ਚੰਨ ਦੀ ਧਰਤੀ ਤੋਂ ਨਮੂਨੇ ਲੈ ਕੇ ਧਰਤੀ 'ਤੇ ਆਉਣ ਦੀ ਤਿਆਰੀ 'ਚ ਚੀਨੀ ਯਾਨ
Published : Dec 4, 2020, 1:30 am IST
Updated : Dec 4, 2020, 1:30 am IST
SHARE ARTICLE
image
image

ਚੰਨ ਦੀ ਧਰਤੀ ਤੋਂ ਨਮੂਨੇ ਲੈ ਕੇ ਧਰਤੀ 'ਤੇ ਆਉਣ ਦੀ ਤਿਆਰੀ 'ਚ ਚੀਨੀ ਯਾਨ

ਬੀਜਿੰਗ, 3 ਦਸੰਬਰ : ਚੀਨ ਦਾ ਚਾਂਗ-ਈ ਪੁਲਾੜ ਜਹਾਜ਼ ਚੰਨ 'ਤੇ ਕਾਮਯਾਬੀ ਨਾਲ ਉਤਰ ਗਿਆ ਹੈ। ਇਸ ਮਿਸ਼ਨ ਦਾ ਉਦੇਸ਼ ਚੰਦਰਮਾ ਦੀ ਧਰਤੀ ਤੋਂ ਮਿੱਟੀ ਦੇ ਨਮੂਨੇ ਲੈ ਕੇ ਆਉਣਾ ਹੈ ਤਾਂ ਜੋ ਵਿਗਿਆਨੀਆਂ ਨੂੰ ਚੰਦਰਮਾ ਦੀ ਉਤਪੱਤੀ ਬਾਰੇ ਜਾਣਨ 'ਚ ਮਦਦ ਮਿਲ ਸਕੇ। ਚੀਨ ਨੇ ਅਪਣੇ ਸੱਭ ਤੋਂ ਸ਼ਕਤੀਸ਼ਾਲੀ ਰਾਕੇਟ ਲਾਂਗ ਮਾਰਚ-5 ਜ਼ਰੀਏ 24 ਨਵੰਬਰ ਨੂੰ ਇਸ ਨੂੰ ਲਾਂਚ ਕੀਤਾ ਸੀ। ਇਹ ਰਾਕੇਟ ਤਰਲ ਕੈਰੋਸਿਨ ਤੇ ਤਰਲ ਆਕਸੀਜਨ ਦੀ ਮਦਦ ਨਾਲ ਚਲਦਾ ਹੈ। ਇਹ ਚੰਨ ਦੀ ਧਰਤੀ 'ਤੇ ਪਹੁੰਚਣ ਵਾਲਾ ਚੀਨ ਦਾ ਤੀਜਾ ਯਾਨ ਹੈ। ਚੀਨੀ ਸਰਕਾਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਚੀਨ ਦਾ ਇਹ ਮਹਾ ਸ਼ਕਤੀਸ਼ਾਲੀ ਰਾਕੇਟ 187 ਫੁੱਟ ਲੰਮਾ ਤੇ 870 ਕਿੱਲੋ ਵਜ਼ਨੀ ਹੈ।
ਚੀਨ ਦਾ ਇਹ ਪੁਲਾੜ ਜਹਾਜ਼ ਮਿੱਟੀ ਦੇ ਨਮੂਨੇ ਲੈਣ ਲਈ ਚੰਦਰਮਾ ਦੀ ਸਤ੍ਹਾ 'ਤੇ ਅਪਣਾ ਇਕ ਲੈਂਡਰ ਉਤਾਰੇਗਾ। ਲੈਂਡਰ ਚੰਨ ਦੀ ਜ਼ਮੀਨ 'ਤੇ ਖ਼ੁਦਾਈ ਕਰ ਕੇ ਕਰੀਬ ਦੋ ਕਿੱਲੋ (4.4 ਪਾਉਂਡ) ਮਿੱਟੀ ਤੇ ਚੱਟਾਨ ਕੱਢੇਗਾ। ਫਿਰ ਇਹ ਨਮੂਨੇ ਲੈਕੇ ਅਸੈਂਡਰ ਕੋਲ ਜਾਵੇਗਾ। ਅਸੈਂਡਰ ਨਮੂਨੇ ਲੈਕੇ ਚੰਦਰਮਾ ਦੀ ਸਤ੍ਹਾ ਤੋਂ ਉੱਡੇਗਾ ਤੇ ਪੁਲਾੜ 'ਚ ਚੱਕਰ ਕੱਟ ਰਹੇ ਮੁੱਖ ਜਹਾਜ਼ ਨਾਲ ਜੁੜੇਗਾ।
ਇਸ ਤੋਂ ਬਾਅਦ ਮੁੱਖ ਪੁਲਾੜ ਜਹਾਜ਼ ਚੰਦਰਮਾ ਦੀ ਸਤ੍ਹਾ ਦੇ ਨਮੂਨਿਆਂ ਨੂੰ ਇਕ ਕੈਪਸੂਲ 'ਚ ਰਖੇਗਾ ਤੇ ਫਿਰ ਉਸ ਨੂੰ ਧਰਤੀ ਲਈ ਰਵਾਨਾ ਕਰੇਗਾ। ਜੇਕਰ ਇਹ ਪੂਰੀ ਪ੍ਰਕਿਰਿਆ ਕਾਮਯਾਬ ਰਹਿੰਦੀ ਹੈ ਤਾਂ ਸਾਲ 1970 ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਚੰਦਰਮਾ ਦੀ ਸਤ੍ਹਾ ਦੇ ਨਮੂਨੇ ਪ੍ਰਰੀਖਣ ਲਈ ਵਿਗਿਆਨੀਆਂ ਨੂੰ ਉਪਲਬਧ ਹੋਣਗੇ। ਪਿਛਲੀ ਸਦੀ ਦੇ ਸੱਤਵੇਂ ਦਹਾਕੇ 'ਚ ਤੱਤਕਾਲੀ ਸੋਵੀਅਤ ਮਿਸ਼ਨ ਨੇ ਚੰਦਰਮਾ ਦੀਆਂ ਚੱਟਾਨਾਂ ਦੇ ਨਮੂਨੇ ਇਕੱਠੇ ਕੀਤੇ ਸਨ। ਨਾਸਾ ਦੇ ਅਪੋਲੋ ਪੁਲਾੜ ਪ੍ਰਰੋਗਰਾਮ ਤਹਿਤ ਚੰਨ 'ਤੇ ਗਏ ਅਮਰੀਕੀ ਪੁਲਾੜ ਯਾਤਰੀਆਂ ਨੇ 1969 ਤੋਂ 1972 ਵਿਚਕਾਰ ਕਰੀਬ 842 ਪਾਉਂਡ (383 ਕਿੱਲੋ) ਨਮੂਨੇ ਇਕੱਠੇ ਕੀਤੇ ਸਨ। ਇਨ੍ਹਾਂ 'ਚੋਂ ਕਈ ਦਾ ਪ੍ਰਰੀਖਣ ਕੀਤਾ ਜਾਣਾ ਬਾਕੀ ਹੈ। (ਪੀਟੀਆਈ)

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement