ਭਾਜਪਾ ਉਮੀਦਵਾਰਾਂ ਨੇ ਪਾਰਟੀ ਦੇ ਬੁਲਾਰੇ ਪ੍ਰਿਤਪਾਲ ਸਿੰਘ ਬੱਲੀਏਵਾਲ ਦੀ ਅਗਵਾਈ ਵਿੱਚ ਨਾਮਜ਼ਦਗੀ ਪੱਤਰ ਕੀਤੇ ਦਾਖਲ
ਲੁਧਿਆਣਾ: ਪੰਜਾਬ ਭਰ ਵਿੱਚ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ। ਇਸੇ ਕੜੀ ਤਹਿਤ ਹਲਕਾ ਸਾਹਨੇਵਾਲ ਅਧੀਨ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਲਾਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੇ ਪਾਰਟੀ ਦੇ ਬੁਲਾਰੇ ਪ੍ਰਿਤਪਾਲ ਸਿੰਘ ਬੱਲੀਏਵਾਲ ਦੀ ਅਗਵਾਈ ਵਿੱਚ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੱਲੀਏਵਾਲ ਨੇ ਕਿਹਾ ਭਾਜਪਾ ਪਾਰਟੀ ਇਹ ਚੋਣਾਂ ਜਿੱਤਣ ਲਈ ਪੂਰੀ ਲਗਨ ਤੇ ਮਿਹਨਤ ਕਰ ਰਹੀ ਹੈ। ਯੋਗ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਹਲਕਾ ਦੀ ਜਨਤਾ ਭਾਜਪਾ ਤੇ ਵਿਸਵਾਸ਼ ਜਿਤਾਉਂਦੇ ਹੋਏ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੀ ਜਿੱਤ ਨਾਲ ਜਿਤਾਏਗੀ। ਇਸ ਮੌਕੇ ਬੱਲੀਏਵਾਲ ਦੇ ਨਾਲ ਜਿੰਦਰ ਸਿੰਘ ਸੰਧੂ , ਬਿੰਦਰ ਕੌਰ , ਦਲਬੀਰ ਸਿੰਘ ਘੁੰਮੈਤ, ਸੰਦੀਪ ਸਿੰਘ ਰਤਨਗੜ੍ਹ, ਮੁਲਖਰਾਜ ਸਿੰਘ, ਏਕਜੋਤ ਸਿੰਘ ਸੰਧੂ, ਸੋਨੀ ਪੰਜੇਟਾ, ਰਵੀ ਕਟਾਣੀ ਸੋਨੀਆਂ ਕਟਾਣੀ ਕਲਾਂ , ਰਮਨੀਤ ਕੌਰ, ਸਾਜਨ ਸਿੰਘ ਭਮਾ ਕਲਾਂ ਅਤੇ ਹਰਦੀਪ ਸਿੰਘ ਚੋਤਾਂ ਆਦਿ ਹਾਜ਼ਿਰ ਸਨ।
