ਬਠਿੰਡਾ ਦੇ ਸਰਕਾਰੀ ਹਸਪਤਾਲ 'ਚੋਂ ਚੋਰੀ ਹੋਇਆ 4 ਦਿਨ ਦਾ ਬੱਚਾ
Published : Dec 4, 2022, 7:26 pm IST
Updated : Dec 4, 2022, 7:26 pm IST
SHARE ARTICLE
A 4-day-old baby was stolen from Bathinda's government hospital
A 4-day-old baby was stolen from Bathinda's government hospital

ਨਰਸ ਦੇ ਭੇਸ ਵਿਚ ਆਈ ਪ੍ਰਵਾਸੀ ਔਰਤ ਨੇ ਦਿੱਤਾ ਘਟਨਾ ਨੂੰ ਅੰਜਾਮ

CCTV 'ਚ ਕੈਦ ਹੋਈਆਂ ਤਸਵੀਰਾਂ 
ਬਠਿੰਡਾ:
ਸਥਾਨਕ ਸਿਵਲ ਹਸਪਤਾਲ ‘ਚੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੋਂ ਇੱਕ ਮਾਸੂਮ ਦੇ ਚੋਰੀ ਹੋਣ ਦੀ ਖ਼ਬਰ ਮਿਲੀ ਹੈ। ਉਕਤ ਚੋਰਨੀ ਇੱਕ ਪ੍ਰਵਾਸੀ ਔਰਤ ਦੱਸੀ ਜਾ ਰਹੀ ਹੈ ਜੋ ਇੱਕ ਨਰਸ ਦੇ ਭੇਸ ਵਿਚ ਆਈ ਅਤੇ ਮਾਸੂਮ ਨੂੰ ਚੁੱਕ ਕੇ ਲੈ ਗਈ। ਦੱਸ ਦੇਈਏ ਕਿ ਮਾਸੂਮ ਬੱਚਾ ਮਹਿਜ਼ ਚਾਰ ਦਿਨ ਦਾ ਸੀ।

ਮਿਲੀ ਜਾਣਕਾਰੀ ਅਨੁਸਾਰ ਇੱਕ ਦਸੰਬਰ ਨੂੰ ਬੱਚੇ ਦਾ ਜਨਮ ਹੋਇਆ ਸੀ ਅਤੇ ਅੱਜ ਦੁਪਹਿਰ ਨੂੰ ਇਹ ਘਟਨਾ ਵਾਪਰ ਗਈ। ਇਸ ਤੋਂ ਬਾਅਦ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ। ਉਨ੍ਹਾਂ ਦੱਸਿਆ ਕਿ ਉਕਤ ਔਰਤ ਖੁਦ ਨੂੰ ਨਰਸ ਦੱਸ ਕੇ ਬੱਚੇ ਨੂੰ ਲੈ ਗਈ ਅਤੇ ਕਹਿ ਰਹੀ ਸੀ ਕਿ ਬੱਚੇ ਨੂੰ ਟੀਕਾ ਲਗਾਉਣਾ ਹੈ।

ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲੈ ਹਨ। ਇਹ ਸਾਰੀ ਘਟਨਾ CCTV ਵਿਚ ਵੀ ਕੈਦ ਹੋ ਗਈ ਹੈ ਜਿਸ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਤਫਤੀਸ਼ ਕੀਤੀ ਜਾ ਰਹੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement