ਕਾਮਾਗਾਟਾਮਾਰੂ ਮੁਸਾਫ਼ਿਰਾਂ ਲਈ ਕੈਨੇਡਾ ਦੀ ਐਬਟਸਫੋਰਡ ਕੌਂਸਲ ਦਾ ਵੱਡਾ ਫ਼ੈਸਲਾ

By : KOMALJEET

Published : Feb 5, 2023, 4:04 pm IST
Updated : Feb 5, 2023, 4:04 pm IST
SHARE ARTICLE
Part of road in Canada to be named 'Komagata Maru Way'
Part of road in Canada to be named 'Komagata Maru Way'

ਫੇਅਰਲੇਨ ਸਟਰੀਟ ਅਤੇ ਵੇਅਰ ਸਟਰੀਟ ਵਿਚਕਾਰ ਸਾਊਥ ਫਰੇਜ਼ਰ ਵੇਅ ਦਾ ਨਾਮ ਬਦਲ ਕੇ ਰੱਖਿਆ ਜਾਵੇਗਾ 'ਕਾਮਾਗਾਟਾਮਾਰੂ ਵੇਅ' 

ਦੁਖ਼ਾਂਤ ਝੱਲਣ ਵਾਲੇ ਮੁਸਾਫ਼ਿਰਾਂ ਨੂੰ ਦਿੱਤੀ ਵੱਡੀ ਸ਼ਰਧਾਂਜਲੀ 


ਕੈਨੇਡਾ : ਕਾਮਾਗਾਟਾਮਾਰੂ ਦੇ ਮੁਸਾਫ਼ਿਰਾਂ ਲਈ ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ ਦੀ ਕੌਂਸਲ ਨੇ ਵੱਡਾ ਫ਼ੈਸਲਾ ਲਿਆ ਹੈ। ਜਿਸ ਤਹਿਤ ਇਥੇ ਇੱਕ ਸੜਕ ਦੇ ਇੱਕ ਹਿੱਸੇ ਦਾ ਨਾਮ 376 ਭਾਰਤੀਆਂ ਦੀ ਯਾਦ ਵਿੱਚ ਕਾਮਾਗਾਟਾ ਮਾਰੂ ਵੇਅ ਰੱਖਿਆ ਜਾਵੇਗਾ। ਦੱਸ ਦੇਈਏ ਕਿ ਇਹ ਉਹ ਭਾਰਤੀ ਸਨ ਜੋ 1914 ਵਿੱਚ ਭਾਰਤ ਤੋਂ ਕੈਨੇਡਾ ਗਏ ਸਨ ਪਰ ਉਥੋਂ ਉਨ੍ਹਾਂ ਨੂੰ ਮੋੜ ਦਿੱਤਾ ਸੀ।

ਐਬਟਸਫੋਰਡ ਸਿਟੀ ਕੌਂਸਲ ਨੇ ਪਿਛਲੇ ਹਫ਼ਤੇ ਸਾਊਥ ਫਰੇਜ਼ਰ ਵੇਅ ਦੇ ਇੱਕ ਹਿੱਸੇ ਦਾ ਨਾਮ ਬਦਲਣ ਲਈ ਸਰਬਸੰਮਤੀ ਨਾਲ ਵੋਟ ਕੀਤਾ। ਇਹ ਵੇਅਰ ਸਟਰੀਟ ਤੋਂ ਫੇਅਰਲੇਨ ਸਟ੍ਰੀਟ ਤੱਕ ਫੈਲਿਆ ਹੋਇਆ ਹੈ। ਹੁਣ ਫ਼ੈਸਲਾ ਕੀਤਾ ਗਿਆ ਹੈ ਕਿ ਇਸ ਦਾ ਨਾਮ ਕਾਮਾਗਾਟਾਮਾਰੂ ਵੇਅ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ: Chinese App ban: ਚੀਨੀ ਐਪਸ 'ਤੇ IT ਮੰਤਰਾਲੇ ਦਾ ਸ਼ਿਕੰਜਾ, ਸਰਕਾਰ ਨੇ 200 ਤੋਂ ਵੱਧ ਐਪਸ 'ਤੇ ਲਗਾਈ ਪਾਬੰਦੀ

ਵੈਨਕੂਵਰ ਵਿੱਚ ਕਾਮਾਗਾਟਾਮਾਰੂ ਜਹਾਜ਼ ਵਿੱਚ ਫਸੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੇ ਕੌਂਸਲ ਨੂੰ ਉਸ ਸਮੇਂ ਐਬਟਸਫੋਰਡ ਦੇ ਦੱਖਣੀ ਏਸ਼ੀਆਈ ਭਾਈਚਾਰੇ ਦੁਆਰਾ ਨਿਭਾਈ ਗਈ ਮਾਨਵਤਾਵਾਦੀ ਭੂਮਿਕਾ ਨੂੰ ਯਾਦ ਕਰਨ ਲਈ ਕਿਹਾ ਸੀ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

ਪ੍ਰਾਪਤ ਵੇਰਵਿਆਂ ਅਨੁਸਾਰ ਨਾਮ ਬਦਲਣ ਲਈ ਪ੍ਰੋਜੈਕਟ ਦੀ ਲਾਗਤ $4,000 ਹੋਵੇਗੀ। ਕੌਂਸਲ ਨੇ ਐਬਟਸਫੋਰਡ ਸਿੱਖ ਗੁਰਦੁਆਰਾ ਸਾਹਿਬ ਵਿੱਚ 10,000 ਡਾਲਰ ਦੀ ਲਾਗਤ ਨਾਲ ਇੱਕ ਤਖ਼ਤੀ ਅਤੇ ਕਾਮਾਗਾਟਾਮਾਰੂ ਘਟਨਾ ਬਾਰੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਉਣ ਲਈ ਵਿੱਦਿਅਕ ਕਿੱਟਾਂ ਦੇਣ ਲਈ ਵੀ ਵੋਟ ਦਿੱਤੀ ਹੈ।

ਇਸ ਘਟਨਾ ਦਾ ਅਧਿਐਨ ਕਰਨ ਲਈ 2021 ਵਿੱਚ ਇੱਕ ਕਮੇਟੀ ਬਣਾਈ ਗਈ ਸੀ ਜਿਸ ਨੇ ਆਪਣੇ ਨਤੀਜਿਆਂ ਵਿੱਚ ਕਿਹਾ ਕਿ ਐਬਟਸਫੋਰਡ ਦੇ ਸਿੱਖ ਵਸਨੀਕਾਂ ਨੇ ਕਾਮਾਗਾਟਾਮਾਰੂ 'ਤੇ ਸਵਾਰ ਯਾਤਰੀਆਂ ਦੀ ਸਹਾਇਤਾ ਲਈ ਇਕੱਠੇ ਹੋ ਕੇ ਰੈਲੀ ਕੀਤੀ। ਉਨ੍ਹਾਂ ਨੇ ਭੋਜਨ, ਰਿਹਾਇਸ਼, ਜਾਣਕਾਰੀ ਅਤੇ ਕਮਿਊਨਿਟੀ ਕਨੈਕਸ਼ਨ ਪ੍ਰਦਾਨ ਕੀਤਾ।

ਇਹ ਵੀ ਪੜ੍ਹੋ: ਕੋਟਕਪੂਰਾ ਗੋਲੀ ਕਾਂਡ: 10 ਫਰਵਰੀ ਜਾਂ 14 ਫਰਵਰੀ ਨੂੰ SIT ਦੇ ਮੁਖੀ ਕੋਲ ਪੁਹੰਚ ਕੇ ਸਾਂਝੀ ਕਰ ਸਕਦੇ ਹੋ ਘਟਨਾ ਸਬੰਧੀ ਜਾਣਕਾਰੀ 

