ਟਕਸਾਲੀ ਆਗੂ ਬਾਦਲਾਂ ਦੇ ਰਾਹ 'ਤੇ, ''ਹੁਣ ਸਿੱਖ ਕੌਮ ਦਾ ਤਾਂ ਰੱਬ ਹੀ ਰਾਖਾ''
Published : Feb 5, 2020, 8:43 am IST
Updated : Apr 9, 2020, 8:21 pm IST
SHARE ARTICLE
File Photo
File Photo

ਦੇਸ਼ ਵਿੱਚ ਚੱਲ ਰਹੇ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਅਤੇ ਘੱਟ ਗਿਣਤੀਆਂ ਨਾਲ ਹੋ ਰਹੇ ਜ਼ੁਲਮਾਂ ਨੂੰ ਤਾਕ ਤੇ ਰੱਖਦੇ ਹੋਏ ਸਾਰੇ ਅਕਾਲੀ ਦਲ ਬਾਦਲ ਦੇ ਲੀਡਰ ਦਿੱਲੀ....

ਕਰਨਾਲ  (ਪਲਵਿੰਦਰ ਸਿੰਘ ਸੱਗੂ) : ਦੇਸ਼ ਵਿੱਚ ਚੱਲ ਰਹੇ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਅਤੇ ਘੱਟ ਗਿਣਤੀਆਂ ਨਾਲ ਹੋ ਰਹੇ ਜ਼ੁਲਮਾਂ ਨੂੰ ਤਾਕ ਤੇ ਰੱਖਦੇ ਹੋਏ ਸਾਰੇ ਅਕਾਲੀ ਦਲ ਬਾਦਲ ਦੇ ਲੀਡਰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦਾ ਸਮਰਥਨ ਕਰ ਰਹੇ ਹਨ ਜੋ ਉਨ੍ਹਾਂ ਦੀ ਮਜਬੂਰੀ ਹੋ ਸਕਦੀ ਹੈ ਪਰ ਹਾਲ ਹੀ ਵਿਚ ਅਕਾਲੀ ਦਲ ਬਾਦਲ ਤੋਂ ਵੱਖ ਹੋਏ

ਅਤੇ ਅਪਣੇ ਆਪ ਨੂੰ ਸਭ ਤੋਂ ਵੱਡੇ ਟਕਸਾਲੀ ਆਗੂ ਅਖਵਾਉਣ ਵਾਲੇ ਸੁਖਦੇਵ ਸਿੰਘ ਢੀਂਡਸਾ ਵਲੋਂ ਵੀ ਭਾਜਪਾ ਦੀ ਝੋਲੀ ਵਿੱਚ ਜਾ ਕੇ ਬੈਠ ਜਾਣਾ ਅਤੇ ਭਾਜਪਾ ਦਾ ਦਿੱਲੀ ਵਿੱਚ ਸਮਰਥਨ ਕਰਨਾ ਸਿੱਖ ਕੌਮ ਲਈ ਅਤੇ ਟਕਸਾਲੀ ਆਗੂਆਂ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ ਸਿੱਖ ਕੌਮ ਨੂੰ ਇਨ੍ਹਾਂ ਟਕਸਾਲੀ ਆਗੂਆਂ ਤੋਂ ਕੁਝ ਥੋੜ੍ਹੀ ਬਹੁਤ ਉਮੀਦ ਜਾਗੀ ਸੀ ਕਿ ਸਿੱਖ ਕੌਮ ਵਿਚ ਅਕਾਲੀ ਹਾਲੇ ਵੀ ਜ਼ਿੰਦਾ ਹਨ ਪਰ ਇਹ ਟਕਸਾਲੀ ਆਗੂ  ਸੁਖਦੇਵ ਸਿੰਘ ਢੀਂਡਸਾ ਵਰਗੇ ਵੀ ਅਪਣੀ ਲੀਡਰੀ ਚਮਕਾਉਣ ਵਾਸਤੇ ਬਾਦਲਾਂ ਦੇ ਰਾਹ 'ਤੇ ਚਲਦੇ ਹੋਏ ਭਾਜਪਾ ਨੂੰ ਸਮਰਥਨ ਕਰ ਰਹੇ ਹਨ।

ਸਿੱਖ ਕੌਮ ਇਹਨਾਂ ਉਤੇ ਵਿਸ਼ਵਾਸ ਇਨ੍ਹਾਂ ਉੱਤੇ ਵਿਸ਼ਵਾਸ ਕਰ ਰਹੀ ਸੀ ਕਿ ਇਹ ਲੋਕ ਸਿੱਖੀ ਤੇ ਸਿੱਖ ਸਿਧਾਂਤਾਂ ਦੀ ਰਾਖੀ ਕਰ ਸਕਦੇ ਹਨ ਪਰ ਹੁਣ ਸਿੱਖ ਕੌਮ ਦਾ ਤਾਂ ਰੱਬ ਹੀ ਰਾਖਾ  ਹੈ ਇਹ ਲੀਡਰਾਂ ਤਾਂ ਆਪਣੀ ਕੁਰਸੀ ਵਾਸਤੇ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਇਹ ਆਪ ਭਾਜਪਾ ਨੂੰ ਦੱਸ ਰਹੇ ਹਨ ਕਿ ਅਸੀਂ ਬਾਦਲਾਂ ਤੋਂ ਵੀ ਵੱਡੇ ਤੁਹਾਡੇ ਚਾਪਲੂਸ ਬਣ ਕੇ ਰਹਾਂਗੇ ਤੁਸੀਂ ਸਾਨੂੰ ਵੀ ਇਕ ਮੌਕਾ ਦਿਓ, ਅਸੀਂ ਬਾਦਲਾਂ ਤੋਂ ਜ਼ਿਆਦਾ ਸਿੱਖੀ ਦਾ ਨੁਕਸਾਨ ਕਰ ਕੇ ਤੁਹਾਨੂੰ ਵਿਖਾਵਾਂਗੇ।

ਆਪਣੇ ਆਪ ਨੂੰ ਟਕਸਾਲੀ ਆਗੂ ਅਖਵਾਉਣ ਵਾਲੇ ਬਾਦਲਾਂ ਤੋਂ ਵੀ ਜ਼ਿਆਦਾ ਖ਼ਤਰਨਾਕ ਹੋ ਸਕਦੇ ਹਨ ਕਿਉਂਕਿ ਇਨ੍ਹਾਂ ਦਾ ਅਪਣਾ ਤਾਂ ਕੋਈ ਵਜੂਦ ਨਹੀਂ ਪਰ ਇਹ ਆਪਣਾ ਵਜੂਦ ਨੂੰ ਕਾਇਮ ਕਰਨ ਵਾਸਤੇ ਭਾਜਪਾ ਦੀ ਝੋਲੀ ਵਿਚ ਬੈਠਦੇ ਹੋਏ ਨਜ਼ਰ ਆ ਰਹੇ ਹਨ ਜੋ ਕਿ ਸਿੱਖ ਕੌਮ ਲਈ ਬੜੀ ਸ਼ਰਮਿੰਦਗੀ ਵਾਲੀ ਗੱਲ ਹੈ ਇਹ ਗੱਲ ਅੱਜ ਕਰਨਾਲ ਤੋਂ ਸਿੱਖ ਕੌਮ ਦੇ ਚਿੰਤਕ ਹਰਪਾਲ ਸਿੰਘ ਜਲਮਾਣਾ ਨੇ ਸਪੋਕਸਮੈਨ ਦੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੀ ਅਸੀਂ ਹੁਣ ਕਿਸ ਮੂੰਹ ਨਾਲ ਢੀਂਡਸਾ ਤੋਂ ਸਿੱਖ ਸਿਧਾਂਤਾਂ ਦੀ ਪਾਲਣਾ ਕਰਨ ਦੀ ਉਮੀਦ ਕਰ ਸਕਦੇ ਹਾਂ

ਇਹ ਤਾਂ ਹੁਣ ਤੋਂ ਹੀ ਸਿੱਖ ਸਿਧਾਂਤਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਭਾਜਪਾ ਦੀ ਝੋਲੀ ਵਿਚ ਜਾ ਬੈਠੇ ਹਨ ਭਾਜਪਾ ਨੇ ਤਾਂ ਦੇਸ਼ ਵਿਚ ਨਾਗਰਿਕਤਾ ਸੋਧ ਬਿਲ ਬਣਾ ਕੇ ਦੇਸ਼ ਨੂੰ  ਬੜੇ ਹੀ ਨਾਜ਼ੂਕ ਹਲਾਤਾਂ ਪਹੁੰਚਾ ਦਿਤਾ ਹੈ ਜਦੋਂ ਕਿ ਇਸ ਕਾਨੂੰਨ ਦੇ ਹਾਲੇ ਕੋਈ ਲੋੜ ਨਹੀਂ ਸੀ ਲੋੜ ਸੀ ਤਾਂ ਦੇਸ਼ ਵਿਚੋਂ ਬੇਰੁਜ਼ਗਾਰੀ ਖ਼ਤਮ ਕਰ ਲੋਕਾਂ ਨੂੰ ਰੁਜ਼ਗਾਰ ਦੇਣਾ ਸੀ ਪਰ ਭਾਜਪਾ ਵਾਲੇ ਦੇਸ਼ ਵਿਚ ਧਰਮ, ਜ਼ਾਤ ਦਾ ਜ਼ਹਿਰ ਘੋਲ ਕੇ ਆਪ ਸੱਤਾ ਵਿਚ ਰਹਿਣਾ ਚਾਹੁੰਦੇ ਹਨ

ਜੋ ਦੇਸ਼ ਦੇ ਲਈ ਬਹੁਤ ਹਾਨੀਕਾਰਕ ਸਾਬਤ ਹੋਵੇਗਾ ਪਰ ਸਿੱਖ ਕੌਮ ਵਿਚ ਸੂਝਵਾਨ ਲੀਡਰਸ਼ਿਪ ਦੀ ਕਾਫੀ ਘਾਟ ਹੈ ਜੋ ਸਿੱਖਾਂ ਦੇ ਤੇ ਸਿੱਖ ਸਿਧਾਂਤਾਂ ਅਤੇ ਸਿੱਖਾਂ ਦੇ ਹੱਕ ਦੀ ਗੱਲ ਕਰ ਸਕੇ ਹੈ ਜੋ ਅਪਣੇ ਆਪ ਨੂੰ ਟਕਸਾਲੀ ਆਗੂ ਅਖਵਾ ਰਹੇ ਹਨ। ਇਨ੍ਹਾਂ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਇਸ ਲਈ ਮੈਂ ਸਿੱਖ  ਕੌਮ ਨੂੰ ਅਪੀਲ ਕਰਦਾ ਹਾਂ ਕਿ ਇਨ੍ਹਾਂ ਝੂਠੇ ਅਕਾਲੀਆਂ ਅਤੇ ਝੂਠੇ ਟਕਸਾਲੀਆਂ ਦੇ ਬਹਿਕਾਵੇ ਵਿਚ ਨਾ ਆਉਣ। ਇਹ ਲੋਕ ਸਿੱਖ ਕੌਮ ਨੂੰ ਵੇਚ ਕੇ ਖਾ ਜਾਣਗੇ ਪਰ ਸਿੱਖੀ ਦਾ ਕੱਝ ਵੀ ਨਹੀਂ ਸੁਆਰ ਸਕਦੇ, ਇਸ ਲਈ  ਸਿੱਖ ਕੌਮ ਹੁਣ ਆਪ ਸੁਚੇਤ ਹੋ ਜਾਏ।
 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM
Advertisement