
ਕਸ਼ਮੀਰ ਵਿਚ ਬਰਫ਼ਬਾਰੀ ਤੋਂ ਬਾਅਦ ਆਮ ਤਾਪਮਾਨ ਵਿਚ ਗਿਰਾਵਟ ਆਈ ਹੈ...
ਚੰਡੀਗੜ੍ਹ: ਦਿੱਲੀ-ਐਨਸੀਆਰ, ਪੰਜਾਬ ਸਮੇਤ ਕਈ ਰਾਜਾਂ ਵਿਚ ਸਵੇਰੇ ਕੋਹਰੇ ਅਤੇ ਸੀਤ ਲਹਿਰ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਮੁਤਾਬਕ 6 ਅਤੇ 7 ਫਰਵਰੀ ਤੋਂ ਮੌਸਮ ਫਿਰ ਵਿਗੜ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਕਾਰਨ ਪਹਾੜਾਂ ਤੇ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿਚ ਬਾਰਿਸ਼ ਹੋਣ ਦੀ ਸੰਭਾਵਨਾ ਹੈ।
Rain
ਕਸ਼ਮੀਰ ਵਿਚ ਬਰਫ਼ਬਾਰੀ ਤੋਂ ਬਾਅਦ ਆਮ ਤਾਪਮਾਨ ਵਿਚ ਗਿਰਾਵਟ ਆਈ ਹੈ ਅਤੇ ਆਸਮਾਨ ਵੀ ਸਾਫ਼ ਹੋ ਗਿਆ ਹੈ। ਪੰਜਾਬ ਅਤੇ ਹਰਿਆਣਾ ਵਿਚ ਵੀ ਆਮ ਤਾਪਮਾਨ ਵਿਚ ਭਾਰੀ ਗਿਰਾਵਟ ਆਈ ਹੈ। ਦਸ ਦਈਏ ਕਿ ਸਾਰੇ ਖੇਤਰ ਵਿਚ 10 ਫ਼ੀਸਦੀ ਬਾਰਿਸ਼ ਦੀ ਸੰਭਾਵਨਾ ਬਣੀ ਰਹੇਗੀ। ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ, ਰੋਹਤਾਂਗ ਦੱਰੇ, ਲੇਡੀ ਆਫ ਕੇਲਾਂਗ ਅਤੇ ਸੈਵਨ ਸਿਸਟਰਜ਼ ਪਰਬਤ ਲੜੀ ’ਤੇ ਮੰਗਲਵਾਰ ਤਾਜ਼ਾ ਬਰਫਬਾਰੀ ਹੋਈ।
Rain
ਚੰਬਾ ਜ਼ਿਲੇ ਦੀ ਪਾਂਗੀ ਅਤੇ ਭਰਮੌਰ ਵਾਦੀ ਵਿਚ ਵੀ ਬਰਫਬਾਰੀ ਦੀ ਖਬਰ ਹੈ। ਸ਼ਿਮਲਾ ਵਿਚ ਮੰਗਲਵਾਰ ਰਾਤ ਤੱਕ ਬੱਦਲ ਛਾਏ ਹੋਏ ਸਨ। ਪੰਜਾਬ ਦੇ ਕੁਝ ਇਲਾਕਿਆਂ ਵਿਚ ਕਿਤੇ-ਕਿਤੇ ਹਲਕੀ ਵਰਖਾ ਦੀ ਖਬਰ ਹੈ। ਬੁੱਧਵਾਰ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਬਹੁਤ ਘਟ ਬਾਰਿਸ਼ ਹੋਵੇਗੀ ਕਿਉਂਕਿ ਪੱਛਮੀ ਡਿਸਟਰਬੈਂਸ ਕਮਜ਼ੋਰ ਹੈ।
Rain
ਇਸ ਬਾਅਦ 6 ਫਰਵਰੀ, 7 ਤੋਂ 8 ਫਰਵਰੀ ਅਤੇ 10 ਤੋਂ 12 ਵਿਚਕਾਰ ਪੱਛਮੀ ਡਿਸਟਰਬੈਂਸ ਆਵੇਗਾ ਜੋ ਕਿ ਅਪਣਾ ਅਸਰ ਵਿਖਾ ਸਕਦਾ ਹੈ। 6 ਤਰੀਕ ਤਕ ਆਮ ਨਾਲੋਂ ਰਾਤ ਦਾ ਤਾਪਮਾਨ ਠੰਡਾ ਰਹਿਣ ਦੀ ਸੰਭਾਵਨਾ ਹੈ। ਧੁੰਦ ਘਟਣ ਦੇ ਬਹੁਤ ਆਸਾਰ ਹਨ ਪਰ ਰਾਤ ਦੀ ਠੰਡ ਉਸੇ ਤਰ੍ਹਾਂ ਬਣੀ ਰਹੇਗੀ। ਪਿਛਲੇ 24 ਘੰਟਿਆਂ ਵਿਚ 2.5 ਡਿਗਰੀ ਤਾਪਮਾਨ ਕੇਰਲ ਦਾ ਰਿਹਾ ਹੈ।
Rain
5 ਫਰਵਰੀ ਤਕ ਪੰਜਾਬ ਵਿਚ ਮੌਸਮ ਖੁਸ਼ਕ ਰਹੇਗਾ ਅਤੇ ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿਚ 3 ਫਰਵਰੀ ਨੂੰ 25 ਫ਼ੀਸਦੀ ਬਾਰਿਸ਼ ਹੋ ਸਕਦੀ ਹੈ। ਪੱਛਮੀ ਉਤਰ ਪ੍ਰਦੇਸ਼ ਵਿਚ 4 ਅਤੇ 5 ਫਰਵਰੀ ਨੂੰ ਥੋੜੀ ਬਹੁਤ ਖੇਤਰ ਵਿਚ ਬਾਰਿਸ਼ ਹੋਣ ਦੀ ਉਮੀਦ ਹੈ। ਪੱਛਮੀ ਰਾਜਸਥਾਨ ਬਿਲਕੁੱਲ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਉਤਰਾਖੰਡ ਵਿਚ ਵੀ 4 ਅਤੇ 5 ਫਰਵਰੀ ਨੂੰ ਇਲਾਕੇ ਵਿਚ ਬਾਰਿਸ਼ ਹੋ ਸਕਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।