
ਪੁਲਿਸ ਵਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਲੁਧਿਆਣਾ: ਮਹਾਨਗਰ ’ਚ ਨਾਬਾਲਗ ਅਤੇ ਛੋਟੀਆਂ ਬੱਚੀਆਂ ਨਾਲ ਜਬਰ-ਜ਼ਿਨਾਹ ਦੇ ਕੇਸਾਂ ’ਚ ਵਾਧੇ ਨਾਲ ਲੋਕਾਂ ’ਚ ਆਪਣੇ ਬੱਚਿਆਂ ਨੂੰ ਲੈ ਕੇ ਚਿੰਤਾ ਵਧਣ ਲੱਗੀ ਹੈ। ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਜਿੱਥੇ ਦਰਿੰਦੇ ਨੇ ਇਨਸਾਨੀਅਨ ਨੂੰ ਸ਼ਰਮਸਾਰ ਕਰਨ ਵਾਲੀਆਂ ਸਾਰੀਆਂ ਹੱਦਾਂ ਕਰ ਦਿੱਤੀਆਂ ਹਨ। ਲੁਧਿਆਣਾ 6 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਹੋਇਆ ਹੈ।
ਜਾਣਕਾਰੀ ਮੁਤਾਬਕ ਬੱਚੀ ਦੀ ਮਾਂ ਨੇ ਦੱਸਿਆ ਕਿ ਮੇਰੇ 3 ਬੱਚੇ ਹਨ, ਜਿਨ੍ਹਾਂ ’ਚ 2 ਮੁੰਡੇ ਅਤੇ ਸਭ ਤੋਂ ਛੋਟੀ ਇਕ ਕੁੜੀ ਹੈ। 11 ਨਵੰਬਰ ਨੂੰ ਮੈਂ ਆਪਣੀ ਛੱਤ ’ਤੇ ਬੈਠੀ ਸੀ ਤਾਂ ਮੇਰੀ 6 ਸਾਲਾ ਕੁੜੀ ਮੇਰੇ ਕੋਲ ਰੋਂਦੇ ਹੋਏ ਆਈ, ਜਦੋਂ ਮੈਂ ਉਸ ਤੋਂ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਆਪਣੇ ਗੁਪਤ ਅੰਗ ’ਤੇ ਹੱਥ ਲਗਾ ਕੇ ਦੱਸਿਆ ਕਿ ਇੱਥੇ ਦਰਦ ਹੋ ਰਿਹਾ ਹੈ।
ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਜਦੋਂ ਮੈਂ ਆਪਣੀ ਕੁੜੀ ਨੂੰ ਉਸ ਦੇ ਕੱਪੜਿਆਂ ’ਤੇ ਖ਼ੂਨ ਲੱਗਾ ਹੋਣ ਬਾਰੇ ਪੁੱਛਿਆ ਤਾਂ ਮੇਰੀ ਕੁੜੀ ਮੈਨੂੰ ਛੱਤ ਤੋਂ ਥੱਲੇ ਲੈ ਕੇ ਗਈ ਤਾਂ ਵਿਹੜੇ ਵਿਚ ਹੀ ਰਹਿੰਦੇ ਮੁਲਜ਼ਮ ਅਗਨ ਕੁਮਾਰ ਵੱਲ ਇਸ਼ਾਰਾ ਕੀਤਾ। ਜਾਂਚ ਅਧਿਕਾਰੀ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਗਨ ਕੁਮਾਰ ਆਪਣੇ ਜੀਜੇ ਸ਼ੰਕਰ ਨਿਵਾਸੀ ਮੁਜ਼ੱਫਰ ਨਗਰ ਨਾਲ ਹੀ ਉਕਤ ਵਿਹੜੇ ’ਚ ਰਹਿੰਦਾ ਹੈ।
ਪੀੜਤ ਬੱਚੀ ਦੀ ਮਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਸਟੇਸ਼ਨ ਦਿੱਤੀ। ਜਿਸ ’ਤੇ ਪੋਸਕੋ ਐਕਟ ਤਹਿਤ ਮੁਲਜ਼ਮ ਉੱਤੇ ਮਾਮਲਾ ਦਰਜ ਕਰ ਲਿਆ ਗਿਆ। ਪਰ ਮੁਲਜ਼ਮ ਹਾਲੇ ਫਰਾਰ ਦੱਸਿਆ ਜਾ ਰਿਹਾ ਹੈ, ਪੁਲਿਸ ਵਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।