
ਮਜੀਠੀਆ ਵਲੋਂ ਹੱਤਕ ਇੱਜ਼ਤ ਦੀ ਸ਼ਿਕਾਇਤ ਖ਼ਾਰਜ ਕਰਨ ਦੀ ਮੰਗ ਕੀਤੀ ਰੱਦ
ਚੰਡੀਗੜ੍ਹ, 3 ਦਸੰਬਰ (ਸੁਰਜੀਤ ਸਿੰਘ ਸੱਤੀ) : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਲੁਧਿਆਣਾ ਅਦਾਲਤ ਵਿਚ ਦਰਜ ਹਤਕ ਦੀ ਸ਼ਿਕਾਇਤ 'ਤੇ ਜਾਰੀ ਸੰਮਨ ਰੱਦ ਕਰਨ ਦੀ ਮੰਗ ਖ਼ਾਰਜ ਕਰ ਦਿਤੀ ਹੈ।
ਸਤੰਬਰ ਤੇ ਦਸੰਬਰ 2015 ਨੂੰ ਮੋਗਾ ਤੇ ਫ਼ਤਿਹਗੜ੍ਹ ਸਾਹਿਬ ਵਿਖੇ ਰੈਲੀਆਂ ਵਿਚ ਸੰਜੈ ਸਿੰਘ ਨੇ ਮਜੀਠੀਆ ਨੂੰ ਡਰੱਗ ਤਸਕਰ ਦਸਿਆ ਸੀ, ਜਿਸ ਕਾਰਨ ਮਜੀਠੀਆ ਨੇ ਹਤਕ ਦੀ ਸ਼ਿਕਾਇਤ ਦਿਤੀ ਸੀ ਤੇ ਮਜੀਠੀਆ ਵਲੋਂ ਗਵਾਹੀਆਂ ਕਰਵਾਉਣ 'ਤੇ ਲੁਧਿਆਣਾ ਅਦਾਲਤ ਨੇ ਸੰਜੈ ਨੂੰ ਸੰਮਨ ਜਾਰੀ ਕੀਤਾ ਸੀ। ਸੰਮਨ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੰਦਿਆਂ ਸੰਜੈ ਸਿੰਘ ਨੇ ਕਿਹਾ ਸੀ ਕਿ ਲੁਧਿਆਣਾ ਅਦਾਲਤ ਨੇ ਉਨ੍ਹਾਂ ਦੀ ਨਿਜੀ ਪੇਸ਼ੀ ਦੀ ਮੰਗ ਰੱਦ ਕਰ ਦਿਤੀ ਹੈ। ਇਸ 'ਤੇ ਹਾਈ ਕੋਰਟ ਨੇ ਪੇਸ਼ੀ 'ਤੇ ਰੋਕ ਲਗਾ ਦਿਤੀ ਸੀ ਦੂਜੇ ਪਾਸੇ ਮਜੀਠੀਆ ਦੇ ਵਕੀਲ ਨੇ ਕਿਹਾ ਸੀ ਹਾਈ ਕੋਰਟ ਨੂੰ ਗੁਮਰਾਹ ਕੀਤਾ ਗਿਆ ਹੈ, ਲੁਧਿਆਣਾ ਅਦਾਲਤ ਨੇ ਸੰਜੈ ਸਿੰਘ ਵਲੋਂ ਨਿਜੀ ਪੇਸ਼ੀ ਦੀ ਮੰਗ ਮੰਨ ਲਈ ਸੀ। ਹਾਈ ਕੋਰਟ ਨੇ ਮਹਿਸੂਸ ਕੀਤਾ ਹੈ ਕਿ ਭਾਵੇਂ ਸੰਜੈ ਸਿੰਘ ਨੂੰ ਲੁਧਿਆਣਾ ਅਦਾਲਤ ਵਲੋਂ ਮੰਗ ਮੰਨਣ ਬਾਰੇ ਪਤਾ ਨਾ ਹੋਵੇ ਪਰ ਇਹ ਨਹੀਂ ਹੋ ਸਕਦਾ ਕਿ ਉਨ੍ਹਾਂ ਦੇ ਵਕੀਲ ਨੂੰ ਵੀ ਇਸ ਗੱਲ ਦਾ ਪਤਾ ਨਾ ਹੋਵੇ। ਹਾਈ ਕੋਰਟ ਨੇ ਇਹ ਵੀ ਕਿਹਾ ਹੈ ਕਿ ਹੇਠਲੀ ਅਦਾਲਤ ਨੇ ਇਹ ਤੱਥ ਬਿਲਕੁਲ ਸਹੀ ਤਰੀਕੇ ਨਾਲ ਗ਼ੌਰ ਕੀਤਾ ਹੈ ਕਿ ਸੰਜੈ ਸਿੰਘ ਵਲੋਂ ਰਾਜ ਸਭਾ ਮੈਂਬਰ ਬਣ ਜਾਣ ਦੀ ਗੱਲ ਕਹਿ ਕੇ ਪੇਸ਼ੀ ਤੋਂ ਛੋਟ ਮੰਗਣਾ ਸਹੀ ਨਹੀਂ ਹੈ ਤੇ ਇਸ ਅਧਾਰ 'ਤੇ ਪੇਸ਼ੀ ਤੋਂ ਛੋਟ ਸਿਰਫ ਉਸੇ ਸੂਰਤimage ਵਿਚ ਦਿਤੀ ਜਾ ਸਕਦੀ ਹੈ ਕਿ ਰਾਜਸਭਾ ਚਲ ਰਹੀ ਹੋਵੇ।