Pathankot News : ਔਰਤਾਂ ਲਈ ਬਣੀ ਮਿਸਾਲ ਪਠਾਨਕੋਟ ਦੀ ਧੀ ਭਾਵਨਾ, ਪਤੀ ਦੀ ਮੌਤ ਤੋਂ ਬਆਦ ਆਟੋ ਚਲਾ ਕੇ ਬਣੀ ਆਤਮ ਨਿਰਭਰ

By : BALJINDERK

Published : Jan 5, 2025, 7:47 pm IST
Updated : Jan 5, 2025, 7:47 pm IST
SHARE ARTICLE
 ਭਾਵਨਾ, ਪਤੀ ਦੀ ਮੌਤ ਤੋਂ ਬਆਦ ਆਟੋ ਚਲਾ ਕੇ ਬਣੀ ਆਤਮ ਨਿਰਭਰ
ਭਾਵਨਾ, ਪਤੀ ਦੀ ਮੌਤ ਤੋਂ ਬਆਦ ਆਟੋ ਚਲਾ ਕੇ ਬਣੀ ਆਤਮ ਨਿਰਭਰ

Pathankot News : ਵਿਧਵਾ ਪੈਨਸ਼ਨ ਗੁਜ਼ਾਰਾ ਨਾ ਹੋਣ ਕਾਰਨ ਅਪਨਾਇਆ ਇਹ ਕਿੱਤਾ, ਹੁਣ ਖ਼ੁਸ਼ੀ-ਖ਼ੁਸ਼ੀ ਕਰ ਰਹੀ ਹੈ ਆਪਣੀ ਬੱਚੀ ਦਾ ਪਾਲਣ ਪੋਸ਼ਣ 

Pathankot News in Punjabi : ਅੱਜ ਔਰਤ ਨੂੰ ਸਮਾਜ ’ਚ ਮਰਦ ਦੇ ਬਰਾਬਰ ਦਰਜਾ ਦਿੱਤਾ ਜਾ ਰਿਹਾ ਹੈ, ਚਾਹੇ ਉਹ ਕੋਈ ਵੀ ਖਿਤਾ ਹੋਵੇ। ਅੱਜ ਲੜਕੀਆਂ ਮੁੰਡਿਆਂ ਦੇ ਬਰਾਬਰ ਹਰ ਫੀਲਡ ’ਚ ਕੰਮ ਕਰ ਰਹੀਆਂ ਹਨ। ਪ੍ਰੰਤੂ ਪਠਾਨਕੋਟ ਦੀ ਇਕ ਨੌਜਵਾਨ ਔਰਤ ਭਾਵਨਾ ਜਿਸ ਦੇ ਪਤੀ ਦੀ ਮੌਤ ਹੋਣ ਤੇ ਉਸ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ, ਕਹਿ ਸਕਦੇ ਹਾਂ ਕਿ ਘਰ ਦੀ ਜ਼ਿੰਮੇਵਾਰੀ ਉਸ ’ਤੇ ਆ ਪਈ। ਜਿਸਦੇ ਚਲਦੇ ਉਸ ਵਲੋਂ ਆਪਣੀ ਛੋਟੀ ਬੇਟੀ ਲਈ ਉਸ ਵਾਹਿਗੁਰੂ ਦਾ ਨਾਮ ਲੈ ਇਕ ਨਵਾਂ ਆਟੋ ਕਿਸ਼ਤਾਂ ’ਤੇ ਲੈ ਸੜਕਾਂ ’ਤੇ ਚਲਾਉਣ ਲੱਗ ਪਈ। ਜਿਸਦੇ ਨਾਲ ਸਪੋਕਸਮੈਨ ਟੀਮ ਵਲੋਂ ਗੱਲਬਾਤ ਕੀਤੀ ਗਈ।

1

ਸਪੋਕਸਮੈਨ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਵਨਾ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਉਸ ਦੇ ਪਤੀ ਦੀ ਅਚਾਨਕ ਮੌਤ ਹੋ ਗਈ ਤੇ ਘਰ ਦੀ ਜ਼ਿੰਮੇਵਾਰੀ ਉਸ ’ਤੇ ਆ ਪਈ। ਉਸ ਨੇ ਆਪਣੀ ਛੋਟੀ ਬੱਚੀ ਦੇ ਪਾਲਣ ਪੋਸ਼ਣ ਅਤੇ ਉਸਦੀ ਚੰਗੀ ਸਿੱਖਿਆ ਦੇਣ ਲਈ ਭਾਵਨਾ ਵਲੋਂ ਇਕ ਨਵਾਂ ਆਟੋ ਕਿਸ਼ਤਾਂ ’ਤੇ ਖਰੀਦਿਆ ਅਤੇ ਬੱਚੀ ਨੂੰ ਰੋਜ਼ਾਨਾ ਆਟੋ ’ਚ  ਪਿੱਠ ਨਾਲ ਬੰਨ ਕੇ ਲੈ ਜਾਂਦੀ ਤੇ ਕਮਾਈ ਕਰ ਉਸ ਦਾ ਪਾਲਣ ਪੋਸ਼ਣ ਕਰ ਰਹੀ ਹੈ। 

ਔਰਤ ਦੂਸਰਿਆਂ ਲਈ ਜੋ ਨੌਜਵਾਨ ਪੜ ਲਿਖ ਜਾਂਦੇ ਹਨ ਅਤੇ ਛੋਟੇ ਕੰਮਾਂ ਵੱਲ ਧਿਆਨ ਦੇਣ ਦੀ ਬਜਾਏ ਗ਼ਲਤ ਕੰਮਾਂ ਵੱਲ ਪੈ ਜਾਂਦੇ ਹਨ ਨੂੰ ਕਹਿ ਰਹੀ ਹੈ ਕਿ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਕੰਮ, ਕੰਮ ਹੁੰਦਾ ਹੈ। ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਤਾਂਕਿ ਆਪਣੇ ਘਰ ਦੇ ਨਾਲ-ਨਾਲ
ਸਮਾਜ ’ਚ ਵੀ ਉਨ੍ਹਾਂ ਦੀ ਇਜ਼ਤ ਵੱਧ ਸਕੇ।

ਦੂਜੇ ਪਾਸੇ ਜਦ ਆਟੋ ਬੈਠੀਆਂ ਸਵਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਕਿ ਉਹਨਾਂ ਨੂੰ ਬਹੁਤ ਚੰਗਾ ਲੱਗਿਆ ਕਿ ਇਹ ਧੀ ਬਾਕੀ ਔਰਤਾਂ ਨੌਜਵਾਨਾਂ ਲਈ ਉਦਾਹਰਣ ਦਾ ਕੰਮ ਕਰ ਰਹੀ ਹੈ। ਇਸ ਲਈ ਔਰਤਾਂ,ਨੌਜਵਾਨਾਂ ਨੂੰ ਚਾਹੀਦਾ ਹੈ ਕਿ ਕੋਈ ਨਾ ਕੋਈ ਕੰਮ ਜ਼ਰੂਰ ਕਰਨ, ਜਿਸ ਨਾਲ ਉਹ ਪਰਿਵਾਰ ਲਈ ਆਪਣਾ ਯੋਗਦਾਨ ਦੇ ਸਕਣ।

(For more news apart from An example for women Pathankot daughter Bhavna became self-reliant after her husband death by driving an auto News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement