Punjab News: ਪਟਿਆਲਾ ਪੁਲਿਸ ਵੱਲੋਂ ਤੇਜਪਾਲ ਕਤਲ ਕੇਸ ਵਿੱਚ ਲੋੜੀਂਦਾ ਦੋਸ਼ੀ ਪਿਸਤੋਲ ਸਮੇਤ ਕਾਬੂ
Published : Dec 4, 2024, 3:34 pm IST
Updated : Dec 4, 2024, 3:34 pm IST
SHARE ARTICLE
Patiala police arrested accused wanted in Tejpal murder case along with pistol
Patiala police arrested accused wanted in Tejpal murder case along with pistol

Punjab News: ਦੋਸ਼ੀ ਸੁਮਿਤ ਉਰਫ਼ ਨੇਪਾਲੀ ਜੋ ਕਿ ਕਤਲ ਅਤੇ ਇਰਾਦਾ ਕਤਲ ਕੇਸ ਵਿੱਚ ਲੋੜੀਂਦਾ ਸੀ।

 


Punjab News: ਪਟਿਆਲਾ ਪੁਲਿਸ ਵੱਲੋਂ ਅਪਰਾਧਿਕ ਅਨਸਰਾਂ ਖਿਲਾਫ/ਅਣਸੁਲਝੇ ਸੰਗੀਨ ਜੁਰਮਾਂ ਵਿੱਚ ਲੋੜੀਂਦੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਕਾਮਯਾਬੀ ਮਿਲੀ ਹੈ। ਪੁਲਿਸ ਟੀਮ ਵੱਲੋਂ ਤੇਜਪਾਲ ਕਤਲ ਕੇਸ ਵਿੱਚ ਲੋੜੀਂਦੇ ਸੁਮਿਤ ਉਰਫ਼ ਨੇਪਾਲੀ ਪੁੱਤਰ ਬਲ ਬਹਾਦਰ ਵਾਸੀ ਛੱਪਰ ਬੰਦਾ ਮੁਹੱਲਾ ਨੇੜੇ ਸੰਨੀ ਦੇਵ ਮੰਦਿਰ ਤਵੱਕਲੀ ਮੋੜ ਥਾਣਾ ਕੋਤਵਾਲੀ ਪਟਿਆਲਾ ਨੂੰ ਮਿਤੀ 03.12.24 ਨੂੰ ਪਟਿਆਲਾ ਸਨੋਰ ਰੋਡ ਤੋਂ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ਵਿੱਚੋਂ ਇਕ ਪਿਸਤੋਲ ਦੇਸੀ 315 ਬੋਰ ਸਮੇਤ 2 ਰੌਂਦ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਦੋਸ਼ੀ ਸੁਮਿਤ ਉਰਫ਼ ਨੇਪਾਲੀ ਜੋ ਕਿ ਕਤਲ ਅਤੇ ਇਰਾਦਾ ਕਤਲ ਕੇਸ ਵਿੱਚ ਲੋੜੀਂਦਾ ਸੀ।

ਗੁਪਤ ਸੂਚਨਾ ਦੇ ਅਧਾਰ ਉੱਤੇ ਸੁਮਿਤ ਉਰਫ਼ ਨੇਪਾਲੀ ਪੁੱਤਰ ਬਲ ਬਹਾਦਰ ਵਾਸੀ ਛੱਪਰ ਬੰਦਾ ਮੁਹੱਲਾ ਨੇੜੇ ਸੰਨੀ ਦੇਵ ਮੰਦਿਰ ਤਵੱਕਲੀ ਮੋੜ ਥਾਣਾ ਕੋਤਵਾਲੀ ਪਟਿਆਲਾ ਨੂੰ ਕਾਬੂ ਕੀਤਾ ਗਿਆ ਜਿਸ ਦੀ ਤਲਾਸ਼ੀ ਦੋਰਾਨ ਇਕ ਪਿਸਤੋਲ ਦੇਸੀ 315 ਬੋਰ ਸਮੇਤ 2 ਰੌਂਦ ਬਰਾਮਦ ਕੀਤੇ ਗਏ। ਮੁਲਜ਼ਮ ਖ਼ਿਲਾਫ਼ ਮੁਕੱਦਮਾ ਨੰਬਰ 120 ਮਿਤੀ 02.12.2024 ਅ/ਧ 25/54/59 ਅਸਲਾ ਐਕਟ ਥਾਣਾ ਸਨੋਰ ਜ਼ਿਲ੍ਹਾ ਪਟਿਆਲਾ ਵਿਖੇ ਦਰਜ ਕੀਤਾ ਗਿਆ ਹੈ।

ਦੋਸ਼ੀ ਸੁਮਿਤ ਉਰਫ਼ ਨੇਪਾਲੀ ਜੋ ਕਿ ਵੱਖ ਵੱਖ 2 ਕੇਸਾਂ ਵਿੱਚ ਲੋੜੀਂਦਾ ਸੀ ਜਿਵੇਂ ਕਿ 3 ਅਪ੍ਰੈਲ 2024 ਨੂੰ ਇਸ ਨੇ ਆਪਣੇ ਸਾਥੀ ਪੁਨੀਤ ਸਿੰਘ ਗੋਲਾ ਵਗੈਰਾ ਸਾਥੀਆਂ ਨਾਲ ਰਲਕੇ ਤੇਜਪਾਲ ਦੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ ਜੋ ਉਸ ਦਿਨ ਤੋਂ ਇਹ ਫ਼ਰਾਰ ਸੀ ਇਸ ਤੋਂ ਪਹਿਲਾਂ 10 ਜਨਵਰੀ 2024 ਨੂੰ ਇਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸ਼ਕਤੀ ਵਾਸੀ ਅਰਜਨ ਨਗਰ ਪਟਿਆਲਾ ਦਾ ਇਰਾਦਾ ਕਤਲ ਦੀ ਨੀਅਤ ਨਾਲ ਗੰਭੀਰ ਸੱਟਾਂ ਮਾਰ ਕੇ ਜ਼ਖ਼ਮੀ ਕੀਤਾ ਸੀ। ਤੇਜਪਾਲ ਕਤਲ ਕੇਸ ਵਿੱਚ ਪੁਨੀਤ ਸਿੰਘ ਗੋਲਾ ਸਮੇਤ ਸਾਰੇ ਦੋਸ਼ੀਆਨ ਅਮਨਦੀਪ ਸਿੰਘ ਉਰਫ ਜੱਟ, ਰਵੀ ਅਤੇ ਸਾਗਰ ਨੂੰ ਪਟਿਆਲਾ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।

ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸੀ ਸੁਮਿਤ ਉਰਫ ਨੇਪਾਲੀ ਉਕਤ ਨੂੰ ਅੱਜ ਪੇਸ ਅਦਾਲਤ ਕਰ ਕੇ ਪੁਲਿਸ ਰਿਮਾਡ ਹਾਸਲ ਕਰ ਕੇ ਇਸ ਪਾਸੋਂ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।


 

SHARE ARTICLE

ਏਜੰਸੀ

Advertisement

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM
Advertisement