
ਪੰਜਾਬ ਅਤੇ ਹਰਿਆਣਾ ਵਿਚ ਕੜਾਕੇ ਦੀ ਠੰਡ ਜਾਰੀ ਹੈ ਅਤੇ ਇਨ੍ਹਾਂ ਰਾਜਾਂ ਦੇ ਕਈ ਹਿੱਸੇ ਮੰਗਲਵਾਰ...
ਚੰਡੀਗੜ : ਪੰਜਾਬ ਅਤੇ ਹਰਿਆਣਾ ਵਿਚ ਕੜਾਕੇ ਦੀ ਠੰਡ ਜਾਰੀ ਹੈ ਅਤੇ ਇਨ੍ਹਾਂ ਰਾਜਾਂ ਦੇ ਕਈ ਹਿੱਸੇ ਮੰਗਲਵਾਰ ਨੂੰ ਕੋਹਰੇ ਦੀ ਮੋਟੀ ਚਾਦਰ ਨਾਲ ਢਕੇ ਰਹੇ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਚੰਡੀਗੜ੍ਹ, ਅੰਬਾਲਾ, ਹਿਸਾਰ, ਕਰਨਾਲ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਆਦਮਪੁਰ, ਹਲਵਾੜਾ, ਬਠਿੰਡਾ ਅਤੇ ਫਰੀਦਕੋਟ ਵਿਚ ਸਵੇਰੇ ਸੰਘਣਾ ਕੋਹਰਾ ਛਾਇਆ ਰਿਹਾ।
Cold
ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਵਿਚ ਨਾਰਨੌਲ ਸਭ ਤੋਂ ਠੰਡਾ ਸਥਾਨ ਰਿਹਾ। ਇਥੇ ਹੇਠਲਾ ਤਾਪਮਾਨ 2.6 ਡਿਗਰੀ ਸੈਲਸਿਅਸ ਦਰਜ ਕੀਤਾ ਗਿਆ। ਹਿਸਾਰ, ਕਰਨਾਲ, ਰੋਹਤਕ, ਭਿਵਾਨੀ ਅਤੇ ਸਿਰਸਾ ਵਿਚ ਹੇਠਲਾ ਤਾਪਮਾਨ ਪੰਜ ਡਿਗਰੀ ਸੈਲਸੀਅਸ, 6.8 ਡਿਗਰੀ ਸੈਲਸੀਅਸ, 6.1 ਡਿਗਰੀ ਸੈਲਸੀਅਸ ਅਤੇ 5.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
Cold
ਪੰਜਾਬ ਵਿਚ ਬਠਿੰਡਾ ਸਭ ਤੋਂ ਠੰਡਾ ਸਥਾਨ ਰਿਹਾ। ਇਥੇ ਤਾਪਮਾਨ 3.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਹਲਵਾੜਾ ਅਤੇ ਆਦਮਪੁਰ ਵਿਚ ਚਾਰ ਡਿਗਰੀ ਸੈਲਸੀਅਸ ਅਤੇ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਨਾਂ ਰਾਜਾਂ ਦੀ ਸੰਯੁਕਤ ਰਾਜਧਾਨੀ ਵਿਚ ਤਾਪਮਾਨ 7.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।