ਟਕਸਾਲੀ ਆਗੂਆਂ ਨੇ ਬਣਾਇਆ ਨਵਾਂ ਅਕਾਲੀ ਦਲ, ਰਣਜੀਤ ਸਿੰਘ ਬ੍ਰਹਮਪੁਰਾ ਚੁਣੇ ਪਹਿਲੇ ਪ੍ਰਧਾਨ
Published : Dec 16, 2018, 2:52 pm IST
Updated : Dec 16, 2018, 2:52 pm IST
SHARE ARTICLE
New Akali Dal created and Ranjit Singh Brahmpura elected President
New Akali Dal created and Ranjit Singh Brahmpura elected President

ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਟਕਸਾਲੀ ਆਗੂਆਂ ਨੇ ਐਤਵਾਰ ਨੂੰ ਨਵਾਂ ਅਕਾਲੀ ਦਲ ਬਣਾਇਆ ਲਿਆ ਹੈ। ਰੰਜੀਤ ਸਿੰਘ ਬ੍ਰਹਮਪੁਰਾ...

ਅੰਮ੍ਰਿਤਸਰ (ਸਸਸ) : ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਟਕਸਾਲੀ ਆਗੂਆਂ ਨੇ ਐਤਵਾਰ ਨੂੰ ਨਵਾਂ ਅਕਾਲੀ ਦਲ ਬਣਾਇਆ ਲਿਆ ਹੈ। ਰੰਜੀਤ ਸਿੰਘ ਬ੍ਰਹਮਪੁਰਾ ਨੂੰ ਸਰਵ ਸੰ‍ਮਤੀ ਨਾਲ ਇਸ ਦਾ ਪ੍ਰਧਾਨ ਬਣਾਇਆ ਗਿਆ ਹੈ। ਗੁਰੂਨਗਰੀ ਅੰਮ੍ਰਿਤਸਰ ਵਿਚ ਐਤਵਾਰ ਨੂੰ ਹੋਏ ਸੰਮੇਲਨ ਵਿਚ ਨਵੀਂ ਪਾਰਟੀ ਦਾ ਐਲਾਨ ਕੀਤਾ ਗਿਆ। ਸੰ‍ਮੇਲਨ ਵਿਚ ਵਧੇਰੇ ਸੰਖਿਆ ਵਿਚ ਟਕਸਾਲੀ ਆਗੂਆਂ ਦੇ ਸਮੱਰਥਕ ਇਕੱਠੇ ਹੋਏ। ਦੱਸ ਦਈਏ ਕਿ ਟਕਸਾਲੀ ਆਗੂਆਂ ਨੇ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਤੋਂ ਬਗਾਵਤ ਕਰ ਦਿਤੀ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿਤਾ ਗਿਆ ਸੀ।

News Akali Dal createdNew Akali Dal createdਇਸ ਤੋਂ ਬਾਅਦ ਇਨ੍ਹਾਂ ਨੇਤਾਵਾਂ ਨੇ ਨਵੀਂ ਅਕਾਲੀ ਦਲ ਦੇ ਗਠਨ ਦਾ ਐਲਾਨ ਕੀਤਾ ਸੀ। ਐਤਵਾਰ ਨੂੰ ਟਕਸਾਲੀ ਆਗੂਆਂ ਦੀ ਅਗਵਾਹੀ ਵਿਚ ਉਨ੍ਹਾਂ ਦੇ ਸਮੱਰਥਕ ਵਧੇਰੇ ਸੰਖਿਆ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਅਤੇ ਉਥੇ ਅਰਦਾਸ ਕੀਤੀ। ਇਸ ਤੋਂ ਬਾਅਦ ਨਵੇਂ ਅਕਾਲੀ ਦਲ ਦੇ ਗਠਨ ਦਾ ਐਲਾਨ ਕੀਤਾ ਗਿਆ। ਸ਼੍ਰੀ ਅਕਾਲ ਤਖ਼ਤ ਸਾਹਿਬ ਵਿਚ ਰਣਜੀਤ ਸਿੰਘ ਬ੍ਰਹਮਪੁਰਾ, ਮਨਮੋਹਨ ਸਿੰਘ  ਪਟਿਆਲਾ, ਰਵਿੰਦਰ ਸਿੰਘ ਬ੍ਰਹਮਪੁਰਾ, ਅਮਰਪਾਲ ਸਿੰਘ ਬੋਨੀ ਅਜਨਾਲਾ ਸਮੇਤ ਕਈ ਟਕਸਾਲੀ ਆਗੂ ਮੌਜੂਦ ਸਨ।

ਉਥੇ ਅਰਦਾਸ ਕਰਨ ਤੋਂ ਬਾਅਦ ਸਭਾ ਸ਼ੁਰੂ ਹੋਈ। ਇਸ ਦੌਰਾਨ ਟਕਸਾਲੀ ਆਗੂਆਂ ਨੇ ਸ਼੍ਰੋਮਣੀ ਅਕਾਲੀ ਪ੍ਰਧਾਨ ‘ਤੇ ਨਿਸ਼ਾਨਾ ਸਾਧਿਆ। ਇਸ ਦੌਰਾਨ ਇਕ ਪ੍ਰਸ‍ਤਾਵ ਪਾਸ ਕਰ ਕੇ ਆਗੂਆਂ ਨੇ ਮੰਗ ਕੀਤੀ ਕਿ ਬਰਗਾੜੀ ਕਾਂਡ ਦੇ ਦੋਸ਼ੀਆਂ ਅਤੇ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਨਵਾਂ ਅਕਾਲੀ ਦਲ ਸਿੱਖਾਂ ਦੀਆਂ ਉਮੀਦਾਂ ਨੂੰ ਪੂਰਾ ਕਰੇਗਾ ਅਤੇ ਉਨ੍ਹਾਂ ਦੀ ਸਹੀ ਨੁਮਾਇੰਦਗੀ ਕਰੇਗਾ।

New Akali Dal createdNew Akali Dal createdਇਸ ਤੋਂ ਬਾਅਦ ਨਵੇਂ ਅਕਾਲੀ ਦਲ ਦੇ ਗਠਨ ਦਾ ਐਲਾਨ ਕੀਤਾ। ਸੇਵਾ ਸਿੰਘ ਨੇ ਨਵੇਂ ਦਲ  ਦੇ ਪ੍ਰਧਾਨ ਲਈ ਰਣਜੀਤ ਸਿੰਘ ਬ੍ਰਹਮਪੁਰਾ ਦਾ ਨਾਮ ਪੇਸ਼ ਕੀਤਾ। ਡਾ. ਰਤਨ ਸਿੰਘ ਅਤੇ ਸਾਬਕਾ ਵਿਧਾਇਕ ਉਜਾਗਰ ਸਿੰਘ ਸਮੇਤ ਹੋਰ ਨੇਤਾਵਾਂ ਨੇ ਇਸ ਦਾ ਸਮੱਰਥਨ ਕੀਤਾ।  ਇਸ ਤੋਂ ਬਾਅਦ ਬ੍ਰਹਮਪੁਰਾ ਨੂੰ ਸਰਵ ਸੰ‍ਮਤੀ ਨਾਲ ਨਵੇਂ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ। ਪ੍ਰਧਾਨ ਚੁਣਿਆ ਜਾਣ ਤੋਂ ਬਾਅਦ ਬ੍ਰਹਮਪੁਰਾ ਨੂੰ ਅਕਾਲ ਤਖ਼ਤ ਦੇ ਬਾਹਰ ਨੇਤਾਵਾਂ ਨੇ ਸਰੋਪਾ ਅਤੇ ਤਲਵਾਰ ਦੇ ਕੇ ਸਨਮਾਨਿਤ ਕੀਤਾ।

ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ 1920 ਵਾਲੇ ਅਕਾਲੀ ਦਲ ਦੇ ਸੰਵਿਧਾਨ ਨੂੰ ਲਾਗੂ ਕੀਤਾ ਜਾਵੇਗਾ। ਨਵਾਂ ਅਕਾਲੀ ਦਲ ਡੈਮੋਕ੍ਰੇਟਿਕ ਅਤੇ ਸੈਕੂਲਰ ਹੋਵੇਗਾ। ਨਵਾਂ ਅਕਾਲੀ ਦਲ ਸਾਰਿਆਂ ਦੇ ਭਲੇ ਲਈ ਕੰਮ ਕਰੇਗਾ। ਗੁਰੂ ਸਾਹਿਬ ਦੀਆਂ ਮਰਿਆਦਾਵਾਂ ਨੂੰ ਲਾਗੂ ਕੀਤਾ ਜਾਵੇਗਾ ਅਤੇ ਮਰਿਆਦਾ ਦੀ ਉਲੰਘਣਾ ਨਹੀਂ ਹੋਣ ਦੇਵਾਂਗੇ। ਬ੍ਰਹਮਪੁਰਾ ਨੇ ਕਿਹਾ ਕਿ ਪੂਰੇ ਸੂਬੇ ਵਿਚ ਗੁਰਦਵਾਰਿਆਂ ਨੂੰ ਬਾਦਲਾਂ ਦੇ ਕਬਜ਼ੇ ਤੋਂ ਆਜ਼ਾਦ ਕਰਾਵਾਂਗੇ। ਬਾਦਲਾਂ ਦੇ ਅਕਾਲੀ ਦਲ ਨੂੰ ਹੁਣ ਸੰਗਤ ਨਹੀਂ ਮੰਨੇਗੀ। ਬ੍ਰਹਮਪੁਰਾ ਨੇ ਨਵੇਂ ਦਲ ਦਾ ਨਾਮ ਅਕਾਲੀ ਦਲ ਟਕਸਾਲੀ ਰੱਖਣ ਦਾ ਐਲਾਨ ਕੀਤਾ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement