
ਚੌਰੀ ਚੌਰਾ ਘਟਨਾ ਦੇ ਸ਼ਤਾਬਦੀ ਸਮਾਰੋਹਾਂ ਦੀ ਮੋਦੀ ਨੇ ਕੀਤੀ ਸ਼ੁਰੂਆਤ, ਕਿਹਾ- ਦੇਸ਼ ਕਦੇ ਨਾ ਭੁੱਲੇ ਬਲੀਦਾਨ
ਵੋੋਟ ਬੈਂਕ ਦੇ ਵਹੀਖਾਤਾ ਹੁੰਦੇ ਸਨ ਪਿਛਲੀਆਂ ਸਰਕਾਰਾਂ ਦੇ ਬਜਟ : ਮੋਦੀ
ਗੋਰਖਪੁਰ (ਉੱਤਰ ਪ੍ਰਦੇਸ਼), 4 ਫ਼ਰਵਰੀ: ਆਜ਼ਾਦੀ ਸੰਗਰਾਮ ਦੌਰਾਨ ਵਾਪਰੀ ਚੌਰੀ ਚੌਰਾ ਦੀ ਇਤਿਹਾਸਕ ਘਟਨਾ ਦੇ ਸ਼ਤਾਬਦੀ ਸਮਾਰੋਹ ਦੀ ਸ਼ੁਰੂਆਤ ਵੀਰਵਾਰ ਨੂੰ ਹੋਈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਉ ਕਾਨਫ਼ਰੰਸਿੰਗ ਰਾਹੀਂ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਵਿਸ਼ੇਸ਼ ਡਾਕ ਟਿਕਟ ਵੀ ਜਾਰੀ ਕੀਤੀ | ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਨੂੰ ਚੌਰਾ ਚੌਰੀ ਦੀ ਘਟਨਾ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ, ਉਨ੍ਹਾਂ ਨੇ ਦੇਸ਼ ਲਈ ਅਪਣੀ ਜਾਨ ਦਿਤੀ ਹੈ |
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਚੌਰਾ ਚੌਰੀ ਵਿਚ ਜੋ ਕੁਝ ਵਾਪਰਿਆ ਉਹ ਸਿਰਫ਼ ਇਕ ਥਾਣੇ ਨੂੰ ਅੱਗ ਲਾਉਣ ਦੀ ਘਟਨਾ ਨਹੀਂ ਸੀ, ਸਗੋਂ ਇਸ ਨੇ ਬਿ੍ਟਿਸ਼ ਸ਼ਾਸਨ ਨੂੰ ਵੱਡਾ ਸੰਦੇਸ਼ ਦਿਤਾ | ਪੀਐਮ ਮੋਦੀ ਨੇ ਕਿਹਾ ਕਿ ਇਸ ਸਾਲ ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਦੇ ਸਾਲ ਦੀ ਸ਼ੁਰੂਆਤ ਵੀ ਹੋਵੇਗੀ | ਪੀਐਮ ਮੋਦੀ ਨੇ ਕਿਹਾ ਕਿ ਇਸ ਘਟਨਾ ਨੂੰ ਇਤਿਹਾਸ ਵਿਚ ਸਹੀ ਥਾਂ ਨਹੀਂ ਦਿਤੀ ਹੈ, ਪਰ ਸਾਨੂੰ ਉਨ੍ਹਾਂ ਸ਼ਹੀਦਾਂ ਨੂੰ ਸਲਾਮ ਕਰਨਾ ਚਾਹੀਦਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2021-22 ਦੇ ਆਮ ਬਜਟ ਨੂੰ ਦੇਸ਼ ਦੇ ਸਾਹਮਣੇ ਖੜੀ ਚੁਨੌਤੀਆਂ ਦੇ ਹੱਲ ਲਈ ਨਵੀਂ ਤੇਜ਼ੀ ਦੇਣ ਵਾਲਾ ਕਰਾਰ ਦਿੰਦੇ ਹੋਏ ਵੀਰਵਾਰ ਨੂੰ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਨੇ ਬਜਟ ਨੂੰ ਵੋਟ ਬੈਂਕ ਦੇ ਹਿਸਾਬ ਕਿਤਾਬ ਦਾ ਵਹੀਖਾਤਾ ਅਤੇ ਐਲਾਨਾਂ ਦਾ ਮਾਧਿਅਮ ਬਣਾ ਦਿਤਾ ਸੀ | ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਦੀ ਸਮੂਹਿਕ ਸ਼ਕਤੀ ਆਤਮ-ਨਿਰਭਰ ਭਾਰਤ ਦਾ ਆਧਾਰ ਹੈ | (ਏਜੰਸੀ)
ਕੋਰੋਨਾ ਯੁੱਗ ਵਿਚ, imageਭਾਰਤ ਦੁਨੀਆਂ ਨੂੰ ਟੀਕੇ ਦੇ ਰਿਹਾ ਹੈ ਅਤੇ ਵੱਧ ਚੜ੍ਹ ਕੇ ਸਹਾਇਤਾ ਕਰ ਰਿਹਾ ਹੈ | ਪੀਐਮ ਮੋਦੀ ਨੇ ਕਿਹਾ ਕਿ ਹਾਲ ਹੀ ਵਿਚ ਪੇਸ਼ ਕੀਤਾ ਗਿਆ ਬਜਟ, ਇਹ ਦੇਸ਼ ਦੀ ਰਫ਼ਤਾਰ ਨੂੰ ਵਧਾਉਣ ਜਾ ਰਿਹਾ ਹੈ | ਬਜਟ ਤੋਂ ਪਹਿਲਾਂ ਮਾਹਰ ਕਹਿ ਰਹੇ ਸਨ ਕਿ ਟੈਕਸ ਵਧਾਉਣਾ ਹੋਵੇਗਾ, ਪਰ ਸਰਕਾਰ ਨੇ ਕਿਸੇ 'ਤੇ ਬੋਝ ਨਹੀਂ ਪਾਇਆ | (ਏਜੰਸੀ)
-------