ਕੌਂਸਲ ਦੇ ਸਾਹਮਣੇ ਪੇਸ਼ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਾਮਾਗਾਟਾਮਾਰੂ ਯਾਤਰੀਆਂ ਦੀ ਹਾਲਤ ਨਾਲ ਐਬਟਸਫੋਰਡ ਦਾ ਇਹ ਸਬੰਧ ਸਥਾਨਕ ਤੌਰ 'ਤੇ ਮਸ਼ਹੂਰ ਨਹੀਂ ਹੈ ਅਤੇ ਇਸ ਨੂੰ ਭਾਈਚਾਰਕ ਮਾਣ ਦੇ ਇੱਕ ਮਹੱਤਵਪੂਰਨ ਬਿੰਦੂ ਵਜੋਂ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। 

ਦੱਸ ਦੇਈਏ ਕਿ 1914 ਵਿਚ ਭਾਰਤ ਤੋਂ ਕੈਨੇਡਾ ਜਾਣ ਵਾਲੇ ਸਿੱਖਾਂ, ਮੁਸਲਮਾਨਾਂ ਅਤੇ ਹਿੰਦੂਆਂ ਸਮੇਤ 376 ਭਾਰਤੀ ਸਵਾਰ ਸਨ ਜਿਨ੍ਹਾਂ ਵਿਚ ਜ਼ਿਆਦਾਤਰ ਮੁਸਾਫ਼ਿਰ ਪੰਜਾਬ ਦੇ ਸਨ। ਉਨ੍ਹਾਂ ਨੂੰ ਕਈ ਮਹੀਨਿਆਂ ਤੱਕ ਗੰਭੀਰ ਸਥਿਤੀਆਂ ਵਿੱਚ ਰੋਕਿਆ ਗਿਆ ਅਤੇ ਅੰਤ ਵਿੱਚ ਭਾਰਤ ਵਾਪਸ ਆਉਣ ਲਈ ਮਜਬੂਰ ਕੀਤਾ ਗਿਆ। ਉਹ 23 ਸਤੰਬਰ 1914 ਨੂੰ ਕੋਲਕਾਤਾ ਨੇੜੇ ਬੱਜ ਬੱਜ ਪਹੁੰਚੇ।

ਇਹ ਵੀ ਪੜ੍ਹੋ: ਚੀਨ ਨੇ ਕਲੋਨਿੰਗ ਜ਼ਰੀਏ ਬਣਾਈਆਂ ਤਿੰਨ ਸੁਪਰ ਗਾਂਵਾਂ, ਇਕ ਸਾਲ 'ਚ 18 ਟਨ ਦੁੱਧ ਦੇਣ ਦੀ ਸਮਰੱਥਾ ਰੱਖਦੀ ਹੈ ਇੱਕ ਗਾਂ 

ਰਿਪੋਰਟ ਵਿਚ ਕੌਂਸਲ ਨੂੰ ਦੱਸਿਆ ਗਿਆ ਹੈ ਕਿ ਵੈਨਕੂਵਰ ਵਿਚ ਜ਼ਿਆਦਾਤਰ ਯਾਤਰੀਆਂ ਨੂੰ ਕੈਦ ਕਰ ਲਿਆ ਗਿਆ ਸੀ  ਅਤੇ ਜਦੋਂ ਜਹਾਜ਼ 'ਤੇ ਗੋਲੀਬਾਰੀ ਕੀਤੀ ਗਈ ਸੀ ਤਾਂ ਗੋਲੀਬਾਰੀ ਨਾਲ 20 ਦੀ ਮੌਤ ਹੋ ਗਈ ਸੀ।  ਇਹ ਫ਼ੈਸਲਾ ਉਦੋਂ ਆਇਆ ਹੈ ਜਦੋਂ ਵੈਨਕੂਵਰ ਵਿੱਚ ਇਤਿਹਾਸਕ ਕਾਮਾਗਾਟਾ ਮਾਰੂ ਯਾਦਗਾਰ ਨੂੰ 2021 ਅਤੇ 2023 ਦੇ ਇਸ ਮਹੀਨੇ ਦੇ ਸ਼ੁਰੂ ਵਿੱਚ ਲਗਾਤਾਰ ਤੀਜੀ ਵਾਰ ਤੋੜਿਆ ਗਿਆ ਸੀ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement