
ਬਜਟ 'ਚ ਛੋਟੀਆਂ ਸਨਅਤਾਂ ਨਾਲ ਧੋਖਾ ਹੋਇਆ: ਰਾਹੁਲ
ਨਵੀਂ ਦਿੱਲੀ, 4 ਫ਼ਰਵਰੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਿੱਤ ਸਾਲ 2021-22 ਦੇ ਬਜਟ ਨੂੰ ਲੈ ਕੇ ਵੀਰਵਾਰ ਨੂੰ ਕੇਂਦਰ ਸਰਕਾਰ ਉੱਤੇ ਮੁੜ ਸ਼ਬਦੀ ਹਮਲੇ ਕੀਤੇ ਅਤੇ ਦੋਸ਼ ਲਾਇਆ ਕਿ ਇਸ ਬਜਟ ਵਿਚ ਛੋਟੀਆਂ ਸਨਅਤਾਂ ਨਾਲ ਧੋਖਾ ਕੀਤਾ ਗਿਆ ਹੈ |
ਉਨ੍ਹਾਂ ਟਵੀਟ ਕੀਤਾ, ''ਪ੍ਰਧਾਨ ਮੰਤਰੀ ਮੋਦੀ ਦਾ ਪੂੰਜੀਪਤੀ ਕੇਂਦਿਰਤ ਬਜਟ ਦਾ ਮਤਲਬ ਇਹ ਹੈ ਕਿ ਸੰਘਰਸ਼ ਕਰ ਰਹੇ ਮਾਈਕਰੋ, ਲਘੂ ਅਤੇ ਦਰਮਿਆਨੀਆਂ ਸਨਅਤਾਂ (ਐਮਐਸਐਮਈ) ਨੂੰ ਘੱਟ ਵਿਆਜ ਉੱਤੇ ਕਰਜ਼ ਨਹੀਂ ਮਿਲੇਗਾ ਅਤੇ ਜੀਐੱਸਟੀ ਵਿਚ ਰਾਹਤ ਵੀ ਨਹੀਂ ਦਿਤੀ ਜਾਵੇਗੀ |
ਕਾਂਗਰਸੀ ਆਗੂ ਨੇ ਦੋਸ਼ ਲਾਇਆ ਕਿ ਭਾਰਤ ਵਿਚ ਸੱਭ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇਣ ਵਾਲੇ ਸੈਕਟਰ ਐਮਐਸਐਮਈ ਦੇ ਨਾਲ ਧੋਖਾ ਹੋਇਆ ਹੈ | ਰਾਹੁਲ ਗਾਂਧੀ ਨੇ ਬੁਧਵਾਰ ਨੂੰ ਆਮ ਬਜਟ ਨੂੰ 'ਇਕ ਪ੍ਰਤੀਸ਼ਤ ਲੋਕਾਂ ਦਾ ਬਜਟ' ਕਰਾਰ ਦਿਤਾ ਸੀ ਅਤੇ ਸਵਾਲ ਕੀਤਾ ਸੀ ਕਿ ਰਖਿਆ ਖ਼ਰਚਿਆਂ ਵਿਚ ਭਾਰੀ ਵਾਧਾ ਨਾ ਕਰ ਕੇ ਦੇਸ਼ ਦਾ ਕਿਹੜਾ ਭਲਾ ਕੀਤਾ ਗਿਆ ਅਤੇ ਜਿਹਾ ਕਰਨਾ ਕਿਹੜੀ ਦੇਸ਼ ਭਗਤ ਹੈ? (ਪੀਟੀਆਈ)
ਉਨ੍ਹਾਂ ਕਿਹਾ ਸੀ ਕਿ ਸਾimageਡੇ ਜਵਾਨਾਂ ਦੀ ਵਚਨਬੱਧਤਾ 100 ਪ੍ਰਤੀਸ਼ਤ ਹੈ ਅਤੇ ਸਰਕਾਰ ਦੀ ਵਚਨਬੱਧਤਾ ਵੀ 110 ਪ੍ਰਤੀਸ਼ਤ ਹੋਣੀ ਚਾਹੀਦੀ ਹੈ | ਜੋ ਵੀ ਸਾਡੇ ਸੈਨਿਕ ਚਾਹੁੰਦੇ ਹਨ, ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ | ਇਹ ਕਿਹੜੀ ਦੇਸ਼ ਭਗਤੀ ਹੈ, ਉਹ ਪੈਸਾ ਫੌ ਨੂੰ ਨਹੀਂ ਦਿਤਾ ਜਾ ਰਿਹਾ |
ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਸੰਸਦ ਵਿਚ ਪੇਸ਼ ਕੀਤੇ ਗਏ ਆਮ ਬਜਟ ਵਿਚ ਰਖਿਆ ਖੇਤਰ ਲਈ 4.78 ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ, ਜਿਸ ਵਿਚ ਪੈਨਸ਼ਨ ਦਾ ਖ਼ਰਚ ਵੀ ਸ਼ਾਮਲ ਹੈ | ਪਿਛਲੇ ਸਾਲ ਇਹ ਰਕਮ 4.71 ਲੱਖ ਕਰੋੜ ਰੁਪਏ ਸੀ | (ਪੀਟੀਆਈ)