
ਕੋਵਿਡ 19 ਵਿਰੁਧ ਲੜਾਈ ਹਾਲੇ ਖ਼ਤਮ ਨਹੀਂ ਹੋਈ
to
ਲੰਡਨ, 3 ਦਸੰਬਰ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਵਿਡ 19 ਦੀ ਰੋਕਥਾਮ ਲਈ ਫਾਈਜ਼ਰ-ਬਾਇਓਨੋਟੈਕ ਦੇ ਟੀਕੇ ਨੂੰ ਮਨਜ਼ੂਰੀ ਦਿਤੇ ਜਾਣ ਦੇ ਦਰਮਿਆਨ ਚੇਤਾਵਨੀ ਦਿਤੀ ਹੈ ਕਿ ਖ਼ਤਰਨਾਕ ਵਾਇਰਸ ਦੇ ਵਿਰੁਧ ਲੜਾਈ ਹਾਲੇ ਖ਼ਤਮ ਨਹੀਂ ਹੋਈੇ ਹੈ। ਬ੍ਰਿਟੇਨ ਫਾਇਜ਼ਰ-ਬਾਇਓਨੋਟੈਕ ਦੇ ਟੀਕੇ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ ਅਤੇ ਅਗਲੇ ਕੁੱਝ ਦਿਨਾਂ 'ਚ ਵੱਧ ਖ਼ਤਰੇ ਵਾਲੇ ਲੋਕਾਂ ਨੂੰ ਟੀਕਾ ਦਿਤਾ ਜਾਵੇਗਾ।
ਜਾਨਸਨ ਨੇ ਦੁਨਿਆ ਦੇ ''ਲੁਕੇ ਹੋਏ ਦੁਸ਼ਮਣ'' ਦੇ ਵਿਰੁਧ ਵਿਗਿਆਨ ਦੀ ਜਿੱਤ ਦੀ ਸਲਾਂਘਾ ਕੀਤੀ ਪਰ ਲੋਕਾਂ ਤੋਂ ਹਾਲੇ ਵੀ ਬਹੁਤ ਆਸ਼ਾਵਾਦੀ ਨਹੀਂ ਹੋਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਵਾਇਰਸ ਵਿਰੁਧ ਲੜਾਈ ਲੰਮੀ ਚੱਲ ਸਕਦੀ ਹੈ। ਪ੍ਰਧਾਨ ਮੰਤਰੀ ਨੇ ਲੋਕਾਂ ਤੋਂ ਸਰਦੀ ਲਈ ਕੋਵਿਡ 19 ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਇੰਗਲੈਂਡ ਦੇ ਵਧੇਰੇ ਹਿੱਸੇ 'ਚ ਹਾਲੇ ਵੀ ਤਾਲਾਬੰਦੀ ਲਾਗੂ ਹੈ ਅਤੇ ਉਥੇ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਬੁਧਵਾਰ ਸ਼ਾਮ ਨੂੰ ਕਿਹਾ, ''ਇਹ ਇਕ ਅਨੋਖਾ ਪਲ ਹੈ ਪਰ ਅਜਿਹਾ ਸਮੇਂ ਨਹੀ ਹੈ ਕਿ ਅਸੀਂ ਅਪਣੀ ਮੁਹਿੰਮ ਨੂੰ ਹਲਕਾ ਕਰ ਦਈਏ। ਕੋਵਿਡ 19 ਵਿਰੁਧ ਲੜਾਈ ਖ਼ਤਮ ਨਹੀਂ ਹੋਈ ਹੈ। ਸਾਨੂੰ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ।'' ਜਾਨਸਨ ਨੇ ਕਿਹਾ ਕਿ ਟੀਕੇ ਨੂੰ ਲੈ ਕੇ ਸੰਯੁਕਤ ਕਮੇਟੀ ਦੇ ਸੁਝਾਵਾਂ ਨੂੰ ਮੰਨ ਲਿਆ ਗਿਆ ਹੈ ਕਿ ਪਹਿਲੇ ਪੜਾਅ 'ਚ 'ਕੇਅਰ ਹੋਮ' 'ਚ ਰਹਿਣ ਵਾਲੇ ਲੋਕਾਂ, ਸਿਹਤ ਕਰਮੀਆਂ, ਬਜ਼ੁਰਗਾਂ ਅਤੇ ਗੰਭੀਰ ਰੂਤ ਤੋਂ ਬਿਮਾਰ ਲੋਕਾਂ ਨੂੰ ਟੀਕੇ ਦੀ ਖ਼ੁਰਾਕ ਦਿਤੀ ਜਾਵੇਗੀ। ਉਨ੍ਹਾਂ ਕਿਹਾ, ''ਟੀਕੇ ਨੂੰ ਸਿਫ਼ਰ ਤੋਂ 70 ਡੀਗਰੀ ਹੇਠਾਂ ਤੇ ਤਾਪਮਾਨ 'ਤੇ ਇਕ ਥਾਂ ਤੋਂ ਦੂਜੀ ਥਾਂ ਤਕ ਪਹੁੰਚਾਉਣ ਨਾਲ ਜੁੜੀ ਚੁਣੌਤੀਆਂ ਹਨ ਅਤੇ ਹਰ ਵਿਅਕਤੀ ਨੂੰ ਤਿੰਨ ਹਫ਼ਤੇ ਦੇ ਬਾਅਦ ਦੋ ਖ਼ੁਰਾਕ ਦਿਤੀ ਜਾਵੇਗੀ।
ਇਸ ਲਈ ਟੀਕਾਕਰਨ 'ਚ ਸਮਾਂ ਲਗੇਗਾ।''
(ਪੀਟੀਆਈ)