
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਉਤੇ ਬੀਤੇ ਦਿਨ ਪੰਜਾਬ ਐਕਸਾਇਜ ਐਂਡ ਟੈਕਸੇਸ਼ਨ ਵਿਭਾਗ...
ਚੰਡੀਗੜ੍ਹ : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਉਤੇ ਬੀਤੇ ਦਿਨ ਪੰਜਾਬ ਐਕਸਾਇਜ ਐਂਡ ਟੈਕਸੇਸ਼ਨ ਵਿਭਾਗ ਨੇ ਬਿਨਾਂ ਦਸਤਾਵੇਜ਼ ਦੇ 4.16 ਕਰੋੜ ਰੁਪਏ ਦੇ ਹੀਰੇ ਅਤੇ ਸੋਨੇ ਦੇ ਗਹਿਣਿਆਂ ਦੇ ਨਾਲ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜੀਐਸਟੀ ਲਾਗੂ ਹੋਣ ਤੋਂ ਬਾਅਦ ਮੋਬਾਇਲ ਵਿੰਗ ਚੰਡੀਗੜ੍ਹ ਦੀ ਇਹ ਤੀਜੀ ਵੱਡੀ ਰਿਕਵਰੀ ਹੈ। ਇਹ ਮੁੰਬਈ-ਚੰਡੀਗੜ ਦੀ ਫਲਾਇਟ ਤੋਂ ਚੰਡੀਗੜ੍ਹ ਏਅਰਪੋਰਟ ਪਹੁੰਚੇ ਸਨ।
Gold
ਇਨ੍ਹਾਂ ਵਪਾਰੀਆਂ ਦੀ ਪਹਿਚਾਣ ਨੀਰਜ ਬਕੁਲੇਸ਼ ਝਾਵੇਰੀ ਅਤੇ ਰੁਸ਼ੰਗ ਰਮੇਸ਼ ਮਹਿਤਾ ਦੇ ਰੁਪ ਵਿਚ ਹੋਈ ਹੈ। ਅਧਿਕਾਰੀਆਂ ਨੂੰ ਦੋਨਾਂ ਨੇ ਪੁੱਛ-ਗਿੱਛ ਵਿਚ ਅਪਣੇ ਆਪ ਨੂੰ ਬਲੂ ਇੰਡੀਆ ਪ੍ਰਾਈਵੇਟ ਲਿਮਿਟੇਡ ਮੁੰਬਈ ਦਾ ਮੁਲਾਜ਼ਮ ਦੱਸਿਆ ਹੈ। ਅਸਿਸਟੈਂਟ ਕਮਿਸ਼ਨਰ ਐਕਸਾਇਜ ਐਂਡ ਟੈਕਸੇਸ਼ਨ ਮੋਬਾਇਲ ਵਿੰਗ ਵਾਲਿਆ ਦੀ ਅਗਵਾਈ ਵਾਲੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਦੋ ਵਿਅਕਤੀ ਮੁੰਬਈ ਤੋਂ ਹੀਰੇ ਲੈ ਕੇ ਆ ਰਹੇ ਹਨ।
Chandigarh Airport
ਬੀਤੇ ਦਿਨ ਮੁੰਬਈ ਵਾਲੀ ਫਲਾਇਟ ਏਅਰਪੋਰਟ ਉਤੇ ਪਹੁੰਚੀ ਤਾਂ ਇਹ ਦੋਨੋਂ ਵਪਾਰੀ ਘਬਰਾਏ ਹੋਏ ਸਨ ਅਤੇ ਅਧਿਕਾਰੀਆਂ ਦਾ ਸ਼ੱਕ ਭਰੋਸੇ ਵਿਚ ਬਦਲ ਗਿਆ। ਫਲਾਇਟ ਤੋਂ ਉਤਰੇ ਦੋਨਾਂ ਨੂੰ ਐਕਸਾਇਜ ਡਿਪਾਰਟਮੈਂਟ ਦੀ ਟੀਮ ਨੇ ਫੜ ਲਿਆ ਅਤੇ ਏਅਰਪੋਰਟ ਦੇ ਥਾਣੇ ਵਿਚ ਡੀਡੀਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ। ਟੀਮ ਵਿਚ ਐਸਟੀਓ ਨਵਜੋਤ ਸਿੰਘ, ਅਸ਼ੋਕ ਸ਼ਾਲਤਰਾ ਭਾਵਨਾ ਹਾਂਡਾ, ਰਜਨੀਸ਼ ਬਤਰਾ ਅਤੇ ਏਅਰਪੋਰਟ ਥਾਣੇ ਦੇ ਐਸਐਚਓ ਐਚਐਸ ਮੌਜੂਦ ਸਨ।