ਹਾਈਕਮਾਂਡ ਕਮਜ਼ੋਰ ਤੇ ਕਠਪੁਤਲੀਆਂ ਵਰਗਾ ਮੁੱਖ ਮੰਤਰੀ ਚਾਹੁੰਦਾ ਹੈ : ਸਿੱਧੂ
Published : Feb 5, 2022, 12:47 am IST
Updated : Feb 5, 2022, 12:47 am IST
SHARE ARTICLE
image
image

ਹਾਈਕਮਾਂਡ ਕਮਜ਼ੋਰ ਤੇ ਕਠਪੁਤਲੀਆਂ ਵਰਗਾ ਮੁੱਖ ਮੰਤਰੀ ਚਾਹੁੰਦਾ ਹੈ : ਸਿੱਧੂ

ਅੰਮਿ੍ਤਸਰ, 4 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਚੋਣ ਪ੍ਰਚਾਰ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਹਾਈ-ਕਮਾਂਡ ਕਮਜ਼ੋਰ ਤੇ ਕਠਪੁਤਲੀਆਂ ਵਰਗਾ ਮੁੱਖ ਮੰਤਰੀ ਚਾਹੁੰਦਾ ਹੈ, ਦੂਸਰੇ ਪਾਸੇ ਲੋਕ ਮੌਜੂਦਾ ਲੋਟੂ ਲੀਡਰਸ਼ਿਪ ਦੀ ਥਾਂ ਬਦਲਾਅ ਚਾਹੁੰਦੇ ਹਨ |
ਸਿੱਧੂ ਨੇ ਦੋਸ਼ ਲਾਇਆ ਕਿ ਲਹੂ-ਪੀਣੀਆਂ ਜੋਕਾਂ ਨੇ ਪੰਜਾਬੀਆਂ ਦਾ 20 ਸਾਲ ਤੋਂ ਖ਼ੂਨ ਚੂਸਿਆ ਹੈ | ਪੰਜਾਬ ਦੀ ਸੱਤਾ ਤੇ ਮਾਫ਼ੀਆ ਦਾ ਕੰਟਰੋਲ ਹੋਣ ਕਰ ਕੇ ਖ਼ਜ਼ਾਨਾ ਖ਼ਾਲੀ ਹੈ, ਸਾਰਾ ਪੈਸਾ ਬੇਈਮਾਨ ਨੇਤਾਵਾਂ ਦੀ ਜੇਬਾਂ ਵਿਚ ਜਾ ਰਿਹਾ ਹੈ ਜਿਸ ਨੂੰ  ਭਰਨ ਵਲ ਕਿਸੇ ਦਾ ਵੀ ਧਿਆਨ ਨਹੀਂ | ਚਰਚਾ ਦਾ ਵਿਸ਼ਾ ਬਣੇ ਨਵਜੋਤ ਸਿੰਘ ਸਿੱਧੂ ਮੁਤਾਬਕ 75-25 ਦੀ ਰੇਸ਼ੋ ਨਾਲ ਪੰਜਾਬੀ ਲੁੱਟਿਆ ਜਾ ਰਿਹਾ ਹੈ | ਮਾਫ਼ੀਆ ਨਾਲ ਮਿਲੇ ਸਿਆਸਤਦਾਨ, ਇਕੱਠੇ ਹਨ ਤਾਂ ਜੋ ਇਮਾਨਦਾਰ ਕਿਰਦਾਰ ਵਾਲੀ ਸ਼ਖ਼ਸੀਅਤ ਨੂੰ  ਸੱਤਾ ਤੋਂ ਦੂਰ ਰਖਿਆ ਜਾਵੇ | ਇਸ ਵੇਲੇ ਲੋੜ ਪੱਖ ਏਜੰਡੇ ਨੂੰ  ਲਾਗੂ ਕਰਨ ਦੀ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਦਾ 70 ਫ਼ੀ ਸਦੀ ਪਾਣੀ ਸੁਕ ਚੁੱਕਾ ਹੈ | ਪੰਜਾਬ ਡਾਰਕ ਜ਼ੋਨ ਬਣ ਚੁੱਕਾ ਹੈ | ਨਹਿਰੀ ਪਾਣੀ ਕਿਸਾਨ ਨੂੰ  ਨਹੀਂ ਮਿਲ ਰਿਹਾ ਤੇ ਹੁਣ ਅਗਲੀ ਜੰਗ ਪਾਣੀਆਂ ਦੀ ਹੋਵੇਗੀ | ਸਿੱਧੂ ਨੇ ਕਿਹਾ ਕਿ ਪਾਣੀ ਦਾ ਭਾਅ ਸੋਨੇ ਨਾਲੋਂ ਜ਼ਿਆਦਾ ਮਹਿੰਗਾ ਹੋਵੇਗਾ | ਸਿੱਧੂ ਮੁਤਾਬਕ ਕਿਸੇ ਵੀ ਹੁਕਮਰਾਨ ਨੇ ਮਿਲਾਵਟ ਵਲ ਧਿਆਨ ਨਹੀਂ ਦਿਤਾ | ਦੁੱਧ ਵਿਚ ਯੂਰੀਆ ਪੈ ਰਿਹਾ ਹੈ, ਗਰੀਨ ਬੈਲਟ ਖ਼ਤਮ ਹੈ | ਪ੍ਰਦੂਸ਼ਣ ਰੋਕਣ ਲਈ ਬਿਜਲੀ ਦੇ ਵਾਹਨ ਚਲਾਉਣੇ ਪੈਣਗੇ | ਸੀਵਰੇਜ ਮਿਲਿਆ ਪਾਣੀ ਲੋਕ ਪੀ ਰਹੇ ਹਨ | ਟੋਲਾਂ ਤੇ ਟੈਕਸ ਗ਼ਰੀਬ ਤੇ ਆਮ ਲੋਕ ਮਰ ਰਹੇ ਹਨ ਪਰ ਉਕਤ ਮੁਸ਼ਕਲਾਂ ਵਲ ਧਿਆਨ ਕਿਸੇ ਦਾ ਵੀ ਨਹੀਂ ਹੈ |

ਕੈਪਸ਼ਨ-ਏ ਐਸ ਆਰ ਬਹੋੜੂ— 4— 4—ਨਵਜੋਤ ਸਿੰਘ ਸਿੱਧੂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅੰਮਿ੍ਤਸਰ ਵਿਖੇ ਕਾਨਫਰੰਸ ਕਰਦੇ ਹੋਏ  |

 

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement