ਪ੍ਰਭੂ ਭਗਤੀ, ਸੇਵਾ ਤੇ ਸਿਖਿਆ ਨੂੰ ਸਮਰਪਤ ਸਨ ਸੰਤ ਬਾਬਾ ਇਕਬਾਲ ਸਿੰਘ
Published : Feb 5, 2022, 11:57 am IST
Updated : Feb 5, 2022, 11:58 am IST
SHARE ARTICLE
 Sant Baba Iqbal Singh
Sant Baba Iqbal Singh

ਬਚਪਨ ਤੋਂ ਹੀ ਪ੍ਰਭੂ ਭਗਤੀ ਦੀ ਲਾਗ ਲੱਗ ਗਈ ਸੀ ਅਤੇ ਕਈ ਵਾਰ ਬਿਨਾਂ ਘਰੇ ਦਸੇ ਹੀ ਜੰਗਲਾਂ ਪਹਾੜਾਂ ਵਿਚ ਭਗਤੀ ਕਰਨ ਲਈ ਚਲੇ ਜਾਇਆ ਕਰਦੇ ਸਨ ਬਾਬਾ ਇਕਬਾਲ ਸਿੰਘ

 

ਚੰਡੀਗੜ੍ਹ  (ਸਸਸ): ਸੰਤ ਬਾਬਾ ਇਕਬਾਲ ਸਿੰਘ ਜੀ ਦਾ ਜਨਮ ਪਿੰਡ ਭਰਿਆਲ ਲਾਹੜੀ, ਤਹਿਸੀਲ ਪਠਾਨਕੋਟ, ਜ਼ਿਲ੍ਹਾ ਗੁਰਦਾਸਪੁਰ (ਹੁਣ ਪਠਾਨਕੋਟ) ਵਿਖੇ 1 ਮਈ 1926 ਈ. ਵਿਚ ਪਿਤਾ ਸ. ਸਾਂਵਲ ਸਿੰਘ ਦੇ ਗ੍ਰਹਿ ਵਿਖੇ ਮਾਤਾ ਗੁਲਾਬ ਕੌਰ ਦੀ ਕੁੱਖੋਂ ਹੋਇਆ। ਬਾਬਾ ਜੀ ਦੇ 2 ਵੱਡੇ ਭਰਾ ਭਾਈ ਦੌਲਤ ਸਿੰਘ ਤੇ ਭਾਈ ਹਰਬੰਸ ਸਿੰਘ ਸਨ ਅਤੇ ਇਕ ਵੱਡੀ ਭੈਣ ਵੀ ਸੀ। ਆਪ ਜੀ ਨੂੰ ਬਚਪਨ ਤੋਂ ਹੀ ਪ੍ਰਭੂ ਭਗਤੀ ਦੀ ਲਾਗ ਲੱਗ ਗਈ ਸੀ ਅਤੇ ਕਈ ਵਾਰ ਬਿਨਾਂ ਘਰੇ ਦਸੇ ਹੀ ਜੰਗਲਾਂ ਪਹਾੜਾਂ ਵਿਚ ਭਗਤੀ ਕਰਨ ਲਈ ਚਲੇ ਜਾਇਆ ਕਰਦੇ ਸਨ।

