
ਭੋਗ ’ਤੇ ਜਾਣਾ ਕੈਨੇਡਾ ਦੀ ਸੰਸਦ ਮੈਂਬਰ ਨੂੰ ਪਿਆ ਮਹਿੰਗਾ, ਛਡਣੀ ਪਈ ਵਜ਼ੀਰੀ
ਓਟਵਾ, 4 ਜਨਵਰੀ : ਬਰੈਂਪਟਨ ਵੈਸਟ ਤੋਂ ਲਿਬਰ ਪਾਰਟੀ ਦੀ ਸੰਸਦ ਮੈਂਬਰ ਕਮਲ ਖੇੜਾ ਨੇ ਸੰਸਦੀ ਸਕੱਤਰ ਵਜੋਂ ਅਸਤੀਫ਼ਾ ਦੇ ਦਿਤਾ ਹੈ। ਅਸਲ ਵਿਚ ਉਨ੍ਹਾਂ ਦੇ ਪੰਜਾਬ ਵਿਚ ਲੁਧਿਆਣਾ ਰਹਿੰਦੇ ਮਾਸੜ ਦਾ 23 ਦਸੰਬਰ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਇਕਲੌਤੀ ਧੀ ਨੇ ਅਪਣੇ ਪਿਤਾ ਦਾ ਭੋਗ ਅਮਰੀਕਾ ਦੇ ਸ਼ਹਿਰ ਸੀਅਟਲ ਵਿਚ ਪਾਇਆ ਤੇ ਕਮਲ ਖੇੜਾ, ਉਸ ਭੋਗ ਸਮਾਗਮ ਵਿਚ ਸ਼ਾਮਲ ਹੋਣ ਲਈ ਗਈ ਸੀ ਹਾਲਾਂਕਿ ਭੋਗ ’ਤੇ ਸਿਰਫ 10 ਪ੍ਰਵਾਰਕ ਮੈਂਬਰ ਹੀ ਮੌਜੂਦ ਸਨ। ਕੈਨੇਡਾ ਨੇ ਵਿਦੇਸ਼ਾਂ ਵਿਚ ਜਾਣ ’ਤੇ ਕੋਰੋਨਾ ਹਾਲਾਤਾਂ ਕਾਰਨ ਪਾਬੰਦੀ ਲਗਾਈ ਹੋਈ ਹੈ, ਇਸੇ ਲਈ ਨਿਯਮਾਂ ਦੀ ਉਲੰਘਣਾ ਹੋਣ ’ਤੇ ਕਮਲ ਖੇੜਾ ਨੇ ਸੰਸਦੀ ਸਕੱਤਰ ਵਜੋਂ ਅਸਤੀਫ਼ਾ ਦੇ ਦਿਤਾ ਹੈ। ਇਸ ਤੋਂ ਪਹਿਲਾਂ ਓਨਟਾਰੀਓ ਦੇ ਵਿੱਤ ਮੰਤਰੀਰੋਡ ਫਿਲੀਪਸ ਨੇ ਕੈਰੀਬੀਆ ਵਿਖੇ ਦੋ ਹਫ਼ਤੇ ਦੀ ਛੁੱਟੀ ਤੋਂ ਵਾਪਸੀ ਮਗਰੋਂ ਅਸਤੀਫ਼ਾ ਦਿਤਾ ਸੀ। ਫ਼ੈਡਰਲ ਐਨ.ਡੀ.ਪੀ ਨੇ ਐਮ.ਪੀ ਨਿੱਕੀ ਐਸ਼ਟਨ ਨੂੰ ਅਹਿਮ ਜ਼ਿੰਮੇਵਾਰੀਆਂ ਤੋਂ ਲਾਂਭੇ ਕਰ ਦਿਤਾ ਸੀ ਕਿਉਂਕਿ ਉਹ ਅਪਣੀ ਬਿਮਾਰ ਦਾਦੀ ਨੂੰ ਵੇਖਣ ਗਰੀਸ ਗਈ ਸੀ। (ਏਜੰਸੀ)
ਫ਼ੋਟੋ : ਕੈਨੇਡਾ--ਕਮਲ ਖੇੜਾ