Punjab Weather Update: ਪੰਜਾਬ 'ਚ ਠੰਢ ਨੇ ਕੰਬਾਏ ਲੋਕ, ਅੱਜ ਕਈ ਇਲਾਕਿਆਂ ਵਿਚ ਪਈ ਸੰਘਣੀ ਧੁੰਦ

By : GAGANDEEP

Published : Feb 5, 2024, 8:06 am IST
Updated : Feb 5, 2024, 1:33 pm IST
SHARE ARTICLE
Punjab Weather Update News in punjabi
Punjab Weather Update News in punjabi

Punjab Weather Update: ਮੌਸਮ ਵਿਭਾਗ ਨੇ ਲੋਕਾਂ ਨੂੰ ਘਰ ਵਿਚ ਰਹਿਣ ਦੀ ਦਿਤੀ ਸਲਾਹ

Punjab Weather Update News in punjabi : ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਧੁੰਦਾ ਦਾ ਯੈਲੋ ਅਲਰਟ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ ,ਸਾਹਿਬ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ ਅਤੇ ਮਾਨਸਾ ਸ਼ਾਮਲ ਹਨ। ਇਨ੍ਹਾਂ ਖੇਤਰਾਂ ਵਿੱਚ ਵੀ ਸਵੇਰੇ ਧੁੰਦ ਅਤੇ ਬਾਅਦ ਵਿੱਚ ਹਲਕੇ ਬੱਦਲ ਛਾਏ ਰਹਿਣਗੇ।

ਇਹ ਵੀ ਪੜ੍ਹੋ: Ludhiana News: ਕਿਲ੍ਹਾ ਰਾਏਪੁਰ ਖੇਡ ਮੇਲੇ 'ਚ ਇਸ ਵਾਰ ਵੀ ਨਹੀਂ ਹੋਵੇਗੀ ਬੈਲ ਗੱਡੀਆਂ ਦੀ ਦੌੜ 

ਹਰਿਆਣਾ ਦੇ 11 ਜ਼ਿਲ੍ਹਿਆਂ ਵਿੱਚ ਯੈਲੋ ਧੁੰਦ ਦਾ ਅਲਰਟ ਹੈ। ਇਨ੍ਹਾਂ ਵਿੱਚ ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਸੋਨੀਪਤ, ਪਾਣੀਪਤ, ਸਿਰਸਾ, ਫਤਿਹਾਬਾਦ, ਹਿਸਾਰ, ਜੀਂਦ, ਭਿਵਾਨੀ ਅਤੇ ਚਰਖੀ ਦਾਦਰੀ ਸ਼ਾਮਲ ਹਨ। ਨਾਲ ਹੀ ਸਾਰੇ 22 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ।

ਇਹ ਵੀ ਪੜ੍ਹੋ: Gennady Padalka News: ਰੂਸੀ ਯਾਤਰੀ ਨੇ ਪੁਲਾੜ ’ਚ 878 ਦਿਨ ਬਿਤਾਉਣ ਦਾ ਬਣਾਇਆ ਰਿਕਾਰਡ

ਹਿਮਾਚਲ ਵਿੱਚ ਮੰਡੀ ਦੇ ਜੋਗਿੰਦਰ ਨਗਰ ਵਿੱਚ 13 ਐਮਐਮ, ਸ਼ਿਮਲਾ ਦੇ ਰੋਹੜੂ ਵਿੱਚ 10 ਐਮਐਮ, ਮੰਡੀ ਦੇ ਗੋਹਰ ਵਿੱਚ 9 ਐਮਐਮ, ਜੁਬਰਹਾਟੀ ਵਿੱਚ 8.4 ਐਮਐਮ, ਸ਼ਿਮਲਾ ਦੇ ਸਰਹਾਨ ਵਿੱਚ 6.6 ਐਮਐਮ ਅਤੇ ਹਮੀਰਪੁਰ ਦੇ ਸੁਜਾਨਪੁਰ ਤੀਰਾ ਵਿੱਚ 6.5 ਐਮਐਮ ਮੀਂਹ ਪਿਆ। ਜਦੋਂ ਕਿ ਪਾਲਮਪੁਰ (ਕਾਂਗਰਾ), ਸਿਓਬਾਗ ਅਤੇ ਕੁੱਲੂ ਵਿੱਚ 6.2 ਮਿਲੀਮੀਟਰ ਅਤੇ ਸ਼ਿਮਲਾ ਵਿੱਚ 5 ਮਿਲੀਮੀਟਰ ਬਰਫ਼ਬਾਰੀ ਹੋਈ ਹੈ।

ਇਹ ਵੀ ਪੜ੍ਹੋ: Chandigarh News: ਕਿਰਨ ਬੇਦੀ ਹੋ ਸਕਦੀ ਪੰਜਾਬ ਦੀ ਨਵੀਂ ਰਾਜਪਾਲ, ਭਾਜਪਾ ਬੁਲਾਰੇ ਨੇ ਕੀਤਾ ਦਾਅਵਾ

ਸੋਮਵਾਰ ਨੂੰ ਵੀ ਹਿਮਾਚਲ 'ਚ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਸੈਰ-ਸਪਾਟਾ ਖੇਤਰਾਂ ਵਿੱਚ ਹੋਟਲ ਮਾਲਕਾਂ ਨੂੰ ਸੈਲਾਨੀਆਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ ਹੈ। ਹਰਿਆਣਾ-ਪੰਜਾਬ ਵਿੱਚ 6 ਫਰਵਰੀ ਤੋਂ ਮੌਸਮ ਆਮ ਵਾਂਗ ਰਹਿਣ ਦੀ ਸੰਭਾਵਨਾ ਹੈ। ਮੰਗਲਵਾਰ ਤੋਂ ਦੋਵਾਂ ਰਾਜਾਂ ਵਿੱਚ ਆਸਮਾਨ ਸਾਫ਼ ਅਤੇ ਧੁੱਪ ਰਹੇਗੀ। ਇਸ ਤੋਂ ਬਾਅਦ ਤਾਪਮਾਨ ਹੌਲੀ-ਹੌਲੀ ਵਧਣਾ ਸ਼ੁਰੂ ਹੋ ਜਾਵੇਗਾ।

 ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from TPunjab Weather Update News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM

Bibi Rajinder Kaur Bhattal Exclusive Interview | Captain Amarinder Singh | Lok Sabha Election LIVE

17 May 2024 10:03 AM
Advertisement