6.79 ਕਰੋੜ ਰੁਪਏ ਦੇ ਚੈੱਕ ਬਾਊਂਸ ਮਾਮਲੇ 'ਚ ਚੰਡੀਗੜ੍ਹ ਪੁਲਿਸ ਨੇ ਯੂ.ਪੀ ਤੋਂ ਦੋਸ਼ੀ ਕੀਤਾ ਗ੍ਰਿਫ਼ਤਾਰ
Published : Feb 5, 2023, 4:27 pm IST
Updated : Feb 5, 2023, 4:34 pm IST
SHARE ARTICLE
photo
photo

5 ਲੱਖ ਦੇ ਜ਼ਮਾਨਤੀ ਬਾਂਡ 'ਤੇ ਮਿਲੀ ਜ਼ਮਾਨਤ

 

ਚੰਡੀਗੜ੍ਹ: 6.79 ਕਰੋੜ ਰੁਪਏ ਦੇ ਚੈੱਕ ਬਾਊਂਸ ਮਾਮਲੇ 'ਚ ਚੰਡੀਗੜ੍ਹ ਪੁਲਸ ਨੇ ਆਸ਼ੀਸ਼ ਗੁਪਤਾ ਨਾਮ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੀ.ਓ ਸੈੱਲ ਦੀ ਟੀਮ ਨੇ ਮੁਲਜ਼ਮ ਨੂੰ ਲਖੀਮਪੁਰ ਖੇੜੀ (ਯੂ.ਪੀ.) ਤੋਂ ਕਾਬੂ ਕੀਤਾ ਹੈ। ਦੋਸ਼ੀ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 5 ਲੱਖ ਰੁਪਏ ਦੇ ਜ਼ਮਾਨਤੀ ਬਾਂਡ 'ਤੇ ਜ਼ਮਾਨਤ ਦੇ ਦਿੱਤੀ ਗਈ।

ਮੁਲਜ਼ਮ ਗੁਪਤਾ ਲਖੀਮਪੁਰ ਸਥਿਤ ਹਨੂੰਮਾਨ ਬੀਜ ਭੰਡਾਰ ਕੰਪਨੀ ਵਿੱਚ ਭਾਈਵਾਲ ਹੈ। ਸੈਕਟਰ 7 ਦੀ ਫਰੰਟੀਅਰ ਐਗਰੋਟੈੱਕ ਪ੍ਰਾਈਵੇਟ ਲਿਮਟਿਡ ਕੰਪਨੀ ਨੇ ਗੁਪਤਾ ਅਤੇ ਹੋਰ ਭਾਈਵਾਲਾਂ ਖ਼ਿਲਾਫ਼ ਅਦਾਲਤ ਵਿੱਚ 6.79 ਕਰੋੜ ਰੁਪਏ ਦੇ ਤਿੰਨ ਚੈੱਕ ਬਾਊਂਸ ਦੇ ਕੇਸ ਦਾਇਰ ਕੀਤੇ ਸਨ।

ਦਾਇਰ ਕੇਸ ਅਨੁਸਾਰ ਸ਼ਿਕਾਇਤਕਰਤਾ ਕੰਪਨੀ ਨੇ ਦੋਸ਼ੀ ਕੰਪਨੀ ਨੂੰ ਆਪਣੇ ਉਤਪਾਦਾਂ ਦਾ ਡਿਸਟ੍ਰੀਬਿਊਟਰ ਨਿਯੁਕਤ ਕੀਤਾ ਸੀ। ਦੋਸ਼ੀ ਕੰਪਨੀ ਨੇ ਸ਼ਿਕਾਇਤਕਰਤਾ ਕੰਪਨੀ ਤੋਂ ਸਮੇਂ-ਸਮੇਂ 'ਤੇ ਕੀਟਨਾਸ਼ਕ ਦਵਾਈਆਂ ਖਰੀਦੀਆਂ ਸਨ, ਪਰ ਬਕਾਇਆ ਬਿੱਲਾਂ ਨੂੰ ਕਲੀਅਰ ਨਹੀਂ ਕੀਤਾ।

ਇਹ ਖ਼ਬਰ ਵੀ ਪੜ੍ਹੋ- ਤੋਤੇ ਨੇ ਕੀਤਾ ਅਜਿਹਾ ਕੰਮ, ਮਾਲਿਕ ਨੂੰ ਹੋਈ ਜੇਲ੍ਹ ਤੇ 74 ਲੱਖ ਰੁਪਏ ਜੁਰਮਾਨਾ 

ਦੋਸ਼ੀ ਕੰਪਨੀ ਨੇ ਸ਼ਿਕਾਇਤਕਰਤਾ ਕੰਪਨੀ ਦਾ 6.79 ਕਰੋੜ ਰੁਪਏ ਬਕਾਇਆ ਸੀ। ਜਿਸ ਦੀ ਅਦਾਇਗੀ ਲਈ ਉਸ ਨੇ ਕੰਪਨੀ ਨੂੰ ਚੈੱਕ ਦੇ ਦਿੱਤਾ। ਦੂਜੇ ਪਾਸੇ ਜਦੋਂ ਸ਼ਿਕਾਇਤਕਰਤਾ ਕੰਪਨੀ ਨੇ ਚੈੱਕ ਖਾਤੇ ਵਿੱਚ ਜਮ੍ਹਾਂ ਕਰਵਾਏ ਤਾਂ ਉਹ ਬਾਊਂਸ ਹੋ ਗਏ। ਜਿਸ 'ਤੇ ਕੰਪਨੀ ਨੇ ਡਿਸਟ੍ਰੀਬਿਊਟਰ ਕੰਪਨੀ ਅਤੇ ਉਸ ਦੇ ਹਿੱਸੇਦਾਰਾਂ ਦੇ ਖਿਲਾਫ ਚੈੱਕ ਬਾਊਂਸ ਦੇ ਕੇਸ ਦਾਇਰ ਕੀਤੇ ਸਨ।

ਇਹ ਖ਼ਬਰ ਵੀ ਪੜ੍ਹੋ- ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਸਤਲੁਜ ਦਰਿਆ ’ਚ ਪਾਣੀ ਦੇ ਪ੍ਰਦੂਸ਼ਣ ਨੂੰ ਲੈ ਕੇ ਜਾਰੀ ਕੀਤੇ ਹੁਕਮ  

ਜਿਸ ਵਿੱਚ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਸਨ। ਉਹ ਇਸ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਜਿਸ 'ਤੇ ਅਦਾਲਤ ਨੇ ਉਸ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਸਨ। ਸ਼ਿਕਾਇਤਕਰਤਾ ਕੰਪਨੀ ਨੇ ਨਵੰਬਰ 2017 ਵਿੱਚ ਦੋਸ਼ੀ ਕੰਪਨੀ ਨਾਲ ਵਿਤਰਕ ਸਮਝੌਤਾ ਕੀਤਾ ਸੀ।

SHARE ARTICLE

ਏਜੰਸੀ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement