
ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਚਾਲਕ ਜੀਪ ਛੱਡ ਕੇ ਮੌਕੇ ਤੋਂ ਹੋੋੋਇਆ ਫਰਾਰ, ਪ੍ਰਵਾਸੀਆਂ ਨੇ ਇਨਸਾਫ਼ ਦੀ ਲਗਾਈ ਗੁਹਾਰ
ਮੋਗਾ ਵਿੱਚ ਤੇਜ਼ ਰਫ਼ਤਾਰ ਜੀਪ ਦਾ ਕਹਿਰ
ਚਾਰ ਬੱਚਿਆਂ ਦੇ ਪਿਓ ਦੀ ਮੌਕੇ 'ਤੇ ਹੋਈ ਮੌਤ ਤੇ ਇੱਕ ਜ਼ਖ਼ਮੀ
------
ਪੁਲਿਸ ਮੁਕੱਦਮਾ ਦਰਜ ਕਰ ਕੇ ਮੁਲਜ਼ਮਾਂ ਦੀ ਕਰ ਰਹੀ ਹੈ ਭਾਲ: ਥਾਣਾ ਇੰਚਾਰਜ ਮੋਹਕਮ ਸਿੰਘ
ਮੋਗਾ : ਸ਼ਹਿਰ ਵਿੱਚੋਂ ਲੰਘਦੇ ਨੈਸ਼ਨਲ ਹਾਈਵੇਅ 71 ’ਤੇ ਉਸ ਸਮੇਂ ਵੱਡਾ ਹਾਦਸਾ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਕਾਲੇ ਰੰਗ ਦੀ ਜੀਪ ਕਾਲ ਬਣ ਕੇ ਆਈ। ਜਾਣਕਾਰੀ ਅਨੁਸਾਰ ਇੱਕ ਗਾਂ ਨੂੰ ਟੱਕਰ ਮਾਰਨ ਤੋਂ ਬਾਅਦ ਜੀਪ ਇੱਕ ਦੁਕਾਨ ਦੇ ਬਾਹਰ ਸੁੱਤੇ ਪਏ ਪ੍ਰਵਾਸੀਆਂ ਦੇ ਉੱਪਰ ਚੜ੍ਹ ਗਈ। ਜਿਸ ਕਾਰਨ ਗਾਂ ਦੀ ਮੌਤ ਹੋ ਗਈ, ਉੱਥੇ ਹੀ ਦੁਕਾਨ ਦੇ ਬਾਹਰ ਸੁੱਤੇ ਪਏ 2 ਪ੍ਰਵਾਸੀਆਂ ਵਿੱਚੋਂ ਇੱਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੂਸਰਾ ਪ੍ਰਵਾਸੀ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ: ਕਾਮਾਗਾਟਾਮਾਰੂ ਮੁਸਾਫ਼ਿਰਾਂ ਲਈ ਕੈਨੇਡਾ ਦੀ ਐਬਟਸਫੋਰਡ ਕੌਂਸਲ ਦਾ ਵੱਡਾ ਫ਼ੈਸਲਾ
ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਜੀਪ ਚਾਲਕ ਜੀਪ ਨੂੰ ਮੌਕੇ 'ਤੇ ਛੱਡ ਕੇ ਫਰਾਰ ਹੋ ਗਿਆ । ਇਧਰ, ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਸਬੰਧਿਤ ਪੁਲਿਸ ਚੌਕੀ ਫੋਕਲ ਪੁਆਇੰਟ ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਵਾਰਸਾਂ ਨੇ ਮੀਡੀਆ ਨੂੰ ਇਨਸਾਫ ਦੀ ਗੁਹਾਰ ਲਗਾਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ 4 ਬੱਚੇ ਹਨ। ਜਿਸ ਵਿੱਚ ਤਿੰਨ ਲੜਕੀਆਂ ਅਤੇ ਇੱਕ ਲੜਕਾ ਸ਼ਾਮਲ ਹੈ।
ਇਹ ਵੀ ਪੜ੍ਹੋ: Chinese App ban: ਚੀਨੀ ਐਪਸ 'ਤੇ IT ਮੰਤਰਾਲੇ ਦਾ ਸ਼ਿਕੰਜਾ, ਸਰਕਾਰ ਨੇ 200 ਤੋਂ ਵੱਧ ਐਪਸ 'ਤੇ ਲਗਾਈ ਪਾਬੰਦੀ
ਇੱਥੇ ਪੁਲਿਸ ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਮੋਹਕਮ ਸਿੰਘ ਨੇ ਦੱਸਿਆ ਕਿ ਤੇਜ਼ ਰਫ਼ਤਾਰ ਜੀਪ ਨੇ ਅੱਧੀ ਰਾਤ ਨੂੰ ਇੱਕ ਗਾਂ ਨੂੰ ਟੱਕਰ ਮਾਰ ਕੇ ਦੁਕਾਨ ਦੇ ਬਾਹਰ ਸੁੱਤੇ ਪਏ ਪ੍ਰਵਾਸੀਆਂ ਨੂੰ ਦਰਦ ਦਿੱਤਾ। ਜਿਸ ਕਾਰਨ ਗਾਂ ਅਤੇ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।