ਅਦਾਲਤ ’ਚ ਅੱਜ ਨਹੀਂ ਪੁੱਜੀ MP ਕੰਗਨਾ ਰਣੌਤ
ਬਠਿੰਡਾ: ਬਠਿੰਡਾ ਅਦਾਲਤ ਵਿਚ ਅੱਜ ਕੰਗਨਾ ਰਣੌਤ ਮਾਮਲੇ ’ਤੇ ਸੁਣਵਾਈ ਹੋਈ। ਇਸ ਦੌਰਾਨ ਕੰਗਨਾ ਰਣੌਤ ਅਦਾਲਤ ’ਚ ਅੱਜ ਨਹੀਂ ਪੁੱਜੀ। ਕੰਗਨਾ ਨੇ ਨਿੱਜੀ ਤੌਰ ’ਤੇ ਪੇਸ਼ੀ ਤੋਂ ਛੋਟ ਮੰਗੀ ਹੈ। ਅਦਾਕਾਰਾ ਦੇ ਵਕੀਲ ਵੱਲੋਂ ਅੱਜ ਕੋਰਟ ’ਚ ਜਵਾਬ ਨਹੀਂ ਦਿੱਤਾ ਗਿਆ। ਜਾਣਕਾਰੀ ਮੁਤਾਬਕ ਕੰਗਨਾ ਦਾ ਵਕੀਲ ਪੇਸ਼ੀ ਤੋਂ ਛੋਟ ਲਈ ਮੁੜ ਅਰਜ਼ੀ ਦਾਖ਼ਲ ਕਰੇਗਾ। 15 ਦਸੰਬਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ। ਉੱਧਰ ਦੂਜੇ ਪਾਸੇ ਬੀਬੀ ਮਹਿੰਦਰ ਕੌਰ ਅਦਾਲਤ ਵਿੱਚ ਪੇਸ਼ ਹੋਏ।
