ਐਮਡੀਐਚ ਦੇ ਮਾਲਕ ਧਰਮਪਾਲ ਗੁਲਾਟੀ ਦਾ 98 ਸਾਲ ਦੀ ਉਮਰ 'ਚ ਦੇਹਾਂਤ
Published : Dec 4, 2020, 2:12 am IST
Updated : Dec 4, 2020, 2:12 am IST
SHARE ARTICLE
image
image

ਐਮਡੀਐਚ ਦੇ ਮਾਲਕ ਧਰਮਪਾਲ ਗੁਲਾਟੀ ਦਾ 98 ਸਾਲ ਦੀ ਉਮਰ 'ਚ ਦੇਹਾਂਤ

ਨਵੀਂ ਦਿੱਲੀ, 3 ਦਸੰਬਰ: ਮਹਾਸ਼ਿਆ ਧਰਮਪਾਲ ਗੁਲਾਟੀ (ਐਮਡੀਐਚ) ਦੇ ਮਾਲਕ, ਜੋ ਕਿ ਮਸਾਲਾ ਕਿੰਗ ਵਜੋਂ ਜਾਣੇ ਜਾਂਦੇ ਸਨ, ਦੀ 98 ਸਾਲ ਦੀ ਉਮਰ ਵਿਚ ਵੀਰਵਾਰ ਨੂੰ ਦਿੱਲੀ ਵਿਚ ਮੌਤ ਹੋ ਗਈ। ਦਸਿਆ ਜਾ ਰਿਹਾ ਹੈ ਕਿ ਧਰਮਪਾਲ ਗੁਲਾਟੀ ਨੇ 3 ਦਸੰਬਰ ਨੂੰ ਸਵੇਰੇ 6 ਵਜੇ ਦਿੱਲੀ ਦੇ ਮਾਤਾ ਚੰਦਨ ਦੇਵੀ ਹਸਪਤਾਲ ਵਿਚ ਆਖ਼ਰੀ ਸਾਹ ਲਏ। ਪਾਕਿਸਤਾਨ ਤੋਂ ਭਾਰਤ ਆਏ ਸਨ: ਮਹਾਸ਼ਿਆ ਧਰਮਪਾਲ ਗੁਲਾਟੀ ਦਾ ਜਨਮ 27 ਮਾਰਚ 1923 ਨੂੰ ਪਾਕਿਸਤਾਨ ਦੇ ਸਿਆਲਕੋਟ ਵਿਚ ਹੋਇਆ ਸੀ ਅਤੇ ਇਥੋਂ ਹੀ ਉਹਨਾਂ ਦੇ ਕਾਰੋਬਾਰ ਦੀ ਸਥਾਪਨਾ ਹੋਈ ਸੀ। ਕੰਪਨੀ ਦੀ ਸ਼ੁਰੂਆਤ  ਸ਼ਹਿਰ ਦੀ ਇਕ ਛੋਟੀ ਜਿਹੀ ਦੁਕਾਨ ਨਾਲ ਹੋਈ ਸੀ ਜਿਸ ਨੂੰ ਉਹਨਾਂ ਦੇ ਪਿਤਾ ਨੇ ਵੰਡ ਤੋਂ ਪਹਿਲਾਂ ਸ਼ੁਰੂ ਕੀਤਾ ਸੀ। ਹਾਲਾਂਕਿ, 1947 ਵਿਚ ਦੇਸ਼ ਦੀ ਵੰਡ ਵੇਲੇ, ਉਸ ਦਾ ਪਰਵਾਰ ਦਿੱਲੀ ਆ ਗਿਆ ਸੀ। ਪਦਮਵਿਭੂਸ਼ਣ ਨਾਲ ਹੋ ਚੁੱਕੇ ਹਨ ਸਨਮਾਨਤ: ਪਿਛਲੇ ਸਾਲ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭੋਜਨ ਪ੍ਰਾਸੈਸਿੰਗ ਦੇ ਖੇਤਰ ਵਿਚ ਸ਼ਾਨਦਾਰ ਯੋਗਦਾਨ ਲਈ ਮਹਾਸ਼ਿਆ ਧਰਮਪਾਲ ਗੁਲਾਟੀ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਤ ਕੀਤਾ ਸੀ। (ਸਸਸ)

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement