
ਚੱਕਾ ਜਾਮ ਨੂੰ ਲੈ ਕੇ ਗੁਰਨਾਮ ਸਿੰਘ ਚਡੂਨੀ ਨੇ ਸਾਂਝੀ ਕੀਤੀ ਰਣਨੀਤੀ
ਨਵੀਂ ਦਿੱਲੀ (ਸੈਸ਼ਵ ਨਾਗਰਾ) : ਸੰਯੁਕਤ ਕਿਸਾਨ ਮੋਰਚਾ ਦੀ ਵਧਦੀ ਤਾਕਤ ਨੂੰ ਦੇਖਕੇ ਕਈਾ ਵਿਅਕਤੀ ਇਸ ਅੰਦੋਲਨ ਨੂੰ ਖ਼ਤਮ ਕਰਨਾ ਚਾਹੰਦੇ ਅਤੇ ਨਿਤ-ਨਵੀਆਂ ਜੁਗਤਾਂ ਘੜੀਆਂ ਜਾ ਰਹੀਆਂ ਹਨ |
ਹਾਲ ਹੀ 'ਚ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਵੀਡੀਓ ਵਾਇਰਲ ਹੋਇਆ ਜਿਸ ਵਿਚ ਉਨ੍ਹਾਂ ਵਲੋਂ ਰਾਕੇਸ਼ ਟਿਕੈਤ ਉਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਤੁਸੀ ਮੇਰੇ ਉਤੇ ਪਰਚਾ ਦਿਤਾ ਹੈ ਪਰ ਬਾਅਦ ਵਿਚ ਗੁਰਨਾਮ ਸਿੰਘ ਚੜੂਨੀ ਨੂੰ ਇਸ ਵੀਡੀਉ ਸਬੰਧੀ ਲਾਈਵ ਹੋ ਕੇ ਸਪੱਸ਼ਟੀਕਰਨ ਵੀ ਦੇਣਾ ਪਿਆ ਸੀ ਕਿ ਇਹ ਵੀਡੀਉ ਪੁਰਾਣੀ ਹੈ ਅਤੇ ਸ਼ਰਾਰਤੀ ਅਨਸਰਾਂ ਵਲੋਂ ਅੰਦੋਲਨ ਨੂੰ ਤੋੜਨ ਲਈ ਅਜਿਹੀਆਂ ਕੋਝੀਆਂ ਹਰਕਤਾਂ ਕੀਤੀ ਜਾ ਰਹੀਆਂ ਹਨ | ਸਪੋਕਸਮੈਨ ਦੇ ਪੱਤਰਕਾਰ ਨਾਲ ਗੁਰਨਾਮ ਚੜੂਨੀ ਨੇ ਗੱਲਬਾਤ ਦੌਰਾਨ ਕਿਹਾ ਕਿ ਇਹ ਸਾਰੀਆਂ ਭਾਜਪਾ ਸਰਕਾਰ ਦੀਆਂ ਚਾਲਾਂ ਚਲਾਈਆਂ ਜਾ ਰਹੀਆਂ ਹਨ ਕਿਉਾਕਿ ਵਾਇਰਲ ਵੀਡੀਉ ਬਹੁਤ ਪੁਰਾਣੀ ਹੈ, ਇਨ੍ਹਾਂ ਨੇ ਇਸ ਵੀਡੀਉ ਨੂੰ ਐਡਿਟ ਕਰ ਕੇ ਦੁਬਾਰਾ ਚਲਾਇਆ ਹੈ ਤਾਂ ਜੋ ਲੋਕਾਂ ਨੂੰ ਸਾਡੇ ਵਿਰੁਧ ਭੜਕਾਇਆ ਜਾਵੇ ਅਤੇ ਇਹ ਅੰਦੋਲਨ ਕਿਵੇਂ ਨਾ ਕਿਵੇਂ ਤੋੜਿਆ ਜਾਵੇ | ਉਨ੍ਹਾਂ ਕਿਹਾ ਕਿਸਾਨ ਆਗੂਆਂ ਵਿਚ ਕੋਈ ਵੀ ਆਪਸੀ ਮਤਭੇਦ ਨਹੀਂ ਹੈ, ਅਸੀ ਇਕੱਠੇ ਹੀ ਸਟੇਜਾਂ ਸਾਝੀਆਂ ਕਰ ਰਹੇ ਹਾਂ | ਇਸ ਦੇ ਨਾਲ ਹੀ ਉਨ੍ਹਾਂ ਦੇਸ਼ ਵਿਚ ਅੱਜ ਹੋੋਣ ਜਾ ਰਹੇ ਚੱਕਾ ਜਾਮ ਬਾਰੇ ਕਿਹਾ ਕਿ ਸਯੁੰਕਤ ਕਿਸਾਨ ਮੋਰਚਾ ਵਲੋਂ 6 ਫ਼ਰਵਰੀ ਲਈ ਚੱਕਾ ਜਾਮ ਦਾ ਸੱਦਾ ਦਿਤਾ ਗਿਆ ਹੈ | ਦੇਸ਼ ਭਰ ਦੇ ਰਾਸ਼ਟਰੀ ਅਤੇ ਰਾਜ ਮਾਰਗਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤਕ ਜਾਮ ਕੀਤਾ ਜਾਵੇਗਾ | ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਜਿਵੇਂ ਐਾਬੂਲੈਂਸ, ਸਕੂਲ ਬੱਸ ਆਦਿ ਰੋਕਿਆਂ ਨਹੀਂ ਜਾਣਗੀਆਂ | ਉਨ੍ਹਾਂ ਕਿਹਾ ਕਿ ਇਹ ਚੱਕਾ ਜਾਮ ਕਿਸਾਨੀ ਲਈ, ਫ਼ਸਲਾਂ ਉਤੇ ਐਮ.ਐਸ.ਪੀ, ਕਾਨੂੰਨਾਂ ਨੂੰ ਰੱਦ ਕਰਾਉਣ ਲਈ, ਕਿਸਾਨਾਂ ਪ੍ਰਤੀ ਵਰਤੀ ਜਾ ਰਹੀ ਕਰੂਰਤ ਵਿਰੁਧ ਰੋਸ਼ ਪ੍ਰਗਅ ਕਰਨ ਲਈ ਕੀਤਾ ਜਾ ਰਿਹਾ ਹੈ | ਚੜੂਨੀ ਨੇ ਕਿਹਾ ਕਿ ਰਾਸ਼ਟਰੀ ਅਤੇ ਨੈਸ਼ਨਲ ਮਾਰਗ ਸਾਰੇ ਜਾਮ ਰਹਿਣਗੇ, ਇਸਦੇ ਨਾਲ ਉਨ੍ਹਾਂ ਕਿਹਾ ਕਿ ਮਾਰਗਾਂ ਨੂੰ ਜਾਮ ਕਰਨ ਲਈ ਸਾਨੂੰ ਸਰਕਾਰ ਤੋਂ ਆਗਿਆ ਲੈਣ ਦੀ ਲੋੜ ਨਹੀਂ ਅਸੀਂ ਅਪਣੇ-ਆਪ ਇਹ ਸੜਕਾਂ ਉਤੇ ਚੱਕਾ ਜਾਮ ਕਰ ਰਹੇ ਹਾਂ | ਚੜੂਨੀ ਨੇ ਕਿਹਾ ਕਿ ਸਰਕਾਰ ਜਦੋਂ ਤਕ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਅਸੀ ਇਥੋਂ ਨਹੀਂ ਜਾਵਾਂਗੇ ਚਾਹੇ ਸਾਨੂੰ 2 ਮਹੀਨੇ ਤੋਂ 2 ਸਾਲ ਲੱਗ ਜਾਣ ਪਰ ਜਿੰਨਾ ਸimageਮਾਂ ਭਾਜਪਾ ਇਨ੍ਹਾਂ ਕਾਨੂੰਨਾਂ ਰੱਦ ਕਰਨ ਵਿੱਚ ਲਾਵੇਗੀ ਤਾਂ ਉਨ੍ਹਾਂ ਦੀਆਂ ਜੜ੍ਹਾਂ ਬਹੁਤ ਬੋਦੀਆਂ ਹੋ ਜਾਣਗੀਆਂ ਤੇ ਦੁਬਾਰਾ ਖੜ੍ਹਨ ਯੋਗ ਨਹੀਂ ਰਹੇਗੀ | ਚੜੂਨੀ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਨਾਲ ਦੁਬਾਰਾ ਮੀਟਿੰਗ ਹੁੰਦੀ ਤਾਂ ਅਸੀ ਪਹਿਲ ਦੇ ਆਧਾਰ ਦੇ ਐਮ.ਐਸ.ਪੀ ਬਾਰੇ ਲਿਖਤੀ ਫ਼ੈਸਲਾ ਲੈਣ ਲਈ ਕਹਾਂਗੇ |