 Sant Baba Iqbal Singh Sant Baba Iqbal Singh

ਬਾਬਾ ਇਕਬਾਲ ਸਿੰਘ ਨੇ ਅੱਠਵੀਂ ਜਮਾਤ ਸਰਕਾਰੀ ਸਕੂਲ ਦੀਨਾ ਨਗਰ ਤੋਂ ਅਤੇ ਦਸਵੀਂ ਸਰਕਾਰੀ ਹਾਈ ਸਕੂਲ ਗੁਰਦਾਸਪੁਰ ਤੋਂ ਪਾਸ ਕੀਤੀ। ਦਸਵੀਂ ਜਮਾਤ ਵਿਚ ਪੜ੍ਹਾਈ ਦੌਰਾਨ ਆਪ ਜੀ ਨੇ ਮਾਤਾ ਜੀ ਦਾ ਦੇਹਾਂਤ ਹੋ ਗਿਆ ਪਰ ਹਰ ਵੇਲੇ ਨਾਮ ਦੀ ਲਗਨ ਲੱਗੀ ਰਹਿਣ ਕਾਰਨ ਆਪ ਜੀ ਨੇ ਇਕ ਅੱਥਰੂ ਵੀ ਨਾ ਕੇਰਿਆ ਅਤੇ ਭਾਣਾ ਮਿੱਠਾ ਕਰ ਕੇ ਮੰਨਿਆ। ਦਸਵੀਂ ਤੋਂ ਬਾਅਦ ਆਪ ਨੇ ਬੀ.ਐਸ਼ਸੀ. ਐਗਰੀਕਲਚਰ ਖ਼ਾਲਸਾ ਕਾਲਜ ਲਾਇਲਪੁਰ ਤੋਂ ਪਾਸ ਕੀਤੀ। ਬਾਅਦ ਵਿਚ ਦੇਸ਼ ਦੀ ਵੰਡ ਸਮੇਂ ਜਦੋਂ ਅਜੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨਹੀਂ ਬਣੀ ਸੀ ਤਾਂ ਸਰਕਾਰ ਨੇ ਆਰਜ਼ੀ ਤੌਰ ’ਤੇ ਐਗਰੀਕਲਚਰ ਕਾਲਜ ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਚਾਲੂ ਕਰ ਦਿਤਾ।

 Sant Baba Iqbal Singh

Sant Baba Iqbal Singh

ਸੋ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਬੀਐਸਸੀ ਐਗਰੀਕਲਚਰ ਦੀ ਪੜ੍ਹਾਈ ਦੌਰਾਨ ਹੀ ਆਪ ਦਾ ਮਿਲਾਪ ਪਹਿਲੀ ਵਾਰ ਸੰਤ ਅਤਰ ਸਿੰਘ ਜੀ ਮਸਤੂਆਣਾ ਵਾਲਿਆਂ ਦੇ ਸੇਵਕ ਸੰਤ ਤੇਜਾ ਸਿੰਘ ਨਾਲ ਹੋਇਆ। ਇਥੇ ਸੰਤ ਤੇਜਾ ਸਿੰਘ ਵਲੋਂ ਦਿਤੇ ਗਏ ਲੈਕਚਰ ਤੋਂ ਆਪ ਜੀ ਨੇ ਐਮ.ਐਸ.ਸੀ. ਜੈਨੇਟਿਕਸ ਐਂਡ ਪਲਾਂਟ ਬ੍ਰੀਡਿੰਗ ਲੁਧਿਆਣਾ ਵਿਖੇ ਦਾਖ਼ਲਾ ਲੈ ਲਿਆ। ਇਥੇ ਹੀ ਆਪ ਜੀ ਦਾ ਮਿਲਾਪ ਡਾ. ਖੇਮ ਸਿੰਘ ਨਾਲ ਹੋਇਆ ਜਿਸ ਨਾਲ ਆਪ ਜੀ ਦੀ ਮਿੱਤਰਤਾ ਏਨੀ ਗੂੜ੍ਹੀ ਹੋ ਗਈ ਕਿ ਆਪ ਜੀ ਇਕ ਦੂਜੇ ਦੇ ਗੁਰ ਭਾਈ ਬਣ ਗਏ ਅਤੇ ਸੰਤ ਅਤਰ ਸਿੰਘ ਤੇ ਸੰਤ ਤੇਜਾ ਸਿੰਘ ਦੇ ਆਸ਼ੇ ਨੂੰ ਪੂਰਿਆਂ ਕਰਨ ਵਿਚ ਡਾ. ਖੇਮ ਸਿੰਘ ਨੇ ਸਾਰੀ ਉਮਰ ਆਪ ਜੀ ਦਾ ਸਾਥ ਦਿਤਾ।

 Sant Baba Iqbal Singh Sant Baba Iqbal Singh

ਰਿਟਾਇਰਮੈਂਟ ਤੋਂ ਬਾਅਦ ਆਪ ਜੀ ਸ਼ਿਮਲੇ ਤੋਂ ਸਿੱੱਧਾ ਬੜੂ ਸਾਹਿਬ ਆ ਗਏ ਤੇ ਇੱਥੇ ਪੱਕੇ ਤੌਰ ’ਤੇ ਗੁਰੂ ਨਾਨਕ ਦੀ ਨੌਕਰੀ ਕਰਨੀ ਸ਼ੁਰੂ ਕਰ ਦਿਤੀ। ਰਿਟਾਇਰਮੈਂਟ ਸਮੇਂ ਆਪ ਜੀ ਦੇ ਖਾਤੇ ਵਿਚ ਸਿਰਫ 2200 ਰੁ. ਸਨ, ਕਿਉਂਕਿ ਆਪ ਜੀ ਆਪਣੀ ਸਾਰੀ ਤਨਖ਼ਾਹ ਨਾਲ ਦੀ ਨਾਲ ਲੋੜਵੰਦਾਂ ਦੀ ਸਹਾਇਤਾ ਅਤੇ ਬੜੂ ਸਾਹਿਬ ਦੇ ਕਾਰਜ਼ਾਂ ਵਿਚ ਲਗਾਈ ਗਏ ਸਨ।

 Sant Baba Iqbal Singh Sant Baba Iqbal Singh

ਬੜੂ ਸਾਹਿਬ ਵਿਖੇ ਆਪ ਜੀ ਨੇ 1986 ਵਿਚ 5 ਵਿਦਿਆਰਥੀਆਂ ਨਾਲ ਅਕਾਲ ਅਕੈਡਮੀ ਦੀ ਅਰੰਭਤਾ ਕੀਤੀ। ਆਪ ਜੀ ਨੇ ਇਸ ਸਕੂਲ ਵਿਚ ਆਪ ਖੁਦ ਬੱਚਿਆਂ ਨੂੰ ਪੜ੍ਹਾ ਕੇ, ਉਨ੍ਹਾਂ ਨੂੰ ਅਜਿਹੀ ਮਿਹਨਤ ਕਰਵਾਈ ਕਿ ਵਿਗੜੇ ਹੋਏ ਤੇ ਨਲਾਇਕ ਬੱਚੇ ਵੀ ਵਧੀਆ ਨੰਬਰ ਲੈ ਕੇ ਪਾਸ ਹੋਏ ਤੇ ਬੜੇ ਹੀ ਲਾਇਕ ਬਣ ਗਏ। ਇਸ ਤਰ੍ਹਾਂ 3-4 ਸਾਲਾਂ ਵਿਚ ਹੀ ਇਹ ਅਕੈਡਮੀ ਪੂਰੇ ਪੰਜਾਬ ਤੇ ਦਿੱਲੀ ਵਿਚ ਮਸ਼ਹੂਰ ਹੋ ਗਈ ਅਤੇ ਪੰਜਾਬ ਵਾਸੀਆਂ ਨੇ ਬਾਬਾ ਜੀ ਨੂੰ ਹੱਥ ਜੋੜ ਕੇ ਬੇਨਤੀਆਂ ਕੀਤੀਆਂ ਕਿ ਅਜਿਹੀਆਂ ਅਕਾਲ ਅਕੈਡਮੀਆਂ ਸਾਡੇ ਇਲਾਕਿਆਂ ਵਿਚ ਵੀ ਖੋਲ੍ਹ ਕੇ ਸਾਡੇ ਬੱਚਿਆਂ ਨੂੰ ਨਸ਼ਿਆਂ ਅਤੇ ਪਤਿਤਪੁਣੇ ਤੋਂ ਬਚਾ ਲਓ, ਜ਼ਮੀਨਾਂ ਤੁਹਾਨੂੰ ਅਸੀਂ ਦਾਨ ਕਰਾਂਗੇ।

baba iqbal singh ji baba iqbal singh ji

ਸੋ ਸੰਗਤਾਂ ਦੀ ਬੇਨਤੀ ਪ੍ਰਵਾਨ ਕਰ, ਬਾਬਾ ਜੀ ਨੇ ਪੰਜਾਬ ਵਿਚ ਅਕਾਲ ਅਕੈਡਮੀਆਂ ਖੋਲ੍ਹਣੀਆਂ ਸ਼ੁਰੂ ਕਰ ਦਿਤੀਆਂ ਤੇ ਸਭ ਤੋਂ ਪਹਿਲੀ ਅਕੈਡਮੀ ਮੁਕਤਸਰ ਸਾਹਿਬ ਵਿਖੇ ਖੋਲ੍ਹੀ। ਸੰਤਾਂ ਦੇ ਆਸ਼ੇ ਨੂੰ ਪੂਰਿਆਂ ਕਰਨ ਲਈ ਆਪ ਜੀ ਨੇ ਦਿਨ ਰਾਤ ਇਕ ਕਰਕੇ ਅਜਿਹੀ ਮਿਹਨਤ ਕੀਤੀ ਕਿ3 ਇਕ ਇਕ ਕਰਦਿਆਂ ਆਪ ਜੀ ਨੇ ਪੰਜਾਬ, ਹਰਿਆਣਾ, ਯੂ.ਪੀ. ਤੇ ਰਾਜਸਥਾਨ ਵਿਚ ਕੁੱਲ 129 ਅਕਾਲ ਅਕੈਡਮੀਆਂ ਖੋਲ੍ਹ ਦਿਤੀਆਂ, ਜਿਨ੍ਹਾਂ ਵਿਚ 60,000 ਵਿਦਿਆਰਥੀ ਆਧੁਨਿਕ ਵਿਦਿਆ ਦੇ ਨਾਲ ਨਾਲ ਅਧਿਆਤਮਿਕ ਵਿੱਦਿਆ ਵੀ ਗ੍ਰਹਿਣ ਕਰ ਰਹੇ ਹਨ।

ਇਨ੍ਹਾਂ ਅਕੈਡਮੀਆਂ ਵਿਚ ਪੜ੍ਹਨ ਵਾਲੇ ਬੱਚਿਆਂ ਨੇ ਜਿਥੇ ਵਿਦਿਆ ਦੇ ਖੇਤਰ ਵਿਚ ਮੱਲਾਂ ਮਾਰੀਆਂ, ਉਥੇ ਗੁਰਮਤਿ ਗਿਆਨ ਨੂੰ ਗ੍ਰਹਿਣ ਕਰਦੇ ਹੋਏ, ਜਿਥੇ ਆਪਣੇ ਜੀਵਨ ਸੋਹਣਾ ਬਣਾਇਆ, ਉਥੇ ਆਪਣੇ ਸ਼ਰਾਬੀ ਮਾਪਿਆਂ ਅਤੇ ਰਿਸ਼ਤੇਦਾਰਾਂ ਦੀ ਸ਼ਰਾਬ ਛੁਡਾ ਕੇ ਉਨ੍ਹਾਂ ਨੂੰ ਵੀ ਅੰਮ੍ਰਿਤਧਾਰੀ ਬਣਾ ਦਿਤਾ। ਉਸ ਸਮੇਂ ਪੰਜਾਬ ਪੁਲਿਸ ਦੇ ਇਟੈਲੀਜੈਂਸ ਵਿਭਾਗ ਦੀ ਰਿਪੋਰਟ ਸੀ ਕਿ ਜਿਥੇ ਅਕਾਲ ਅਕੈਡਮੀਆਂ ਖੁੱਲ੍ਹ ਜਾਂਦੀਆਂ ਹਨ, ਉਥੇ ਅਪਰਾਧ, ਨਸ਼ਿਆਂ ਅਤੇ ਪਤਿਤਪੁਣੇ ਨੂੰ ਠੱਲ ਪੈ ਜਾਂਦੀ ਹੈ। ਪਿੰਡਾਂ ਦੇ ਗਰੀਬ ਤੇ ਲੋੜਵੰਦ ਪਰਿਵਾਰਾਂ ਦੇ ਬੱਚੇ ਬੱਚੀਆਂ ਲਈ ਆਪ ਜੀ ਨੇ ਬੜੂ ਸਾਹਿਬ ਵਿਖੇ ‘ਅਕਾਲ ਸੰਗੀਤ ਵਿਦਿਆਲਾ’ ਖੋਲ੍ਹਿਆ।

Sant Baba Iqbal SinghSant Baba Iqbal Singh

ਸਮੇਂ ਸਮੇਂ ਦੌਰਾਨ ਆਈਆਂ ਕੁਦਰਤੀ ਆਫ਼ਤਾਂ ਦੌਰਾਨ ਵੀ ਆਪ ਜੀ ਦੁਆਰਾ ਲੋੜਵੰਦਾਂ ਦੀਆਂ ਬਹੁਤ ਸੇਵਾਵਾਂ ਕੀਤੀਆਂ ਗਈਆਂ। ਕਸ਼ਮੀਰ ਵਿਖੇ ਆਏ ਭੁਚਾਲ ਦੌਰਾਨ ਆਪ ਜੀ ਨੇ ਲਗਭਗ ਢਾਈ ਕਰੋੜ ਰੁਪਏ ਲਗਾ ਕੇ 1887 ਘਰਾਂ, 4 ਮਸਜਿਦਾਂ, 3 ਮੰਦਰਾਂ ਤੇ 3 ਗੁਰੂ ਘਰਾਂ ਅਤੇ ਇਕ ਆਰਮੀ ਲਾਇਬ੍ਰਰੀ ਤੇ ਮੈੱਸ ਬਣਾਉਣ ਦੀਆਂ ਸੇਵਾਵਾਂ ਨਿਭਾਈਆਂ। ਇਸ ਤੋਂਅ ਇਲਾਵਾ ਪੰਜਾਬ ਅਤੇ ਕੇਰਲਾ ਵਿਖੇ ਆਏ ਹੜ੍ਹਾਂ ਦੌਰਾਨ ਵੀ ਆਪ ਜੀ ਨੇ ਬਹੁਤ ਸੇਵਾਵਾਂ ਨਿਭਾਈਆਂ। ਗੁਰੂ ਗੋਬਿੰਦ ਸਿੰਘ ਜੀ ਦੇ ਚੌਥੇ ਬਚਨ ‘ਗੁਰੂ ਕੀ ਕਾਸ਼ੀ’ ਨੂੰ ਪੂਰਿਆਂ ਕਰਨ ਹਿੱਤ ਪੰਜਾਬ ਦੇ ਬਠਿੰਡਾ ਵਿਚ ਤਲਵੰਡੀ ਸਾਬੋ ਵਿਖੇ 2015 ਵਿਚ ਆਪ ਜੀ ਨੇ ‘ਅਕਾਲ ਯੂਨੀਵਰਸਿਟੀਆਂ’ ਦੀ ਸਥਾਪਨਾ ਕੀਤੀ

 ਜੋ ਕਿ ਹੁਣ ਸਫਲਤਾ ਪੂਰਵਕ ਚੱਲ ਰਹੀ ਹੈ। ਆਪ ਜੀ ਵਲੋਂ ਕਈ ਗੁਰੂ ਘਰਾਂ ਦੇ ਨਵੇਂ ਦਰਬਾਰ ਹਾਲਾਂ ਦੀਆਂ ਸੇਵਾਵਾਂ ਵੀ ਕਰਵਾਈਆਂ ਗਈਆਂ। ਸ਼੍ਰੋਮਣੀ ਪੰਥ ਰਤਨ, ਵਿਦਿਆ ਮਾਰਤੰਡ ਸਮੇਤ ਅਨੇਕਾਂ ਵੱਡੇ ਸਨਮਾਨ ਮਿਲੇ। ਉਹ ਪਿਛਲੇ ਦਿਨੀਂ ਸਾਨੂੰ ਵਿਛੋੜਾ ਦੇ ਗਏ ਹਨ। ਉਨ੍ਹਾਂ ਨਮਿੱਤ ਅੰਤਮ ਅਰਦਾਸ ਤੇ ਭੋਗ 6 ਫ਼ਰਵਰੀ ਸਵੇਰੇ 10 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਬੜੂ ਸਾਹਿਬ ਸਿਰਮੌਰ (ਹਿਮਾਚਲ ਪ੍ਰਦੇਸ਼) ਵਿਖੇ ਹੋਵੇਗਾ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement