
ਪਹਾੜਾਂ ਵਿਚ ਹੋ ਰਹੀ ਬਰਫ਼ਬਾਰੀ ਅਤੇ ਭਾਰੀ ਬਾਰਿਸ਼ ਦੇ ਕਾਰਨ ਮੈਦਾਨੀ ਇਲਾਕਿਆਂ ਵਿਚ ਦੇਖਣ ਨੂੰ ਮਿਲ ਰਿਹਾ ਹੈ। ਅੱਜ ਸਵੇਰ ਤੋਂ ਹੀ ਚੰਡੀਗੜ੍ਹ, ਪੰਜਾਬ ਵਿਚ ਭਾਰੀ...
ਚੰਡੀਗੜ੍ਹ : ਪਹਾੜਾਂ ਵਿਚ ਹੋ ਰਹੀ ਬਰਫ਼ਬਾਰੀ ਅਤੇ ਭਾਰੀ ਬਾਰਿਸ਼ ਦੇ ਕਾਰਨ ਮੈਦਾਨੀ ਇਲਾਕਿਆਂ ਵਿਚ ਦੇਖਣ ਨੂੰ ਮਿਲ ਰਿਹਾ ਹੈ। ਅੱਜ ਸਵੇਰ ਤੋਂ ਹੀ ਚੰਡੀਗੜ੍ਹ, ਪੰਜਾਬ ਵਿਚ ਭਾਰੀ ਧੁੰਦ ਦੇਖਣ ਨੂੰ ਮਿਲੀ ਅਤੇ ਠੰਡ ਨਾਲ ਲੋਕ ਵੀ ਠਰੇ ਹਨ। ਹਿਮਾਚਲ ਵਿਚ ਸ਼ੁੱਕਰਵਾਰ ਨੂੰ ਫਿਰ ਮੀਂਹ ਅਤੇ ਬਰਫ਼ਬਾਰੀ ਪਈ। ਅਗਲੇ 48 ਘੰਟਿਆ ਲਈ ਫਿਰ ਤੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਕਰਕੇ ਮੈਦਾਨੀ ਇਲਾਕਿਆਂ ਵਿਚ ਵੀ ਠੰਡ ਕਾਫ਼ੀ ਵਧ ਗਈ ਹੈ। ਚੰਡੀਗੜ੍ਹ ਅਤੇ ਪੰਜਾਬ ਦੇ ਕਈਂ ਹਿੱਸਿਆਂ ਵਿਚ ਸ਼ੁੱਕਰਵਾਰ ਨੂੰ ਪੂਰੇ ਦਿਨ ਹੀ ਬੱਦਲ ਛਾਏ ਰਹੇ ਹਨ।
Cold
ਕਈਂ ਥਾਵਾਂ ਉਤੇ ਮੀਂਹ ਵੀ ਪਿਆ। ਦਿਨ ਦਾ ਵੱਧ ਤੋਂ ਵਧ ਤਾਪਮਾਨ 19.8 ਡਿਗਰੀ ਰਿਕਾਰਡ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਵਿਚ ਠੰਡ ਨੇ ਫਿਰ ਜ਼ੋਰ ਫੜ੍ਹ ਲਿਆ ਹੈ। ਸ਼ੀਤ ਲਹਿਰ ਰਹੇ ਸ਼ੁੱਕਰਵਾਰ ਨੂੰ ਸਪਿਤੀ ਦਾ ਪਾਰਾ ਜ਼ੀਰੋ ਤੋਂ ਹੇਠਾਂ 23 ਡਿਗਰੀ ਤੱਕ ਚਲਾ ਗਿਆ। ਇਸ ਦੇ ਨਾਲ ਹੀ ਇਹ ਕੱਲ੍ਹ ਇਹ ਦੇਸ਼ ਦਾ ਸਭ ਤੋਂ ਠੰਡਾ ਇਲਾਕਾ ਰਿਹਾ। ਮੌਸਮ ਵਿਭਾਗ ਮੁਤਾਬਿਕ ਸ਼ਨੀਵਾਰ ਤੋਂ ਸੋਮਵਾਰ ਤੱਕ ਰਾਜ ਦਾ ਪਾਰਾ ਡਿੱਗੇਗਾ ਅਤੇ ਸ਼ੀਤ ਲਹਿਰ ਨਾਲ ਠੰਡ ਹੋਰ ਵਧੇਗੀ। 5 ਤੋਂ 6 ਫ਼ਰਵਰੀ ਨੂੰ ਫਿਰ ਤੋਂ ਪੱਛਮੀ ਗੜਬੜੀ ਸਰਗਰਮ ਹੋਵੇਗੀ।
Punjab Cold
ਇਸ ਦੇ ਨਾਲ ਇਹ ਵੀ ਪੜ੍ਹੋ : ਪਹਾੜੀ ਇਲਾਕਿਆਂ ਵਿਚ ਪੈ ਰਹੀ ਲਗਾਤਾਰ ਬਰਫ਼ਬਾਰੀ ਕਾਰਨ ਦੇਸ਼ ਵਿਚ ਠੰਡ ਦਾ ਕਹਿਰ ਜਾਰੀ ਹੈ। ਓਠੰਡ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਠੰਡ ਨਾਲ ਆਮ ਜਨਜੀਵਨ ਅਤੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਸੂਬੇ ‘ਚ ਠੰਡ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਰੱਖਿਆ ਹੋਇਆ ਹੈ। ਪਿਛਲੇ ਕੁਝ ਜਿਨਾਂ ਤੋਂ ਪੰਜਾਬ ਵਿਚ ਮੌਸਮ ਕਾਫ਼ੀ ਠੰਡਾ ਚੱਲ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਪੱਛਮੀ ਚੱਕਰਵਾਤ ਨਾਲ ਆਉਂਦੇ ਹਫ਼ਤੇ ਫ਼ਿਰ ਭਾਰੀ ਬਰਸਾਤ ਦੀ ਚਿਤਾਵਨੀ ਦਿੱਤੀ ਹੈ।
Cold
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਹਾੜੀ ਖੇਤਰਾਂ ਵਿਚ ਹੋ ਰਹੀ ਬਰਫ਼ਬਾਰੀ ਕਾਰਨ ਪੰਜਾਬ ਵਿਚ ਤਾਪਮਾਨ ਘੱਟ ਰਹੇਗਾ। ਜਿਸ ਕਾਰਨ ਆਉਣ ਵਾਲੇ ਦਿਨ ਵਿਚ ਫ਼ਿਰ ਬਰਸਾਤ ਦੀ ਕਾਫ਼ੀ ਸੰਭਾਵਨਾ ਹੈ। ਇਸ ਦੌਰਾਨ ਕਿਸਾਨ ਨੂੰ ਸਾਹ ਦਿੱਤੀ ਗਈ ਹੈ ਕਿ ਫ਼ਸਲਾਂ ਨੂੰ ਪਾਣੀ ਲਾਉਣ ਤੋਂ ਪਰਹੇਜ਼ ਕਰਨ। ਜੰਮੂ-ਕਸ਼ਮੀਰ ਵਿਚ ਬਰਸਾਤੀ ਪ੍ਰਭਾਵ ਕਾਰਨ ਆਗਾਮੀ 24 ਤੋਂ 48 ਘੰਟਿਆਂ ਦੌਰਾਨ ਸਾਰੇ ਪੰਜਾਬ ਵਿਚ ਲਹਿੰਦੇ ਵੱਲੋਂ ਬੱਲਦਵਾਈ ਲੰਘਦੀ ਰਹੇਗੀ। ਮਾਝਾ-ਦੁਆਬਾ ਡਿਵੀਜ਼ਨ ਵਿਚ ਹਲਕੀਆਂ ਫੁਹਾਰਾਂ ਵੀ ਦੇਖੀਆਂ ਜਾਣਗੀਆਂ।
Cold
ਬਾਕੀ ਹੋਰਨਾਂ ਖਿੱਤਿਆਂ ਵਿਚ ਵੀ ਛਿਟਪੁੱਟ ਕਿਣਮਿਣ ਤੋਂ ਇਨਕਾਰ ਨਹੀਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਮੁਤਾਬਿਕ ਆਉਣ ਵਾਲੇ ਦਿਨ 6,7,8 ਫ਼ਰਵਰੀ ਨੂੰ ਪੰਜਾਬ ਦੇ ਕਈਂ ਖੇਤਰਾਂ ਵਿਚ ਭਾਰੀ ਬਰਸਾਤ ਦੀ ਕਾਫ਼ੀ ਸੰਭਾਵਨਾ ਹੈ। ਤਾਪਮਾਨ ਵਿਚ ਗਿਰਾਵਟ ਆਵੇਗੀ ਅਤੇ ਠੰਡ ਕਾਫ਼ੀ ਵਧ ਜਾਵੇਗੀ। ਮੌਸਮ ਵਿਭਾਗ ਦੇ ਡਾ. ਪ੍ਰਭਜੋਤ ਕੌਰ ਨੇ ਸਲਾਹ ਦਿੱਤੀ ਕਿ ਕਿਸਾਨ ਇਸ ਚਿਤਾਵਨੀ ਨੂੰ ਧਿਆਨ ਵਿਚ ਰੱਖਦੇ ਹੋਏ ਫ਼ਸਲਾਂ ਨੂੰ ਪਾਣੀ ਨਾ ਲਾਉਣ।