
ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਬਰਫ਼ਬਾਰੀ ਕਾਰਨ ਹੋਇਆ ਬੰਦ, 4500 ਵਾਹਨ ਫਸੇ
ਸ਼੍ਰ੍ਰੀਨਗਰ, ਗੁਲਮਰਗ ਅਤੇ ਪਹਿਲਗਾਮ ਸਮੇਤ ਪੂਰੀ ਘਾਟੀ ਵਿਚ ਘੱਟੋ ਘੱਟ ਤਾਪਮਾਨ ਸਿਫ਼ਰ ਤੋਂ ਹੇਠਾਂ ਕੀਤਾ ਗਿਆ ਦਰਜ
ਸ਼੍ਰੀਨਗਰ 4 ਜਨਵਰੀ : ਘਾਟੀ ਵਿਚ ਬਰਫ਼ਬਾਰੀ ਕਾਰਨ ਸੋਮਵਾਰ ਨੂੰ ਜੰਮੂ ਸ਼੍ਰੀਨਗਰ ਰਾਸ਼ਟਰੀ ਮਾਰਗ ਅਤੇ ਮੁਗਲ ਰੋਡ ਨੂੰ ਬੰਦ ਕਰ ਦਿਤਾ ਗਿਆ ਜਿਸ ਕਾਰਨ ਕਸ਼ਮੀਰ ਦਾ ਸੜਕੀ ਸੰਪਰਕ ਦੇਸ਼ ਦੇ ਬਾਕੀ ਹਿੱਸਿਆਂ ਤੋਂ ਕੱਟਿਆ ਗਿਆ¢ ਸੜਕਾਂ ਨੂੰ ਬੰਦ ਕੀਤੇ ਜਾਣ ਤੋਂ ਬਾਅਦ ਕਰੀਬ 4500 ਵਾਹਨ ਫਸ ਗਏ ਹਨ¢
ਇਕ ਟ੍ਰੈਫ਼ਿਕ ਵਿਭਾਗ ਦੇ ਅਧਿਕਾਰੀ ਨੇ ਦਸਿਆ ਕਿ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਖ਼ਾਸ ਤÏਰ 'ਤੇ ਜਵਾਹਰ ਸੁਰੰਗ ਕੋਲ ਕਈ ਥਾਵਾਂ 'ਤੇ ਬਰਫ਼ ਜਮ੍ਹਾਂ ਹੋਣ ਕਾਰਨ ਸੜਕ ਨੂੰ ਟਰੈਫ਼ਿਕ ਲਈ ਬੰਦ ਕਰ ਦਿਤਾ ਹੈ¢ ਉਨ੍ਹਾਂ ਕਿਹਾ ਕਿ ਬਰਫ਼ ਹਟਾਉਣ ਦੀ ਮੁਹਿੰਮ ਪੂਰੇ ਜੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ ਅਤੇ 260 ਕਿਲੋਮੀਟਰ ਲੰਬੀ ਸੜਕ 'ਤੇ ਫਸੇ ਵਾਹਨਾਂ ਦੀ ਸੁਚਾਰੂ ਢੰਗ ਨਾਲ ਚਲਾਉਣ ਨੂੰ ਯਕੀਨੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ¢
ਅਧਿਕਾਰੀਆਂ ਨੇ ਦਸਿਆ ਕਿ ਵੱਖ-ਵੱਖ ਥਾਵਾਂ ਉੱਤੇ ਕਰੀਬ 4500 ਵਾਹਨ ਫਸੇ ਹੋਏ ਹਨ ਅਤੇ ਉਨ੍ਹਾਂ 'ਚੋਂ ਜ਼ਿਆਦਾਤਰ ਟਰੱਕ ਹੈ ਜੋ ਘਾਟੀ ਲਈ ਜ਼ਰੂਰੀ ਸਮੱਗਰੀ ਲੈ ਕੇ ਜਾ ਰਹੇ ਹਨ¢ ਸ਼ੋਪੀਆਂ-ਰਾਜÏਰੀ ਰਾਹੀਂ ਜੰਮੂ ਅਤੇ ਸ੍ਰੀਨਗਰ ਨੂੰ ਜੋੜਨ ਵਾਲੀ ਮੁਗਲ ਸੜਕ ਖੇਤਰ ਵਿਚ ਭਾਰੀ ਬਰਫ਼ਬਾਰੀ ਕਾਰਨ ਕਈ ਦਿਨਾਂ ਤੋਂ ਬੰਦ ਹੈ¢
ਅਧਿਕਾਰੀਆਂ ਨੇ ਦਸਿਆ ਕਿ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਬਹੁਤ ਸਾਰੀਆਂ ਥਾਵਾਂ 'ਤੇ ਸਭ ਤੋਂ ਵੱਧ ਬਰਫ਼ਬਾਰੀ ਅਤੇ ਦੋ ਤੋਂ ਤਿੰਨ ਫ਼ੁਟ ਬਰਫ਼ਬਾਰੀ ਹੋਈ¢ ਉਨ੍ਹਾਂ ਕਿਹਾ ਕਿ ਅਨੰਤਨਾਗ ਜ਼ਿਲ੍ਹੇ ਵਿਚ ਸਥਿਤੀ ਇਕੋ ਜਿਹੀ ਹੈ ਅਤੇ ਇਕ ਤੋਂ ਦੋ ਫ਼ੁਟ ਤਕ ਬਰਫ਼ ਪੈ ਗਈ ਹੈ¢ਉਨ੍ਹਾਂ ਕਿਹਾ ਕਿ ਕਮਜ਼ੋਰ ਨਜ਼ਰ ਆਉਣ ਕਾਰਨ ਜਹਾਜ਼ਾਂ ਦਾ ਸੰਚਾਲਨ ਅਜੇ ਸ਼ੁਰੂ ਨਹੀਂ ਹੋਇਆ ਹੈ¢ ਬਰਫ਼ਬਾਰੀ ਅਤੇ ਵੇਖਣ ਦੀ ਘੱਟ ਸਮਰੱਥਾ ਕਾਰਨ ਸ਼੍ਰੀਨਗਰ ਵਿਚ ਜਹਾਜ਼ਾਂ ਦੀ ਆਵਾਜਾਈ ਲਗਾਤਾਰ ਦੂਜੇ ਦਿਨ ਰੁਕੀ ਰਹੀ¢ (ਪੀ.ਟੀ.imageਆਈ)