
ਗੁਰਕੀਰਤ ਕੋਟਲੀ ਨੇ ਰਜਨੀ ਬੈਕਟਰ ਨੂੰ ਫੁਲਕਾਰੀ ਵੀ ਭੇਟ ਕੀਤੀ ਜੋ ਕਿ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ।
ਲੁਧਿਆਣਾ : ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸਰਪ੍ਰਸਤੀ ਹੇਠ ਉਦਯੋਗ ਤੇ ਵਣਜ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਪੰਜਾਬ ਇਨਫੋਟੈਕ ਦੇ ਚੇਅਰਮੈਨ ਹਰਪ੍ਰੀਤ ਸੰਧੂ ਨਾਲ ਅੱਜ ਲੁਧਿਆਣਾ ਵਿਖੇ ਸਥਿਤ ਰਿਹਾਇਸ਼ ‘ਤੇ ਰਜਨੀ ਬੈਕਟਰ ਨੂੰ “ਸਰਟੀਫਿਕੇਟ ਆਫ਼ ਆਨਰ ਸੌਂਪਿਆ। ਗੁਰਕੀਰਤ ਕੋਟਲੀ ਨੇ ਰਜਨੀ ਬੈਕਟਰ ਨੂੰ ਫੁਲਕਾਰੀ ਵੀ ਭੇਟ ਕੀਤੀ ਜੋ ਕਿ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ।
Punjab Government honored Padma Shri Rajni Becter with 'Certificate of Honor'
ਰਜਨੀ ਬੈਕਟਰ ਨੂੰ ਸਨਮਾਨਿਤ ਕਰਦਿਆਂ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਨਾ ਸਿਰਫ਼ ਪੰਜਾਬ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ ਬਲਕਿ ਸੂਬੇ ਵਿਚ ਉਦਯੋਗ ਨੂੰ ਬੜਾਵਾ ਦੇਣ ਦੇ ਉਨ੍ਹਾਂ ਦੇ ਅਣਥੱਕ ਯਤਨਾਂ ਦੀ ਹਮੇਸ਼ਾ ਸ਼ਲਾਘਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਜਨੀ ਬੈਕਟਰ ਹਰ ਨੌਜਵਾਨ ਉੱਦਮੀ ਲਈ ਇੱਕ ਰੋਲ ਮਾਡਲ ਹੈ।
ਚੇਅਰਮੈਨ ਹਰਪ੍ਰੀਤ ਸੰਧੂ ਨੇ ਕਿਹਾ ਕਿ ਰਜਨੀ ਬੈਕਟਰ ਨੂੰ ਹਾਲ ਹੀ ਵਿਚ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਦੁਆਰਾ "ਪਦਮ ਸ਼੍ਰੀ ਅਵਾਰਡ" ਨਾਲ ਸਨਮਾਨਿਤ ਕੀਤਾ ਗਿਆ ਸੀ, ਜੋ ਕਿ ਵਪਾਰ, ਉਦਯੋਗ ਅਤੇ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਅਤੇ ਟਿਕਾਊ ਵਿਕਾਸ ਲਈ ਸਮਰਪਿਤ ਯਤਨਾਂ ਲਈ ਹੈ।
ਗੁਰਕੀਰਤ ਸਿੰਘ ਦਾ ਧੰਨਵਾਦ ਕਰਦੇ ਹੋਏ, ਰਜਨੀ ਬੈਕਟਰ ਨੇ ਕਿਹਾ ਕਿ ਉਸ ਨੇ ਹਮੇਸ਼ਾ ਇੱਕ ਸਕਾਰਾਤਮਕ ਪਹੁੰਚ ਨਾਲ ਕੰਮ ਕੀਤਾ ਹੈ ਜਿਸ ਨਾਲ ਉਸ ਨੂੰ ਸਾਰੇ ਯਤਨਾਂ ਵਿੱਚ ਸਫਲਤਾ ਪ੍ਰਾਪਤ ਕਰਨ ਵਿਚ ਮਦਦ ਮਿਲੀ ਹੈ। ਬੈਕਟਰ ਨੇ ਅੱਗੇ ਕਿਹਾ, “ਮੈਂ ਹਮੇਸ਼ਾ ਚਾਹੁੰਦੀ ਹਾਂ ਕਿ ਪੰਜਾਬ ਵਿਚ ਉਦਯੋਗ ਵਧੇ ਅਤੇ ਨਵੇਂ ਮੀਲ ਪੱਥਰ ਹਾਸਲ ਕਰੇ ਅਤੇ ਇਸ ਤਰ੍ਹਾਂ ਦੇਸ਼ ਦਾ ਮਾਣ ਬਣੇ। ਇਸ ਮੌਕੇ ਰਜਨੀ ਬੈਕਟਰ ਦਾ ਬੇਟਾ ਅਨੂਪ ਬੈਕਟਰ, ਉਨ੍ਹਾਂ ਦੀ ਨੂੰਹ ਰਸ਼ਮੀ ਬੈਕਟਰ ਅਤੇ ਉਨ੍ਹਾਂ ਦੇ ਪੋਤਰੇ ਵੀ ਮੌਜੂਦ ਸਨ।