸ਼ ਤਿਵਾੜੀ
image