ਆਉਂਦੇ ਸੀਜ਼ਨ ਵਿਚ ਕੇਵਲ ਪੰਜਾਬ ਦੇ ਕਿਸਾਨਾਂ ਦੀ ਕਣਕ ਖ਼ਰੀਦੀ ਜਾਵੇਗੀ : ਭਾਰਤ ਭੂਸ਼ਣ
Published : Jan 5, 2021, 3:10 am IST
Updated : Jan 5, 2021, 3:10 am IST
SHARE ARTICLE
image
image

ਆਉਂਦੇ ਸੀਜ਼ਨ ਵਿਚ ਕੇਵਲ ਪੰਜਾਬ ਦੇ ਕਿਸਾਨਾਂ ਦੀ ਕਣਕ ਖ਼ਰੀਦੀ ਜਾਵੇਗੀ : ਭਾਰਤ ਭੂਸ਼ਣ

ਪਿਛਲੇ 4 ਸਾਲਾਂ ਵਿਚ ਬਿਨਾਂ ਰੋਕ-ਟੋਕ ਦਾਣਾ-ਦਾਣਾ ਖ਼ਰੀਦਿਆ

ਚੰਡੀਗੜ੍ਹ, 4 ਜਨਵਰੀ (ਜੀ.ਸੀ.ਭਾਰਦਵਾਜ): ਪੰਜਾਬ ਦੇ 109 ਵੱਡੇ ਛੋਟੇ ਸ਼ਹਿਰਾਂ ਤੇ ਕਸਬਿਆਂ ਵਿਚ ਆਉਂਦੀਆਂ ਲੋਕਲ ਬਾਡੀਜ਼ ਚੋਣਾਂ ਦੇ ਮੱਦੇਨਜ਼ਰ ਸਰਕਾਰ ਦੇ ਮੰਤਰੀਆਂ ਵਲੋਂ ਪਿਛਲੇ 4 ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਆਪੋ ਅਪਣੇ ਮਹਿਕਮਿਆਂ ਦੇ ਅੰਕੜੇ ਦੇਣ ਦੀ ਕੜੀ ਵਿਚ ਅੱਜ ਅਨਾਜ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਮੀਡੀਆ ਕਾਨਫ਼ਰੰਸ ਵਿਚ ਦਸਿਆ ਕਿ ਆਉਂਦੇ ਕਣਕ ਖ਼ਰੀਦ ਸੀਜ਼ਨ ਦੌਰਾਨ ਕੇਵਲ ਪੰਜਾਬ ਦੇ ਕਿਸਾਨਾਂ ਵਲੋਂ ਮੰਡੀਆਂ ਵਿਚ ਲਿਆਂਦੀ ਕਣਕ ਹੀ ਖ਼ਰੀਦੀ ਜਾਵੇਗੀ |
ਜ਼ਿਕਰਯੋਗ ਹੈ ਕਿ ਕੇਂਦਰ ਦੇ 3 ਖੇਤੀ ਐਕਟਾਂ ਨੂੰ ਵਿਧਾਨ ਸਭਾ ਵਿਚ ਰੱਦ ਕਰਨ ਵਾਲੇ ਪੰਜਾਬ ਸਰਕਾਰ ਨੇ ਅਪਣੇ ਬਿਲ ਪਾਸ ਕਰ ਕੇ ਰਾਜਪਾਲ ਕੋਲ ਭੇਜੇ ਸਨ ਜਿਨ੍ਹਾਂ ਦੇ ਐਕਟ ਬਣਨ ਦਾ ਇੰਤਜ਼ਾਰ ਹੈ ਕਿਉਂਕਿ ਰਾਜਪਾਲ ਨੇ ਉਨ੍ਹਾਂ 'ਤੇ ਦਸਤਖਤ ਨਹੀਂ ਕੀਤੇ | ਇਸ ਦੀ ਲੋਅ ਵਿਚ ਪ੍ਰੈਸ ਕਾਨਫ਼ਰੰਸ ਵਿਚ ਪੁਛੇ ਸਵਾਲਾਂ ਦਾ ਜਵਾਬ ਦਿੰਦਿਆਂ ਅਨਾਜ ਸਪਲਾਈ ਮੰਤਰੀ ਨੇ ਸਪਸ਼ਟ ਕੀਤਾ ਕਿ ਪਿਛਲੇ ਸੀਜ਼ਨ ਵਿਚ ਖ਼ਰੀਦੀ 127 ਲੱਖ ਟਨ ਕਣਕ ਦੇ ਮੁਕਾਬਲੇ ਐਤਕੀਂ ਅਪ੍ਰੈਲ ਤੋਂ ਜੂਨ ਤਕ ਕੀਤੀ ਜਾਣ ਵਾਲੀ ਖ਼ਰੀਦ ਦਾ ਟੀਚਾ 132 ਲੱਖ ਟਨ ਦਾ ਰੱਖਿਆ ਹੈ ਪਰ ਗੁਆਂਢੀ ਸੂਬੇ ਤੋਂ ਕਿਸਾਨ ਜਾਂ ਵਪਾਰੀ ਕਣਕ, ਪੰਜਾਬ ਦੀਆਂ ਮੰਡੀਆਂ ਵਿਚ ਨਹੀਂ ਵੇਚ ਸਕਦਾ | ਭਾਰਤ ਭੂਸ਼ਣ ਆਸ਼ੂ ਨੇ ਦਸਿਆ ਕਿ ਝੋਨੇ ਦੀ 204 ਲੱਖ ਟਨ ਦੀ ਖ਼ਰੀਦ ਸਮੇਂ ਬਾਹਰਲੇ ਵਪਾਰੀਆਂ ਵਿਰੁਧ 100 ਕਾਨੂੰਨੀ ਪਰਚੇ ਦਰਜ ਕੀਤੇ ਸਨ ਕਿਉਂਕਿ ਪੰਜਾਬ ਸਰਕਾਰ ਨੇ ਕੇਂਦਰ ਦੀ 'ਖੁਲ੍ਹੀ ਮੰਡੀ' ਐਕਟ ਦਾ ਵਿਰੋਧ ਕੀਤਾ ਹੈ ਅਤੇ ਅੱਗੋਂ ਵੀ ਵਿਰੁਧ ਚਲਦੀ ਰਹੇਗੀ |
ਪਿਛਲੇ 4 ਸਾਲਾਂ ਵਿਚ ਕਣਕ ਝੋਨੇ ਦੇ ਖ਼ਰੀਦ ਦੇ 8 ਸੀਜ਼ਨਾਂ ਦੌਰਾਨ ਬਿਨਾਂ ਰੋਕ ਟੋਕ ਅਤੇ ਵਧੀਆ ਮੰਡੀ ਪ੍ਰਬੰਧਾਂ ਦਾ ਬਿਊਰਾ ਦਿੰਦੇ ਹੋਏ ਅਨਾਜ ਸਪਲਾਈ ਮੰਤਰੀ ਨੇ ਦਸਿਆ ਕਿ ਕੈਸ਼ ਕ੍ਰੈਡਿਟ ਲਿਮਟ ਮੰਜ਼ੂਰ ਕਰਵਾਉਣ ਵਿਚ ਕੋਈ ਅੜਚਣ ਨਹੀਂ ਪਈ, ਸਾਲਾਨਾ ਅਦਾਇਗੀ 31217 ਕਰੋੜ ਔਸਤ ਤੋਂ ਵੱਧ ਕੇ ਸਾਲ 2020-21 ਦੌਰਾਨ 56397 ਕਰੋੜ ਦੀ ਸੀ.ਸੀ. ਲਿਮਟ ਕੇਵਲ ਝੋਨਾ ਖ਼ਰੀਦ 209 ਲੱਖ ਟਨ 'ਤੇ ਪ੍ਰਾਪਤ ਹੋਈ ਸੀ | ਕੈਬਨਿਟ ਮੰਤਰੀ ਨੇ ਇਹ ਵੀ ਦਸਿਆ ਕਿ ਕੋਰੋਨਾ ਦੌਰਾਨ ਪੱਕੀਆਂ 2100 ਮੰਡੀਆਂ ਨੂੰ ਵਧਾ ਕੇ 4000 ਤਕ ਪਹੰੁਚਾਇਆ ਸੀ ਤੇ ਹੁਣ ਅਪ੍ਰੈਲ ਤੋਂ ਜੂਨ ਸਮੇਂ 4200 ਤੋਂ ਵੱਧ ਖ਼ਰੀਦ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ ਅਤੇ ਈ. ਟੋਕਨ ਜਾਰੀ ਕਰਨ ਦਾ ਪ੍ਰਬੰਧ ਅਤੇ ਬਾਰਦਾਨੇ ਦਾ ਬੰਦੋਬਸਤ ਵੀ ਸੁਚਾਰੂ ਢੰਗ ਨਾਲ ਨੇਪਰੇ ਚਾੜਿ੍ਹਆ ਜਾਵੇਗਾ | ਅਨਾਜ ਸਪਲਾਈ ਮਹਿਕਮੇ ਦੀਆਂ ਵਿਸ਼ੇਸ਼ ਪ੍ਰਾਪਤੀਆਂ ਬਾਰੇ ਭਾਰਤ ਭੂਸ਼ਣ ਆਸ਼ੂ ਨੇ ਦਸਿਆ ਕਿ 37 ਲੱਖ ਪ੍ਰਵਾਰਾਂ ਨੂੰ ਸਮਾਰਟ ਕਾਰਡ ਦਿਤੇ ਗਏ ਹਨ ਜਿਸ ਵਿਚੋਂ 12 ਲੱਖ ਵੰਡੇ ਜਾ ਚੁੱਕੇ ਹਨ ਅਤੇ ਬਾਕੀ ਆਉਂਦੇ ਦਿਨਾਂ ਵਿਚ ਪਹੁੰਚਾਏ ਜਾਣਗੇ | ਇਨ੍ਹਾਂ ਨਾਲ 1 ਕਰੋੜ 41 ਲੱਖ ਵਿਅਕਤੀਆਂ ਨੂੰ ਲਾਭ ਪਹੰੁਚਾਉਣਾ ਹੈ | ਇਸ ਕੇਂਦਰ ਸਰਕਾਰ ਦੀ ਸਕੀਮ ਤੋਂ ਇਲਾਵਾ ਪੰਜਾਬ ਸਰਕਾਰ ਨੇ ਖ਼ੁਦ 9,48,801 ਲਾਭਪਾਤਰੀ ਪ੍ਰਵਾਰਾਂ ਨੂੰ ਰਾਸ਼ਨ ਮੁਹਈਆ ਕਰਵਾਉਣਾ ਹੈ | ਆਸ਼ੂ ਨੇ ਦਸਿਆ ਕਿ ਰਾਜ ਦੀ ਅਪਣੀ ਰਾਸ਼ਨ ਵੰਡ ਸਕੀਮ ਹੇਠ 120 ਕਰੋੜ ਦਾ ਖ਼ਰਚਾ ਕੀਤਾ ਜਾ ਰਿਹਾ ਹੈ | 
ਸ਼ੁਰੂ ਹੋਏ ਸਾਲ 2021 ਲਈ ਮਹਿਕਮੇ ਦੇ ਏਜੰਡੇ ਬਾਰੇ ਮੰਤਰੀ ਨੇ ਕਿਹਾ ਕਿ ਹੁਣ ਲਾਭਪਾਤਰੀ ਪ੍ਰਵਾਰ ਅਪਣੀ ਮਰਜ਼ੀ ਦੇ ਡਿਪੂ ਤੋਂ ਸਮੇਂ ਸਿਰ ਰਾਸ਼ਨ ਹਾਸਲ ਕਰ ਸਕਦਾ ਹੈ ਜਿਸ ਵਾਸਤੇ ਈ ਪੋਰਟਲ ਸਥਾਪਤ ਕੀਤਾ ਗਿimageimageਆ ਹੈ | ਆਸ਼ੂ ਨੇ ਦਸਿਆ ਕਿ ਮਹਿਕਮੇ ਦੇ ਨਾਪ ਤੋਲ ਵਿੰਗ ਦੀਆਂ ਕੋਸ਼ਿਸ਼ ਸਦਕਾ ਆਮਦਨ ਵਾਧਾ ਦਰਜ ਕਰ ਕੇ 27 ਫ਼ੀ ਸਦੀ ਫ਼ਾਇਦਾ ਕੀਤਾ ਹੈ ਅਤੇ 179 ਮੁਲਾਜ਼ਮਾਂ ਦੀ ਨਵੀਂ ਭਰਤੀ ਕਰਨ ਦਾ ਵੀ ਪ੍ਰੋਗਰਾਮ ਹੈ ਜਿਸ ਵਿਚ 149 ਇੰਸਪੈਕਟਰ ਵੀ ਸ਼ਾਮਲ ਹਨ |

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement