
ਪੰਜਾਬ ਕਾਂਗਰਸ ਐਸ.ਸੀ. ਵਿੰਗ ਸ਼ੁਰੂ ਕਰੇਗਾ ਦਲਿਤ ਸੰਵਾਦ ਪ੍ਰੋਗਰਾਮ : ਡਾ. ਚੱਬੇਵਾਲ
ਕਿਹਾ, ਦਲਿਤ ਵਰਗ ਦੇ ਸਾਰੇ ਵਾਅਦੇ ਪੂਰੇ ਕਰੇਗੀ ਕੈਪਟਨ ਸਰਕਾਰ
ਚੰਡੀਗੜ੍ਹ, 5 ਫ਼ਰਵਰੀ (ਗੁਰਉਪਦੇਸ਼ ਭੁੱਲਰ) : ਪੰਜਾਬ ਕਾਂਗਰਸ ਐਸ.ਸੀ. ਵਿੰਗ ਨੇ ਦਲਿਤ ਮੁੱਦਿਆਂ ਨੂੰ ਲੈ ਕੇ ਸੂਬਾ ਪਧਰੀ ਮੁਹਿੰਮ ਤਹਿਤ ਦਲਿਤ ਸੰਵਾਦ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ | ਵਿੰਗ ਦੀ ਮੀਟਿੰਗ 'ਚ ਲਏ ਫ਼ੈਸਲੇ ਬਾਅਦ ਇਹ ਐਲਾਨ ਅੱਜ ਇਥੇ ਪੰਜਾਬ ਕਾਂਗਰਸ ਭਵਨ ਵਿਚ ਸੱਦੀ ਪ੍ਰੈਸ ਕਾਨਫ਼ਰੰਸ ਵਿਚ ਵਿੰਗ ਦੇ ਸੂਬਾ ਚੇਅਰਮੈਨ ਅਤੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਕੀਤਾ | ਇਸ ਮੌਕੇ ਮੀਟਿੰਗ ਵਿਚ ਸ਼ਾਮਲ ਹੋਣ ਲਈ ਪੁੱਜੇ ਵਿੰਗ ਦੇ ਕੌਮੀ ਕੋਆਡਰੀਨੇਟਰ ਸੁਰੇਸ਼ ਕੁਮਾਰ ਵੀ ਮੌਜੂਦ ਸਨ |
ਡਾ. ਚੱਬੇਵਾਲ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜੁਆਬ ਦਿੰਦਿਆਂ ਕਿਹਾ ਕਿ ਕੈਪਟਨ ਸਰਕਾਰ ਦਲਿਤਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇਗੀ | ਇਸ ਲਈ ਆਉਣ ਵਾਲੇ ਦਿਨਾਂ 'ਚ ਅਹਿਮ ਐਲਾਨ ਹੋਣੇ ਹਨ | ਉਨ੍ਹਾਂ ਮੰਨਿਆ ਕਿ ਹਾਲੇ ਸਾਰੇ ਵਾਅਦੇ ਪੂਰੇ ਨਹੀਂ ਹੋਏ ਪਰ ਕਾਂਗਰਸ ਸਰਕਾਰ ਦਲਿਤਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਗੰਭੀਰ ਹੈ |
ਦਲਿਤ ਸੰਵਾਦ ਪ੍ਰੋਗਰਾਮ ਦਾ ਮਕਸਦ ਹੀ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਹੋ ਕੇ ਸਰਕਾਰ ਤੋਂ ਹੱਲ ਕਰਵਾਉਣਾ ਹੈ | ਕੇਂਦਰੀ ਕੋਆਰਡੀਨੇਟਰ ਸੁਰੇਸ਼ ਕੁਮਾਰ ਨੇ ਕਿਹਾ ਕਿ ਦੇਸ਼ ਵਿਚ ਮੋਦੀ ਰਾਜ ਵਿਚ ਦਲਿਤਾਂ 'ਤੇ ਅਤਿਆਚਾਰ ਬਹੁਤ ਵਧੇ ਹਨ ਤੇ ਭਾਜਪਾ ਸਾਸ਼ਤ ਰਾਜਾਂ 'ਚ ਕੋਈ ਸੁਣਵਾਈ ਵੀ ਨਹੀਂ ਜਦਕਿ ਕਾਂਗਰਸ ਰਾਜ ਵਿਚ imageਸੁਣਵਾਈ ਤਾਂ ਹੁੰਦੀ ਹੈ | ਛੂਤ ਦੇ ਮਾਮਲਿਆਂ ਵਿਚ 47 ਫ਼ੀ ਸਦੀ ਅਤੇ ਦਲਿਤ ਬੱਚੀਆਂ ਨਾਲ ਰੇਪ ਦੇ ਮਾਮਲਿਆਂ ਵਿਚ 34 ਫ਼ੀ ਸਦੀ ਦਾ ਵਾਧਾ ਮੋਦੀ ਰਾਜ ਵਿਚ ਹੋਇਆ ਹੈ | ਉਨ੍ਹਾਂ ਕਿਹਾ ਕਿ ਪੋਸਟ ਮ੍ਰੈਟਿਕ ਵਜੀਫ਼ਾ ਸਕੀਮ ਬੰਦ ਕਰ ਕੇ ਵੀ ਦਲਿਤ ਬੱਚਿਆਂ ਨਾਲ ਅਨਿਆਂ ਕੀਤਾ ਗਿਆ ਹੈ ਤੇ ਹੁਣ ਮਹਿਜ਼ ਵਿਖਾਵੇ ਲਈ ਯੋਜਨਾ ਮੁੜ ਚਲਾਉਣ ਦਾ ਐਲਾਨ ਕੀਤਾ ਹੈ ਪਰ ਬਜਟ ਵਿਚ ਵਜੀਫ਼ੇ ਲਈ ਕੋਈ ਰਾਸ਼ੀ ਨਹੀਂ ਰੱਖੀ |