
ਨਿਊਜ਼ੀਲੈਂਡ ਨੇ ਵਤਨ ਪਰਤਣ ਵਾਲਿਆਂ ਲਈ ਪਾਬੰਦੀਆਂ ਵਿਚ ਦਿਤੀ ਢਿੱਲ
ਮਾਰਚ 2021 ਤਕ ਇਕਾਂਤਵਾਸ ਲਈ ਹੋਟਲ ਹਨ ਪਹਿਲਾਂ ਹੀ ਬੁਕ
ਆਕਲੈਂਡ, 4 ਜਨਵਰੀ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਵਿਚ 19 ਮਾਰਚ 2020 ਤੋਂ ਦੇਸ਼ ਦੇ ਬਾਰਡਰ ਵਿਦੇਸ਼ ਲੋਕਾਂ ਲਈ ਬੰਦ ਹਨ। ਸਰਕਾਰ ਸਿਰਫ ਪੱਕੇ ਲੋਕਾਂ ਅਤੇ ਦੇਸ਼ ਦੇ ਨਾਗਰਿਕਾਂ ਨੂੰ ਹੀ ਅਪਣੇ ਘਰ ਪਰਤਣ ਦੀ ਇਜਾਜ਼ਤ ਦੇ ਰਹੀ ਹੈ। ਕਈਆਂ ਦੇ ਜੀਵਨ ਸਾਥੀ ਇਕ ਦੂਜੇ ਤੋਂ ਵਿਛੜੇ ਹੋਏ ਹਨ ਅਤੇ ਕਈ ਹਜ਼ਾਰਾਂ ਡਾਲਰ ਲਾ ਕੇ ਵੀਜ਼ਾ ਪ੍ਰਾਪਤ ਕਰ ਕੇ ਵੀ ਕਿਸੇ ਕਾਰਨ ਇਥੇ ਅਪੜਨ ਤੋਂ ਰਹਿ ਗਏ ਹਨ। ਕੋਰੋਨਾ ਅਜਿਹਾ ਜ਼ਬਰਦਸਤੀ ਬਿਨ ਬੁਲਾਏ ਮਹਿਮਾਨ ਵਾਂਗ ਬਣ ਕੇ ਆਇਆ ਕਿ ਇਸ ਨੇ ਦੇਸ਼ ਦੇ ਅਸਲ ਮਹਿਮਾਨਾਂ ਨੂੰ ਹੀ ਵਤਨੋਂ ਲਾਂਭੇ ਕਰ ਦਿਤਾ। ਹੁਣ ਸਰਕਾਰ ਹੌਲੀ-ਹੌਲੀ ਦੇਸ਼ ਦੇ ਵਸਨੀਕਾਂ ਜਾਂ ਫਿਰ ਜਿਨ੍ਹਾਂ ਦੀ ਇਥੇ ਉਨ੍ਹਾਂ ਨੂੰ ਲੋੜ ਹੈ ਜਾਂ ਫਿਰ ਕਿਸੇ ਦੀ ਗੰਭੀਰ ਸਥਿਤੀ ਨੂੰ ਵੇਖਦਿਆਂ ਇਥੇ ਆਉਣ ਦੀ ਇਜਾਜ਼ਤ ਦੇ ਰਹੀ ਹੈ। ਇਥੇ ਆਉਣ ਦੀ ਯੋਗਤਾ ਹਾਸਲ ਕਰਨ ਤੋਂ ਬਾਅਦ ਵੀ ਇਥੇ ਆਉਣਾ ਐਨਾ ਸੌਖਾ ਅਤੇ ਨਰਮ ਨਹੀਂ ਰਿਹਾ।
ਸਤਿੰਦਰ ਸਰਤਾਜ ਦਾ ਇਕ ਗੀਤ ਹੈ ਕਿ ‘ਦਿਲ ਪਹਿਲਾਂ ਜਿਹਾ ਨੀ ਰਿਹਾ ਇਹ ਕਠੋਰ ਹੋ ਗਿਆ’’ ਲਗਦਾ ਹੈ ਕਿ ਇਸ ਨੂੰ ਨਿਊਜ਼ਲੈਂਡ ਪਰਤਣ ਵਾਲੇ ਪੰਜਾਬੀ ਇਸ ਤਰ੍ਹਾਂ ਗਾ ਰਹੇ ਹੋਣਗੇ ਕਿ ‘ਨਿਊਜ਼ੀਲੈਂਡ ਪਹਿਲਾਂ ਜਿਹਾ ਨੀ ਰਿਹਾ ਇਹ ਕਠੋਰ ਹੋ ਗਿਆ।’’ ਇਹ ਕਠੋਰਤਾ ਉਦੋਂ ਹੋਰ ਕਠੋਰ ਪ੍ਰਤੀਤ ਹੁੰਦੀ ਹੈ ਜਦੋਂ ਇਥੇ ਆਉਣ ਦੇ ਲਈ ਤੁਹਾਨੂੰ 14 ਦਿਨਾਂ ਦੇ ਏਕਾਂਤਵਾਸ ਲਈ ਆਪ ਹੀ ਹੋਟਲ ਵਾਊਚਰ ਹਾਸਲ ਕਰਨਾ ਹੁੰਦਾ ਹੈ। ਇਸ ਦੇ ਲਈ ਸਰਕਾਰ ਨੇ ਚਾਰ ਪੜਾਵਾਂ ਵਿਚ ਸਿਸਟਮ ਬਣਾਇਆ ਹੋਇਆ ਹੈ।
:
93 04 -1