
ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ 6 ਹਜ਼ਾਰ ਸਾਲਾਨਾ ਆਰਥਕ ਸਹਾਇਤਾ ਦੇਣ ਸਬੰਧੀ ਬਜਟ ਵਿਚ ਕੀਤੇ ਐਲਾਨ ਨਾਲ ਪੰਜਾਬ ਦੇ ਲਗਭਗ 9 ਤੋਂ 10 ਲੱਖ ਕਿਸਾਨ ਇਸ ਸਕੀਮ ਦਾ ਲਾਭ.....
ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ 6 ਹਜ਼ਾਰ ਸਾਲਾਨਾ ਆਰਥਕ ਸਹਾਇਤਾ ਦੇਣ ਸਬੰਧੀ ਬਜਟ ਵਿਚ ਕੀਤੇ ਐਲਾਨ ਨਾਲ ਪੰਜਾਬ ਦੇ ਲਗਭਗ 9 ਤੋਂ 10 ਲੱਖ ਕਿਸਾਨ ਇਸ ਸਕੀਮ ਦਾ ਲਾਭ ਉਠਾ ਸਕਣਗੇ। ਇਸ ਸਮੇਂ ਸਰਕਾਰ ਪਾਸ ਕਿਸਾਨਾਂ ਸਬੰਧੀ ਪੁਰਾਣੇ ਅੰਕੜੇ 2011 ਦੀ ਮਰਦਮ ਸ਼ੁਮਾਰੀ ਦੇ ਮੌਜੂਦ ਹਨ ਜਦ ਕਿ ਪਿਛਲੇ 7-8 ਸਾਲਾਂ ਵਿਚ ਪਰਵਾਰ ਵੰਡੀਆਂ ਪੈਣ ਨਾਲ ਜ਼ਮੀਨਾਂ ਦੀ ਵੰਡ ਵੱਡੀ ਪਧਰ 'ਤੇ ਹੋ ਚੁਕੀ ਹੈ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਨਵੀਂ ਮਰਦਮ ਸ਼ੁਮਾਰੀ ਜੋ 2 ਕੁ ਸਾਲਾਂ ਵਿਚ ਮੁਕੰਮਲ ਹੋ ਜਾਵੇਗੀ, ਇਸ ਦੀ ਰੀਪੋਰਟ ਵਿਚ 5 ਏਕੜ ਤਕ ਜ਼ਮੀਨ ਦੇ ਮਾਲਕ ਕਿਸਾਨਾਂ ਦੀ ਸੰਖਿਆ ਵਧਕੇ 10 ਲੱਖ ਤਕ ਹੋ ਜਾਵੇਗੀ।
ਕੇਂਦਰ ਸਰਕਾਰ ਵਲੋਂ 6000 ਰੁਪਏ ਦੀ ਸਾਲਾਨਾ ਸਹਾਇਤਾ ਦੇ ਐਲਾਨ ਨਾਲ ਜ਼ਮੀਨ ਦੀ ਪਰਵਾਰਕ ਵੰਡ ਤੇਜੀ ਨਾਲ ਹੋਰ ਵਧਣ ਦੀ ਸੰਭਾਵਨਾ ਹੈ। ਕਿਉਂਕਿ ਇਸ ਸਮੇਂ ਜੋ 2 ਜਾਂ ਤਿੰਨ ਭਰਾ ਇਕਠੇ ਰਹਿੰਦੇ ਹਨ ਅਤੇ ਉਨ੍ਹਾਂ ਦੀ ਜ਼ਮੀਨ ਘਰ ਇਕਠਾ ਹੈ ਹੁਣ ਉਹ ਜ਼ਮੀਨ ਦੀ ਵੰਡ ਕਰਾ ਕੇ ਇਸ ਸਕੀਮ ਦਾ ਲਾਭ ਉਠਾ ਸਕਣਗੇ। ਖੇਤੀ ਮਹਿਕਮੇ ਵਲੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਨਵੀਂ ਮਰਦਮਸ਼ੁਮਾਰੀ ਦੇ ਅੰਕੜੇ ਆਉਣ ਨਾਲ 5 ਏਕੜ ਤਕ ਦੇ ਕਿਸਾਨਾਂ ਦੀ ਸੰਖਿਆ 3.64 ਲੱਖ ਤੋਂ ਵਧ ਕੇ 10 ਲੱਖ ਦੇ ਨੇੜੇ ਪੁਜ ਜਾਣ ਦੀ ਸੰਭਾਵਨਾ ਹੈ। ਜੇਕਰ ਕੇਂਦਰ ਵਲੋਂ ਦਿਤੀ ਸਹਾਇਤਾ 10 ਲੱਖ ਕਿਸਾਨਾਂ ਨੂੰ ਮਿਲਦੀ ਹੈ
ਤਾਂ ਪੰਜਾਬ ਦੇ ਕਿਸਾਨਾਂ ਨੂੰ ਸਾਲਾਨਾ 600 ਕਰੋੜ ਦੀ ਸਹਾਇਤਾ ਮਿਲੇਗੀ। ਪੁਰਾਣੇ ਅੰਕÎੜਿਆਂ ਅਨੁਸਾਰ ਪੰਜਾਬ ਵਿਚ ਕੁਲ 10.53 ਲੱਖ ਕਿਸਾਨ ਪਰਵਾਰ ਹਨ ਅਤੇ ਇਸ ਵਿਚੋਂ 1.64 ਲੱਖ ਕਿਸਾਨਾਂ ਪਾਸ ਤਾਂ ਢਾਈ ਏਕੜ ਤਕ ਜ਼ਮੀਨ ਹੈ ਅਤੇ ਢਾਈ ਤੋਂ 5 ਏਕੜ ਵਾਲੇ ਕਿਸਾਨਾਂ ਦੀ ਸੰਖਿਆ 1.95 ਲੱਖ ਹੈ। ਪੰਜਾਬ ਸਰਕਾਰ ਨੇ ਛੋਟੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੀ ਸਕੀਮ ਆਰੰਭੀ ਹੈ। ਸਰਕਾਰ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਤਕ 5.63 ਲੱਖ ਕਿਸਾਨਾਂ ਦਾ 4514 ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਜਾ ਚੁੱਕਾ ਹੈ ਅਤੇ ਅਜੇ ਤੀਸਰਾ ਪੜਾਅ ਜਾਰੀ ਹੈ।