Mohali Accident News : ਜਨਮ ਦਿਨ ਮਨਾਉਣ ਆਏ ਨੌਜਵਾਨਾਂ ਦੀ ਦਰਖੱਤ ਨਾਲ ਟਕਰਾਈ ਕਾਰ, 2 ਦੀ ਮੌਕੇ 'ਤੇ ਹੋਈ ਮੌਤ

By : GAGANDEEP

Published : Feb 5, 2024, 8:28 am IST
Updated : Feb 5, 2024, 8:34 am IST
SHARE ARTICLE
2 died on the spot in Mohali road accident news in punjabi
2 died on the spot in Mohali road accident news in punjabi

Mohali Accident News : ਤਿੰਨ ਨੌਜਵਾਨ ਗੰਭੀਰ ਜ਼ਖ਼ਮੀ

2 died on the spot in Mohali road accident news in punjabi : ਮੁਹਾਲੀ 'ਚ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਆਪਣੇ ਇਕ ਦੋਸਤ ਦਾ ਜਨਮ ਦਿਨ ਮਨਾਉਣ ਆਏ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਏ। ਜਾਣਕਾਰੀ ਮੁਤਾਬਕ ਤੇਜ਼ ਰਫ਼ਤਾਰ ਕਰੂਜ ਕਾਰ ਸ਼ਨੀਵਾਰ ਦੇਰ ਰਾਤ ਅਚਾਨਕ ਬੇਕਾਬੂ ਹੋ ਕੇ ਦਰੱਖਤ ਵਿਚ ਜਾ ਵੱਜੀ।

 ਇਹ ਵੀ ਪੜ੍ਹੋ: Punjab News : 2.74 ਲੱਖ ਰੁਪਏ ਦੇ ਘਪਲੇ ਲਈ ਪੀ.ਐਸ.ਪੀ.ਸੀ.ਐਲ ਦੇ 2 ਕਲਰਕ ਮੁਅੱਤਲ – ਹਰਭਜਨ ਸਿੰਘ ਈ.ਟੀ.ਓ

ਹਾਦਸੇ ਵਿਚ ਕਾਰ ਚਲਾਉਣ ਵਾਲੇ ਮੁੰਡੇ ਅਤੇ ਉਸ ਦੇ ਨਾਲ ਵਾਲੀ ਸੀਟ ’ਤੇ ਬੈਠੀ ਕੁੜੀ ਦੀ ਮੌਤ ਹੋ ਗਈ। ਹਾਦਸੇ ਵਿਚ ਤਿੰਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਦਸੇ ਵਿਚ ਮਰਨ ਵਾਲਿਆਂ ਦੀ ਪਛਾਣ 22 ਸਾਲ ਦੇ ਸਕਸ਼ਮ ਅਤੇ 19 ਸਾਲ ਦੀ ਰਿਧਮ ਸੇਠੀ ਵਜੋਂ ਹੋਈ ਹੈ। 

 ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਠੰਢ ਨੇ ਕੰਬਾਏ ਲੋਕ, ਅੱਜ ਕਈ ਇਲਾਕਿਆਂ ਵਿਚ ਪਈ ਸੰਘਣੀ ਧੁੰਦ  

ਜਾਣਕਾਰੀ ਅਨੁਸਾਰ ਸਕਸ਼ਮ, ਕ੍ਰਿਸ਼ਨਾ, ਕਪਿਲ ਅਤੇ ਰਸਿਕ ਹਾਦਸੇ ਤੋਂ ਇਕ ਦਿਨ ਪਹਿਲਾਂ ਹੀ ਦੋਸਤ ਦਾ ਜਨਮ ਦਿਨ ਮਨਾਉਣ ਲਈ ਮੁਹਾਲੀ ਆਏ ਸਨ। ਜਦਕਿ ਲੜਕੀ ਰਿਧਮ ਸੇਠੀ ਮੁਹਾਲੀ ਵਿਚ ਹੀ ਰਹਿੰਦੀ ਸੀ। ਸ਼ਨੀਵਾਰ ਰਾਤ 2 ਵਜੇ ਉਹ ਆਪਣੇ ਕਿਸੇ ਦੋਸਤ ਦੀ ਜਨਮ ਦਿਨ ਪਾਰਟੀ ਮਨਾਉਣ ਸੈਕਟਰ-37 ਚੰਡੀਗੜ੍ਹ ਜਾ ਰਹੇ ਸਨ।

 ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਖਰੜ ਤੋਂ ਨਿਕਲ ਕੇ ਜਦੋਂ ਇਹ ਸਾਰੇ ਸੈਕਟਰ-88-89 ਨੇੜੇ ਹੀਰੋ ਲਾਈਟ ਪੁਆਇੰਟ ਪਹੁੰਚੇ ਤਾਂ ਕਾਰ ਬੇਕਾਬੂ ਹੋ ਕੇ ਦਰੱਖਤ ਵਿਚ ਜਾ ਵੱਜੀ। ਹਾਦਸੇ ਵਿਚ 2 ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ 3 ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।  

(For more news apart from 2 died on the spot in Mohali road accident news in punjabi  , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement