ਯੂਐਨਜੀਸੀ ਹਿੰਦੁਆਂ, ਸਿੱਖਾਂ, ਬੋਧੀਆਂ ਵਿਰੁਧ ਹਿੰਸਾ 'ਤੇ ਅਵਾਜ਼ ਚੁੱਕਣ 'ਚ ਨਾਕਾਮ : ਭਾਰਤ
Published : Dec 4, 2020, 1:46 am IST
Updated : Dec 4, 2020, 1:46 am IST
SHARE ARTICLE
image
image

ਯੂਐਨਜੀਸੀ ਹਿੰਦੁਆਂ, ਸਿੱਖਾਂ, ਬੋਧੀਆਂ ਵਿਰੁਧ ਹਿੰਸਾ 'ਤੇ ਅਵਾਜ਼ ਚੁੱਕਣ 'ਚ ਨਾਕਾਮ : ਭਾਰਤ

ਸੰਯੁਕਤ ਰਾਸ਼ਟਰ, 3 ਦਸੰਬਰ : ਭਾਰਤ ਨੇ ਧਰਮਾਂ ਵਿਰੁਧ ਹਿੰਸਾ ਦੀ ਨਿੰਦਾ ਕਰਨ 'ਚ ਸੰਯੁਕਤ ਰਾਸ਼ਟਰ ਦੇ ਰੁਖ ਦੀ ਅਲੋਚਨ ਕਰਦੇ ਹੋਏ ਕਿ ਸੰਯੁਕਤ ਰਾਸ਼ਟਰ ਮਹਾਸਭਾ ਬੋਧੀਆਂ, ਹਿੰਦੂਆਂ ਅਤੇ ਸਿੱਖਾਂ ਵਿਰੁਧ ਵੱਧ ਰਹੀ ਨਫ਼ਰਤ ਅਤੇ ਹਿੰਸਾ ਨੂੰ ਪਹਿਚਾਨਣ 'ਚ ਨਾਕਾਮ ਰਹੀ ਹੈ। ਭਾਰਤ ਨੇ ਕਿਹਾ ਕਿ ਸ਼ਾਂਤੀ ਸੰਸਕ੍ਰਿਤੀ ਸਿਰਫ਼ ''ਇਬਰਾਹੀਮੀ ਧਰਮਾਂ'' ਲਈ ਨਹੀਂ ਹੋ ਸਕਦੀ। ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਮਿਸ਼ਨ 'ਚ ਪਹਿਲੇ ਸਕੱਤਰ ਆਸ਼ੀਸ਼ ਸ਼ਰਮਾ ਨੇ 'ਸ਼ਾਂਤੀ ਦੀ ਸੰਸਕ੍ਰਿਤੀ' 'ਤੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੀ ਦੁਨੀਆ 'ਚ ''ਚਿੰਤਾ ਦਾ ਚਲਨ'' ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਕਿ ਯਹੂਦੀ, ਇਸਲਾਮ ਅਤੇ ਇਸਾਈ ਵਿਰੋਧੀ ਕੰਮਾਂ ਦੀ ਨਿੰਦਾ ਕਰਨ ਦੀ ਲੋੜ ਹੈ ਅਤੇ ਦੇਸ਼ ਵੀ ਇਸ ਪ੍ਰਕਾਰ ਦੇ ਕੰਮਾਂ ਦੀ ਸਖ਼ਤ ਨਿੰਦਾ ਕਰਦਾ ਹੈ, ਪਰ ਇਸ ਤਰ੍ਹਾਂ ਦੇ ਮਹੱਤਵਪੂਰਣ ਮਾਮਲਿਆਂ 'ਤੇ ਸੰਯਕਤ ਰਾਸ਼ਟਰ ਦੇ ਪ੍ਰਸਤਾਵ ਸਿਰਫ਼ ਇਨ੍ਹਾਂ ਤਿੰਨ ਇਬਰਾਹੀਮੀ ਧਰਮਾਂ ਦੇ ਬਾਰੇ ਗੱਲ ਕਰਦੇ ਹਨ। ਸ਼ਰਮਾ ਨੇ ਕਿਹਾ, ''ਇਹ ਮਾਣਮੱਤੀ ਸੰਸਥਾ ਹਿੰਦੁ, ਸਿੱਖ ਅਤੇ ਬੋਧੀ ਧਰਮਾਂ ਦੇ ਪੈਰੋਕਰਾਂ ਦੇ ਖ਼ਿਲਾਫ਼ ਵੱਧਦੀ ਨਫ਼ਰਤ ਅਤੇ ਹਿੰਸਾ ਨੂੰ ਪਹਿਚਾਣਨ 'ਚ ਨਾਕਾਮ ਰਹੀ ਹੈ।'' ਉਨ੍ਹਾ ਨੇ ਕਿਹਾ ਕਿ, ''ਸ਼ਾਂਤੀ ਦੀ ਸੰਸਕ੍ਰਿਤੀ ਸਿਰਫ਼ ਇਬਰਾਹਿਮੀ ਧਰਮਾਂ ਨਹੀਂ ਨਹੀਂ ਹੋ ਸਕਦੀ ਅਤੇ ਜਦੋਂ ਇਹ ਚੁਣੇ ਹੋਏ ਰੁਖ ਬਰਕਾਰ ਹਨ, ਦੁਨੀਆਂ 'ਚ ਸ਼ਾਤੀ ਦੀ ਸੰਸਕ੍ਰਿਤੀ ਅਸਲ 'ਚ ਪ੍ਰਫੁਲਤ ਨਹੀਂ ਹੋ ਸਕਦੀ।''        (ਪੀ.ਟੀ.ਆਈ)

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement