ਹਨੀ-ਮਨੀ ਤੇ ਚੰਨੀ ਇਕੋ ਹਨ, ਹਨੀ ਤਾਂ ਗਿ੍ਫ਼ਤਾਰ ਹੋ ਗਿਐ, ਹੁਣ ਵਾਰੀ ਚੰਨੀ ਦੀ ਹੈ : ਰਾਘਵ ਚੱਢਾ
Published : Feb 5, 2022, 12:53 am IST
Updated : Feb 5, 2022, 12:53 am IST
SHARE ARTICLE
image
image

ਹਨੀ-ਮਨੀ ਤੇ ਚੰਨੀ ਇਕੋ ਹਨ, ਹਨੀ ਤਾਂ ਗਿ੍ਫ਼ਤਾਰ ਹੋ ਗਿਐ, ਹੁਣ ਵਾਰੀ ਚੰਨੀ ਦੀ ਹੈ : ਰਾਘਵ ਚੱਢਾ

ਚੰਡੀਗੜ੍ਹ, 4 ਫ਼ਰਵਰੀ : ਈ. ਡੀ. (ਇਨਫ਼ੋਰਸਮੈਂਟ ਡਾਇਰੈਕਟੋਰੇਟ) ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਨੂੰ  ਗਿ੍ਫ਼ਤਾਰ ਕਰਨ ਤੋਂ ਵਿਰੋਧੀਆਂ ਵਲੋਂ ਹਮਲੇ ਬੋਲੇ ਜਾ ਰਹੇ ਹਨ | ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਰਾਘਵ ਚੱਢਾ ਨੇ ਕਿਹਾ ਹੈ ਕਿ ਹਨੀ-ਮਨੀ ਤੇ ਚੰਨੀ ਇਕੋ ਹਨ, ਹਨੀ ਤਾਂ ਗਿ੍ਫ਼ਤਾਰ ਹੋ ਗਿਆ ਹੈ ਅਤੇ ਹੁਣ ਵਾਰੀ ਚੰਨੀ ਦੀ ਹੈ | ਰੇਤ ਮਾਮਲੇ ਦਾ ਇਸ ਦਾ ਸੱਭ ਤੋਂ ਪਹਿਲਾਂ ਪ੍ਰਗਟਾਵਾ ਆਮ ਆਦਮੀ ਪਾਰਟੀ ਨੇ ਹੀ ਕੀਤਾ ਸੀ | ਮੈਂ ਖ਼ੁਦ ਆਮ ਆਦਮੀ ਪਾਰਟੀ ਦੇ ਵਫ਼ਦ ਨਾਲ ਹਲਕਾ ਚਮਕੌਰ ਸਾਹਿਬ ਦੇ ਪਿੰਡ ਜਿੰਦਾ ਵਿਚ ਇਸ ਦਾ ਪ੍ਰਗਟਾਵਾ ਕਰ ਕੇ ਲੋਕਾਂ ਸਾਹਮਣੇ ਸੱਚ ਲਿਆਂਦਾ ਸੀ ਕਿ ਕਿਸ ਤਰ੍ਹਾਂ ਜੰਗਲਾਤ ਵਿਭਾਗ ਦੀ ਜ਼ਮੀਨ 'ਤੇ ਚੰਨੀ ਵਲੋਂ ਸ਼ਰੇਆਮ ਰੇਤ ਦੀ ਚੋਰੀ ਕਰਵਾਈ ਜਾ ਰਹੀ ਸੀ |
ਆਮ ਆਦਮੀ ਪਾਰਟੀ ਨੇ ਇਸ ਮਾਮਲੇ ਵਿਚ ਰਾਜਪਾਲ ਨੂੰ  ਵੀ ਚਿੱਠੀ ਲਿਖੀ ਸੀ, ਜਿਸ ਤੋਂ ਬਾਅਦ ਰਾਜਪਾਲ ਨੇ ਉੱਚ ਪਧਰੀ ਜਾਂਚ ਦੇ ਹੁਕਮ ਦਿਤੇ ਸਨ |
ਚੱਢਾ ਨੇ ਕਿਹਾ ਕਿ ਈ. ਡੀ. ਦੀ ਰੇਡ ਵਿਚ ਚੰਨੀ ਦੇ ਭਾਣਜੇ ਕੋਲੋਂ 10 ਕਰੋੜ ਰੁਪਏ ਨਕਦ, 54 ਕਰੋੜ ਦੀਆਂ ਐਂਟਰੀਆਂ, 21 ਲੱਖ ਰੁਪਏ ਦਾ ਸੋਨਾ, 12 ਲੱਖ ਦੀ ਰੋਲੈਕਸ ਘੜੀ, ਕਰੋੜਾਂ ਰੁਪਏ ਦੀ ਜਾਇਦਾਦ ਦੇ ਕਾਗ਼ਜ਼ ਅਤੇ ਕਰੋੜਾਂ ਦੀਆਂ ਲਗਜ਼ਰੀ ਕਾਰਾਂ ਫੜੀਆਂ ਗਈਆਂ ਹਨ | ਚੰਨੀ ਦੇ ਭਾਣਜੇ ਦੀ ਜਿਹੜੀ ਕੰਪਨੀ ਹੈ, ਜਿਸ ਕਾਰਨ ਈ. ਡੀ. ਦੀ ਕਾਰਵਾਈ ਚੱਲ ਰਹੀ ਹੈ, ਉਸ ਕੰਪਨੀ ਦਾ ਰੈਵੇਨਿਊ 2019-20 ਵਿਚ ਸਿਰਫ਼ 18 ਲੱਖ 77 ਹਜ਼ਾਰ ਸੀ ਪਰ ਰੇਡ ਵਿਚ 10 ਕਰੋੜ ਰੁਪਏ ਦਾ ਕੈਸ਼ ਬਰਾਮਦ ਹੋਇਆ, ਇਸ ਤੋਂ ਸਾਫ਼ ਹੁੰਦਾ ਹੈ ਕਿ ਇਹ ਸਾਰਾ ਪੈਸਾ ਉਨ੍ਹਾਂ 111 ਦਿਨਾਂ ਵਿਚ ਕਮਾਇਆ ਗਿਆ ਹੈ, ਜਦੋਂ ਚੰਨੀ ਮੁੱਖ ਮੰਤਰੀ ਬਣੇ | ਜੇਕਰ ਚੰਨੀ ਦੇ ਇਕ ਭਾਣਜੇ ਨੇ 111 ਦਿਨਾਂ ਵਿਚ ਇੰਨੀ ਵੱਡੀ ਰਕਮ ਇਕੱਠੀ ਕਰ ਲਈ ਤਾਂ ਪ੍ਰਵਾਰ ਦੇ ਬਾਕੀ ਮੈਂਬਰਾਂ ਨੇ ਕੀ ਕੁੱਝ ਕੀਤਾ ਹੋਵੇਗਾ | ਜੇ ਭਤੀਜੇ ਕੋਲ ਵੱਡੀ ਰਕਮ ਹੈ ਤਾਂ ਖ਼ੁਦ ਚੰਨੀ ਕੋਲ ਕਿੰਨੀ ਹੋਵੇਗੀ | ਇਹ ਤਾਂ ਸਿਰਫ਼ 111 ਦਿਨਾਂ ਦਾ ਟਰੇਲਰ ਸੀ, ਜੇਕਰ ਉਨ੍ਹਾਂ ਨੂੰ  ਪੰਜ ਸਾਲ ਲਈ ਮੁੱਖ ਮੰਤਰੀ ਬਣਾ ਦਿਤਾ ਜਾਂਦਾ ਤਾਂ ਫਿਰ ਕੀ ਹੁੰਦਾ?
ਮੁੱਖ ਮੰਤਰੀ ਚੰਨੀ ਕਹਿੰਦੇ ਹਨ ਕਿ ਹਨੀ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਪਰ ਉਸ ਨੂੰ  ਮੁੱਖ ਮੰਤਰੀ ਸਕਿਉਰਟੀ ਤੋਂ ਇਲਾਵਾ 10 ਕਮਾਂਡੋ ਦਿਤੇ ਗਏ, ਪਾਇਲਟ ਗੱਡੀਆਂ ਦਿਤੀਆਂ ਗਈਆਂ ਜੇ ਉਸ ਨਾਲ ਉਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੈ ਤਾਂ ਇੰਨੀ ਹਾਈ ਸਕਿਉਰਟੀ ਹਨੀ ਨੂੰ  ਕਿਉਂ ਦਿਤੀ ਗਈ | ਚੱਢਾ ਨੇ ਕਿਹਾ ਕਿ ਦੋ ਸਾਲ ਪਹਿਲਾਂ ਵੀ ਚੰਨੀ ਦੇ ਪ੍ਰਵਾਰ 'ਤੇ ਰੇਤ ਮਾਈਨਿੰਗ ਦੇ ਦੋਸ਼ ਲੱਗੇ ਸਨ ਜਿਸ 'ਤੇ ਉਨ੍ਹਾਂ ਸਫ਼ਾਈ ਦਿੰਦਿਆਂ ਕਿਹਾ ਸੀ ਕਿ ਉਹ ਦਰਬਾਰ ਸਾਹਿਬ ਵਿਚ ਜਾ ਕੇ ਸਹੁੰ ਖਾਣ ਲਈ ਵੀ ਤਿਆਰ ਹਨ ਕਿ ਉਨ੍ਹਾਂ ਦੇ ਪ੍ਰਵਾਰ ਦਾ ਕੋਈ ਮੈਂਬਰ ਰੇਤ ਮਾਫ਼ੀਆ ਵਿਚ ਸ਼ਾਮਲ ਨਹੀਂ ਹੈ | ਸੱਭ ਤੋਂ ਪਵਿੱਤਰ ਥਾਂ 'ਤੇ ਜਾ ਕੇ ਵੀ ਚੰਨੀ ਨੇ ਝੂਠ ਬੋਲਿਆ | ਜਿਹੜਾ ਸ਼ਖ਼ਸ ਸ੍ਰੀ ਦਰਬਾਰ ਸਾਹਿਬ ਵਿਚ ਜਾ ਕੇ ਝੂਠੀ ਸਹੁੰ ਖਾ ਸਕਦਾ ਹੈ, ਉਹ ਪੰਜਾਬ ਦਾ ਭਲਾ ਕਿਵੇਂ ਕਰ ਸਕਦਾ ਹੈ | ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ |

 

 

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement