
ਸ਼ੱਕੀ ਹਾਲਾਤ ’ਚ ਨੌਜਵਾਨ ਦੀ ਦਰੱਖ਼ਤ ਨਾਲ ਲਟਕਦੀ ਮਿਲੀ ਲਾਸ਼
ਗੜਸ਼ੰਕਰ, 4 ਜਨਵਰੀ (ਪਪ): ਇਥੋਂ ਦੇ ਬੀਤ ਇਲਾਕੇ ਦੇ ਪਿੰਡ ਸੇਖੋਵਾਲ ਦੇ ਜੰਗਲ ’ਚ ਅੱਜ ਇਕ ਨੌਜਵਾਨ ਦਾ ਦਰੱਖ਼ਤ ਨਾਲ ਲਟਕਦੀ ਹੋਈ ਲਾਸ਼ ਬਰਾਮਦ ਕੀਤੀ ਗਈ। ਮਿ੍ਰਤਕ ਦੀ ਪਛਾਣ ਬਲਵੀਰ ਸਿੰਘ ਪੁੱਤਰ ਮੋਹਨ ਸਿੰਘ ਉਮਰ ਕਰੀਬ 27 ਸਾਲ ਦਸੀ ਜਾ ਰਹੀ ਹੈ, ਜੋ ਕਿ ਅਣਵਿਆਹੁਤਾ ਸੀ। ਮਿ੍ਰਤਕ ਦੇ ਨਜ਼ਦੀਕ ਤੋਂ ਹੀ ਇਕ ਮੋਟਰਸਾਈਕਲ ਪੀ. ਬੀ. 07 ਬੀ. ਸੀ. 0259 ਵੀ ਬਰਾਮਦ ਹੋਇਆ ਹੈ। ਘਟਨਾ ਵਾਲੀ ਥਾਂ ’ਤੇ ਬਿਨੇਵਾਲ ਚੌਕੀ ਤੋਂ ਪੁਲਸ ਇੰਚਾਰਜ ਏ. ਐੱਸ. ਆਈ. ਸਤਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਪਹੁੰਚ ਕੇ ਤਫਤੀਸ਼ ’ਚ ਲੱਗ ਗਏ ਸਨ। ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਗੜਸ਼ੰਕਰ ਲਿਆਂਦਾ ਗਿਆ ਹੈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।