ISIS ਕਨੈਕਸ਼ਨ: ਦਾਊਦ ਦੇ ਕਰੀਬੀ ਗ੍ਰਿਫ਼ਤਾਰ, ਕੈਮੀਕਲ ਅਟੈਕ ਦੀ ਸਾਜਸ਼
Published : Jan 30, 2019, 10:34 am IST
Updated : Jan 30, 2019, 10:34 am IST
SHARE ARTICLE
Dawood Ibrahim
Dawood Ibrahim

ਅਤਿਵਾਦੀ ਸੰਗਠਨ ਆਈਐਸਆਈਐਸ ਨਾਲ ਕਥਿਤ ਕਨੈਕਸ਼ਨ  ਦੇ ਆਰੋਪਾਂ ਵਿਚ ਠਾਣੇ...

ਨਵੀਂ ਦਿੱਲੀ : ਅਤਿਵਾਦੀ ਸੰਗਠਨ ਆਈਐਸਆਈਐਸ ਨਾਲ ਕਥਿਤ ਕਨੈਕਸ਼ਨ  ਦੇ ਆਰੋਪਾਂ ਵਿਚ ਠਾਣੇ ਅਤੇ ਔਰੰਗਾਬਾਦ ਤੋਂ ਫੜੇ ਗਏ ਨੌਜਵਾਨਾਂ ਦੇ ਬਾਰੇ ਵਿਚ ਵੱਡਾ ਖੁਲਾਸਾ ਹੋਇਆ ਹੈ। ਮਹਾਰਾਸ਼ਟਰ ਐਟੀਐਸ ਦੇ ਮੁਤਾਬਕ ਅੰਡਰ ਵਰਲਡ ਡੋਨ ਦਾਊਦ ਇਬਰਾਹੀਮ ਦੇ ਸ਼ਾਰਪ ਸ਼ੂਟਰ ਰਾਸ਼ਿਦ ਮਾਲਬਾਰੀ ਦੇ ਪੁੱਤਰ ਮਜਹਰ ਨੇ ਨੌਜਵਾਨਾਂ ਨੂੰ ਕੱਟੜਪੰਥੀ ਰੁਝੇਵਾਂ ਦੇ ਵੱਲ ਮੋੜਨ ਵਿਚ ਅਹਿਮ ਭੂਮਿਕਾ ਨਿਭਾਈ। ਸ਼ਨੀਵਾਰ ਨੂੰ ਇਸ ਮਾਮਲੇ ਵਿਚ ਐਟੀਐਸ ਨੇ ਮੁੰਬਈ ਦੇ ਨਿਵਾਸੀ ਤਲਾਹ ਪੋਟਰਿਕ ਨਾਮ ਦੇ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਸੀ।

Dawood IbrahimDawood Ibrahim

ਠਾਣੇ ਦੇ ਮੁੰਬਰਾ ਇਲਾਕੇ ਦੀ ਅਲਮਾਸ ਕਲੋਨੀ ਵਿਚ ਰਹਿਣ ਵਾਲਾ ਮਜਹਰ ਉਨ੍ਹਾਂ 8 ਲੋਕਾਂ ਵਿਚ ਸ਼ਾਮਲ ਹੈ। ਜਿਨ੍ਹਾਂ ਨੂੰ ਐਟੀਐਸ ਨੇ ਪਿਛਲੇ ਹਫ਼ਤੇ ਤਾਬੜਤੋੜ ਛਾਪੇਮਾਰੀ ਦੇ ਦੌਰਾਨ ਗ੍ਰਿਫ਼ਤਾਰ ਕੀਤਾ ਸੀ। ਐਟੀਐਸ ਨੇ ਇਸ ਦੌਰਾਨ ਠਾਣੇ ਦੇ ਮੁੰਬਰਾ ਅਤੇ ਔਰੰਗਾਬਾਦ ਜਿਲ੍ਹੇ ਵਿਚ ਪੰਜ ਟਿਕਾਣਿਆਂ ਉਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਇਕ ਨਬਾਲਿਗ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਸੀ। ਐਟੀਐਸ ਦਾ ਦਾਅਵਾ ਹੈ ਕਿ ਨੌਜਵਾਨ ਆਈਐਸਆਈਐਸ ਨਾਲ ਜੁੜੇ ਹੋਏ ਸਨ ਅਤੇ ਅਤਿਵਾਦੀ ਹਮਲੇ ਦੀ ਯੋਜਨਾ ਬਣਾ ਰਹੇ ਸਨ।

ISISISIS

ਫੜੇ ਗਏ ਸ਼ੱਕੀ ਕੈਮੀਕਲ ਬੰਬ ਬਣਾਉਣ ਤੋਂ ਇਲਾਵਾ ਆਈਈਡੀ ਅਤੇ ਇਥੇ ਤੱਕ ਕਿ ਕੈਮੀਕਲ ਅਟੈਕ ਵਿਚ ਜ਼ਹਿਰ ਦਾ ਵੀ ਇਸਤੇਮਾਲ ਕਰਨ ਦੀ ਫਿਰਾਕ ਵਿਚ ਸਨ। ਕੈਮੀਕਲ ਅਟੈਕ ਤੋਂ ਬਾਅਦ ਇਹ ਨੇਪਾਲ ਦੇ ਰਸਤੇ ਈਰਾਨ ਜਾਣ ਦੀ ਤਿਆਰੀ ਵਿਚ ਸੀ। ਇਸ ਤੋਂ ਬਾਅਦ ਅਫ਼ਗਾਨੀਸਤਾਨ ਵਿਚ ਦਾਖਲ ਹੋਣ ਜਾਂ ਸੀਰੀਆ ਜਾਣ ਦਾ ਪਲਾਨ ਸੀ। ਇਸ ਦੇ ਲਈ ਹਰ ਸ਼ੱਕੀ ਨੇ 3-4 ਲੱਖ ਰੁਪਏ ਅਪਣੇ ਕੋਲ ਜਮਾਂ ਕੀਤੇ ਸਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement