ਜੇ ਅਸੀਂ ਹੱਕ ਸਰਕਾਰ ਦਾ ਗਲਾ ਘੁੱਟ ਕੇ ਹੀ ਲੈਣੈ ਫਿਰ ਪੂਰਾ ਲਿਆਂਗੇ ਅੱਧਾ ਕਿਉਂ? : ਗੁਰਨਾਮ ਸਿੰਘ
Published : Dec 4, 2020, 1:13 am IST
Updated : Dec 4, 2020, 1:13 am IST
SHARE ARTICLE
image
image

ਜੇ ਅਸੀਂ ਹੱਕ ਸਰਕਾਰ ਦਾ ਗਲਾ ਘੁੱਟ ਕੇ ਹੀ ਲੈਣੈ ਫਿਰ ਪੂਰਾ ਲਿਆਂਗੇ ਅੱਧਾ ਕਿਉਂ? : ਗੁਰਨਾਮ ਸਿੰਘ

  to 
 

ਨਵੀਂ ਦਿੱਲੀ, 3 ਦਸੰਬਰ: ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਵਲੋਂ ਦਿੱਲੀ ਵਿਚ ਅੰਦੋਲਨ ਜਾਰੀ ਹੈ। ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਹਰਿਆਣਾ ਦੇ ਕਿਸਾਨ ਵੀ ਕੇਂਦਰ ਸਰਕਾਰ ਵਿਰੁਧ ਸੰਘਰਸ਼ ਕਰ ਰਹੇ ਹਨ। ਇਸ ਬਾਰੇ ਸਪੋਕਸਮੈਨ ਦੀ ਮੈਨੇਜਿੰਗ ਡਾਇਰੈਕਟਰ ਨਿਮਰਤ ਕੌਰ ਨੇ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਆਗੂ ਗੁਰਨਾਮ ਸਿੰਘ ਨਾਲ ਗੱਲਬਾਤ ਕੀਤੀ।
ਗੱਲਬਾਤ ਦੌਰਾਨ ਗੁਰਨਾਮ ਸਿੰਘ ਨੇ ਕਿਹਾ ਕਿ ਜੇ ਸ਼ਰਾਫਤ ਨਾਲ ਮੰਨ ਜਾਂਦੇ ਤਾਂ ਸਾਡੀ ਲਿਸਟ ਛੋਟੀ ਸੀ  ਹੁਣ ਸਾਡਾ ਜ਼ੋਰ ਵੱਧ ਗਿਆ ਸਾਡੀਆਂ ਮੰਗਾਂ ਵੀ ਵਧਣਗੀਆਂ। ਜੇ ਉਹ ਸਾਡਾ ਜ਼ੋਰ ਵੇਖਣ ਉੱਤੇ ਆ ਗਏ ਅਤੇ ਅਸੀਂ ਉਨ੍ਹਾਂ ਦਾ ਗਲਾ ਘੁੱਟ ਕੇ ਹੀ ਅਪਣੇ ਹੱਕ ਲੈਣੇ ਹਨ ਤਾਂ ਪੂਰੇ ਲਵਾਂਗੇ ਫਿਰ ਅੱਧੇ ਕਿਉਂ ਲਈਏ। ਗੁਰਨਾਮ ਸਿੰਘ ਨੇ ਕਿਹਾ ਕਿ ਅੱਜ ਇਹ ਅੰਤਰਰਾਸ਼ਟਰੀ ਮੁੱਦਾ ਬਣ ਗਿਆ ਹੈ। ਕੈਨੇਡਾ ਦੇ ਪ੍ਰਧਾਨਮੰਤਰੀ ਵੀ ਇਸ ਬਾਰੇ ਬੋਲੇ ਨੇ। ਪੂਰੀ ਦੁਨੀਆਂ ਵਿਚ ਇਸ ਅੰਦੋਲਨ ਤੋਂ ਵੱਡਾ ਅੰਦੋਲਨ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਜਦੋਂ ਤਕ ਅਸੀਂ ਜਾਨ ਤਲੀ ਉੱਤੇ ਧਰ ਕੇ ਨਹੀਂ ਲੜਾਂਗੇ ਉਦੋਂ ਤਕ ਇਹ ਸਾਡੀ ਗੱਲ ਨਹੀਂ ਮੰਨਣਗੇ। ਜੇ ਸਰਕਾਰ ਦੀ ਅੱਖ ਪੜ੍ਹੀਏ, ਸਰਕਾਰ ਦੇ ਸ਼ਬਦ ਸੁਣੀਏ ਉਨ੍ਹਾਂ ਵਿਚ ਸਾਨੂੰ ਕੋਈ ਵੀ 5 ਫ਼ੀ ਸਦੀ ਗੱਲ ਨਜ਼ਰ ਨਹੀਂ ਆਈ ਕਿ ਉਹ ਸਾਡੀ ਗੱਲ ਮੰਨਣਗੇ। ਕਲ ਵਾਲੀ ਮੀਟਿੰਗ ਵਿਚ ਜਿੰਨੀਆਂ ਗੱਲਾਂ ਹੋਈਆਂ ਨੇ ਉਸ ਦਾ ਸਿੱਟਾ ਇਹ ਹੈ ਕਿ ਕਲ ਨੂੰ ਕੋਈ ਇਹ ਨਾ ਕਹਿ ਦੇਵੇ ਕਿ ਹਿੰਦੁਸਤਾਨ ਦੀ ਸਰਕਾਰ ਇੰਨੀ  ਕਰੂਰ ਹੋ ਗਈ ਹੈ ਕਿ ਉਹ ਗੱਲ ਸੁਣਦੀ ਹੀ ਨਹੀਂ ਇਸ ਕਰ ਕੇ ਉਹਨਾਂ ਨੇ ਸਾਨੂੰ ਬੁਲਾਇਆ ਸੀ।  
ਉਨ੍ਹਾਂ ਕਿਹਾ ਕਿ ਮੋਦੀ ਨੂੰ ਪਿੱਛੇ ਹਟਣਾ ਪਵੇਗਾ ਕਿਉਂਕਿ ਉਨ੍ਹਾਂ ਨੂੰ ਅੱਜ ਤਕ ਕੁਰਬਾਨੀਆਂ ਦੇਣ ਵਾਲੇ ਨਹੀਂ ਟੱਕਰੇ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਵੀ ਦੂਜੀ ਤਰ੍ਹਾਂ ਦੀ ਗੜਬੜੀ ਚਲ ਸਕਦੀ ਹੈ ਲੋਕ ਕਹਿ ਸਕਦੇ ਹਨ ਖੱਟਰ ਨੂੰ ਹਟਾਉ ਵਿਜ ਨੂੰ ਬਣਾਉ, ਉਨ੍ਹਾਂ ਦੀਆਂ ਅੰਦਰੂਨੀਆਂ ਗੜਬੜੀਆਂ ਹੋ ਸਕਦੀਆਂ ਹਨ ਜਿਥੋਂ ਤਕ ਸਵਾਲ ਹੈ ਦੁਸ਼ਿਅੰਤ ਦਾ, ਸਾਨੂੰ  ਦੁਸ਼ਿਅੰਤ ਉੱਤੇ ਹੀ ਸਭ ਤੋਂ ਵੱਧ ਗੁੱਸਾ ਹੈ ਕਿਉਂਕਿ ਅਸੀਂ ਜਿਹੜੀ ਵੋਟ ਦਿਤੀ ਸੀ ਉਹ ਕਿਸਾਨ ਦੇ ਨਾਮ ਉੱਤੇ ਦਿਤੀ ਸੀ ਅਤੇ ਦੁਸ਼ਿਅੰਤ ਨੇ ਸਾਰੀ ਵੋਟ ਬੀਜੇਪੀ ਨੂੰ ਵੇਚ ਦਿਤੀ ਇਹ ਕਿਸਾਨਾਂ ਨਾਲ ਸਭ ਤੋਂ  ਵੱਡਾ ਧੋਖਾ ਹੈ ਇਸ ਤੋਂ ਵੱਡਾ ਧੋਖਾ ਨਹੀਂ ਹੋ ਸਕਦਾ ਹੈ।
ਦੁਸ਼ਿਅੰਤ ਨੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਸਾਡੀ ਜਨਤਾ 20 ਪੈਸੇ ਜਾਂ ਜਾਤੀਵਾਦ , ਧਰਮ ਦੇ ਨਾਮ ਤੇ ਵੋਟ ਪਾਉਂਦੀ ਹੈ ਜਨਤਾ ਨੇ ਕਦੇ ਵੀ ਕਿਸਾਨ ਦੇ ਨਾਮ ਤੇ ਵੋਟ  ਨਹੀਂ ਪਾਈ ਇਸੇ ਕਰਕੇ ਕਿਸਾਨ ਮੁੱਦਾ ਨਹੀਂ ਉਭਰਿਆ। ਸਾਡੇ ਦੇਸ਼ ਵਿਚ ਪੈਸੇ ਵਾਲੇ ਦਾ ਰਾਜ ਹੋ ਗਿਆ।  (ਸਸਸ)

SHARE ARTICLE

ਏਜੰਸੀ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement