
ਕਿਸਾਨਾਂ ਦੀ ਬਦੌਲਤ ਹੀ ਮੈਂ ਸੱਭ ਕੁੱਝ : ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਰਾਸ਼ਟਰਪਤੀ ਨੂੰ ਐਵਾਰਡ ਮੋੜਨ ਬਾਰੇ ਪੱਤਰ ਲਿਖਣ ਤੋਂ ਬਾਅਦ ਕਿਹਾ,''ਮੈਂ ਜੋ ਕੁੱਝ ਹਾਂ, ਕਿਸਾਨਾਂ ਦੀ ਬਦੌਲਤ ਹੀ ਹਾਂ। ਕਿਸਾਨ ਜਿਨ੍ਹਾਂ ਵਿਚ ਬੁੱਢੇ ਤੇ ਬੱਚੇ ਵੀ ਹਨ, ਇਨ੍ਹੀਂ ਦਿਨੀਂ ਕੇਂਦਰ ਦੇ ਰਵਈਏ ਕਾਰਨ ਦਿੱਲੀ ਦੀਆਂ ਸਰਹੱਦਾਂ 'ਤੇ ਠੰਢ ਵਿਚ ਰੁਲ ਰਹੇ ਹਨ। ਕੇਂਦਰ ਸਿਰਫ਼ ਕਿਸਾਨਾਂ ਨੂੰ ਭਰੋਸੇ ਹੀ ਦੇ ਰਿਹਾ ਹੈ ਤੇ ਧੋਖਾ ਕੀਤਾ ਜਾ ਰਿਹਾ ਹੈ। ਕਿਸਾਨਾਂ ਵਿਰੁਧ ਫ਼ਿਰਕੂ ਸ਼ਬਦਾਵਲੀ ਵੀ ਵਰਤੀ ਜਾ ਰਹੀ ਹੈ।'' ਉਨ੍ਹਾਂ ਕਿਹਾ ਕਿ ਕੇਂਦਰ ਦੇ ਕਿਸਾਨਾਂ ਪ੍ਰਤੀ ਅਪਮਾਨਜਨਕ ਰਵਈਏ ਕਾਰਨ ਹੀ ਮੈਂ ਕੇਂਦਰ ਤੋਂ ਮਿਲਿਆ ਸਨਮਾਨ ਮੋੜਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਗੱਲ ਸੁਣਨ ਦੀ ਥਾਂ ਉਨ੍ਹਾਂ 'ਤੇ ਜਲ ਤੋਪਾਂ ਤੇ ਹੰਝੂ ਗੈਸ ਮਾਰ ਕੇ ਜਬਰ ਜ਼ੁਲimageਮ ਵੀ ਕੀਤਾ ਜਾ ਰਿਹਾ ਹੈ।