ਭਾਰਤ ਦਾ ਵਿਕਾਸ ਕਿਸੇ ਲਈ ਖ਼ਤਰਾ ਨਹੀਂ, ਅਸੀਂ ਕਿਸੇ ਤੋਂ ਨਹੀਂ ਡਰਦੇ: ਰਖਿਆ ਸਕੱਤਰ
Published : Dec 4, 2020, 2:36 am IST
Updated : Dec 4, 2020, 2:36 am IST
SHARE ARTICLE
image
image

ਭਾਰਤ ਦਾ ਵਿਕਾਸ ਕਿਸੇ ਲਈ ਖ਼ਤਰਾ ਨਹੀਂ, ਅਸੀਂ ਕਿਸੇ ਤੋਂ ਨਹੀਂ ਡਰਦੇ: ਰਖਿਆ ਸਕੱਤਰ

ਮਨੋਹਰ ਪਾਰੀਕਰ ਇੰਸਟੀਚਿਊਟ ਆਫ਼ ਡਿਫੈਂਸ ਸਟੱਡੀਜ਼ ਐਂਡ ਐਨਾਲਿਸਿਸ ਵਲੋਂ ਕਰਵਾਏ ਵੈਬਿਨਾਰ ਵਿਚ ਕੀਤਾ ਸੰਬੋਧਨ


ਨਵੀਂ ਦਿੱਲੀ, 3 ਦਸੰਬਰ :  ਰਖਿਆ ਸਕੱਤਰ ਅਜੈ ਕੁਮਾਰ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਦੇ ਵਿਕਾਸ ਨਾਲ ਕਿਸੇ ਨੂੰ ਖ਼ਤਰਾ ਨਹੀਂ ਹੈ ਅਤੇ ਦੇਸ਼ ਕਿਸੇ ਤੋਂ ਡਰਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਹਿੱਤ ਲਈ ਇਹ ਲਾਜ਼ਮੀ ਹੈ ਕਿ ਦੇਸ਼ ਦੇ ਗੁਆਂਢ ਵਿਚ ਸਥਿਰਤਾ ਹੋਵੇ। ਕੁਮਾਰ ਨੇ ਕਿਹਾ ਕਿ ਸਾਡੇ ਸਮੁੰਦਰੀ ਅਤੇ ਰਾਸ਼ਟਰੀ ਹਿੱਤ ਲਈ ਸਾਡੇ ਨੇੜਲੇ ਗੁਆਂਢ ਵਿਚ ਸਥਿਰਤਾ ਬਣਾਈ ਰੱਖਣਾ ਅਤੇ ਹਿੰਦ ਮਹਾਂਸਾਗਰ ਵਿਚ ਹੀ ਨਹੀਂ ਬਲਕਿ ਹਿੰਦ-ਪ੍ਰਸ਼ਾਂਤ ਖੇਤਰ ਵਿਚ ਨਿਯਮ-ਆਧਾਰਤ ਪ੍ਰਣਾਲੀ ਸਥਾਪਤ ਕਰਨਾ ਮਹੱਤਵਪੂਰਨ ਹੈ।
ਮਨੋਹਰ ਪਾਰੀਕਰ ਇੰਸਟੀਚਿਊਟ ਆਫ਼ ਡਿਫੈਂਸ ਸਟੱਡੀਜ਼ ਐਂਡ ਐਨਾਲਿਸਿਸ ਵਲੋਂ ਆਯੋਜਿਤ ਇਕ ਵੈਬਿਨਾਰ ਵਿਚ, ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਵਿਕਾਸ ਕਿਸੇ ਲਈ ਖ਼ਤਰਾ ਨਹੀਂ ਹੈ ਅਤੇ ਨਾ ਹੀ ਅਸੀਂ ਕਿਸੇ ਤੋਂ ਡਰਦੇ ਹਾਂ। ਕੁਮਾਰ ਨੇ ਕਿਹਾ ਕਿ ਭਾਰਤ ਦੇ ਰਖਿਆ ਸਬੰਧ ਸੁਤੰਤਰ, ਖੁੱਲ੍ਹੇ ਅਤੇ ਨਿਯਮ-ਆਧਾਰਤ ਪ੍ਰਣਾਲੀ ਦੇ ਸਿਧਾਂਤ 'ਤੇ ਆਧਾਰਤ ਹਨ ਤਾਕਿ ਆਰਥਕ ਵਿਕਾਸ ਪੱਕਾ ਹੋਵੇ ਜਿਸ ਨਾਲ ਭਾਰਤ ਦੇ ਇਕ ਸੌ ਤੀਹ ਕਰੋੜ ਲੋਕਾਂ ਅਤੇ ਖੇਤਰ ਦੇ ਦੋ ਸੌ ਕਰੋੜ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹਾਲ ਹੀ ਦੇ ਸਾਲਾਂ ਵਿਚ ਅਸੀਂ ਸਮਾਨ ਸੋਚ ਵਾਲੇ ਦੇਸ਼ਾਂ ਨਾਲ ਸਹਿਯੋਗ ਕੀਤਾ ਹੈ ਅਤੇ ਕੁਝ ਮਹੱਤਵਪੂਰਨ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਹਨ ਜੋ ਆਪਸੀ ਸਾਂਝਾਂ ਅਤੇ ਕਾਰਜਾਂ ਨੂੰ ਉਤਸ਼ਾਹਤ ਕਰਨਗੇ। ਹਾਲ ਹੀ ਵਿਚ ਸਮਾਪਤ ਹੋਈ ਮਲਾਬਾਰ (ਫ਼ੌਜੀ) ਅਭਿਆਸ ਸਾਡੇ ਅੰਤਰਰਾਸ਼ਟਰੀ ਸਹਿਯੋਗ ਦੀ ਇਕ ਉਦਾਹਰਣ ਹੈ। (ਪੀਟੀਆਈ)

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement