ਜਾਂਚ ਵਿੱਚ ਜੁਟੀ ਪੁਲਿਸ
ਲੁਧਿਆਣਾ: ਲੁਧਿਆਣਾ ਦਾ ਕਚਹਿਰੀ ਕੰਪਲੈਕਸ ਉਸ ਵੇਲੇ ਜੰਗ ਦਾ ਮੈਦਾਨ ਬਣ ਗਿਆ, ਜਦੋਂ ਇੱਕ ਮਾਮਲੇ ਵਿੱਚ ਪੇਸ਼ੀ ਭੁਗਤਣ ਆਏ ਦੋ ਧਿਰ ਆਮੋ ਸਾਹਮਣੇ ਹੋ ਗਏ। ਪੁਲਿਸ ਚੌਂਕੀ ਕਚਹਿਰੀ ਕੰਪਲੈਕਸ ਦੇ ਇੰਚਾਰਜ ਸਬ ਇੰਸਪੈਕਟਰ ਧਰਮਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਲੜਾਈ ਦੌਰਾਨ ਜ਼ਖਮੀ ਹੋਏ ਤਿੰਨ ਲੋਕਾਂ ਨੂੰ ਮੁਲਾਹਿਜੇ ਵਾਸਤੇ ਸਿਵਲ ਹਸਪਤਾਲ ਭੇਜਿਆ ਗਿਆ ਹੈ।
ਉਹਨਾਂ ਦੱਸਿਆ ਹੈ ਕਿ ਆਰੋਪੀ ਜਗਰਾਉਂ ਵਿੱਚ ਦਰਜ ਇੱਕ ਮਾਮਲੇ ਵਿਚ ਪੇਸ਼ੀ ਲਈ ਪਹੁੰਚੇ ਸਨ। ਇਸ ਦੌਰਾਨ ਕਚਹਿਰੀ ਕੰਪਲੈਕਸ ਦੀ ਪਹਿਲੀ ਮੰਜ਼ਿਲ ਤੇ ਦੋਵੇਂ ਧਿਰ ਆਪਸ ਚ ਭਿੜ ਪਏ। ਇਸ ਦੌਰਾਨ ਇੱਕ ਪੱਖ ਦੇ ਤਿੰਨ ਲੋਕਾਂ ਨੂੰ ਸੱਟਾਂ ਵੱਜੀਆਂ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
